ਅਗਰਤਲਾ :ਤ੍ਰਿਪੁਰਾ ਵਿਧਾਨ ਸਭਾ ਚੋਣ 2023 ਲਈ ਵੋਟਿੰਗ ਹੋ ਰਹੀ ਹੈ। ਸੂਬੇ ਦੀਆਂ 60 ਵਿਧਾਨ ਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਵਾਰ ਕੁੱਲ 259 ਉਮੀਦਵਾਰ ਚੋਣ ਲੜ ਰਹੇ ਹਨ। ਦੱਸ ਦੇਈਏ ਕਿ ਇਸ ਚੋਣ ਵਿੱਚ 28 ਲੱਖ ਤੋਂ ਵੱਧ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਨਤੀਜੇ 2 ਮਾਰਚ ਨੂੰ ਆਉਣਗੇ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤਾ ਹੈ।
ਤ੍ਰਿਪੁਰਾ, ਜਿਸ ਨੂੰ ਕਦੇ ਲਾਲ ਕਿਲੇ ਵਜੋਂ ਜਾਣਿਆ ਜਾਂਦਾ ਸੀ ਅਤੇ ਹੁਣ ਭਗਵੇਂ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਉੱਥੇ ਅੱਜ ਵੋਟਿੰਗ ਹੋ ਰਹੀ ਹੈ। ਲਗਭਗ 28 ਲੱਖ ਵੋਟਰਾਂ ਦੀ ਗਿਣਤੀ ਦੇ ਨਾਲ, ਤ੍ਰਿਪੁਰਾ ਭਾਵੇਂ ਭਾਜਪਾ ਦੇ ਰਾਜਨੀਤਿਕ ਨੰਬਰਾਂ ਵਿੱਚ ਮਹੱਤਵਪੂਰਨ ਯੋਗਦਾਨ ਨਹੀਂ ਦੇ ਸਕਦਾ, ਪਰ ਇਹ ਨਿਸ਼ਚਿਤ ਤੌਰ 'ਤੇ ਨਰਿੰਦਰ ਮੋਦੀ-ਅਮਿਤ ਸ਼ਾਹ ਬ੍ਰਿਗੇਡ ਲਈ ਵੱਕਾਰ ਦੀ ਲੜਾਈ ਹੈ।
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣ ਦੀ ਤਿਆਰੀ ਦੇ ਰੂਪ ਵਿੱਚ, ਦੇਸ਼ ਦੇ ਇਸ ਤੀਜੇ ਛੋਟੇ ਰਾਜ ਵਿੱਚ 2023 'ਚ ਚੋਣ ਹੋ ਰਹੀ ਹੈ। ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਇਹ ਭਾਜਪਾ ਦੇ 'ਲੁਕਿੰਗ ਈਸਟ' ਦੇ ਪ੍ਰਚਾਰ ਦਾ ਪ੍ਰਵੇਸ਼ ਦੁਆਰ ਹੈ। 60 ਮੈਂਬਰੀ ਵਿਧਾਨ ਸਭਾ ਵਿੱਚ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਵੀ ਭਾਜਪਾ ਗੜ੍ਹ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰੇਗੀ।
31 ਹਜ਼ਾਰ ਤੋਂ ਵੱਧ ਸੁਰੱਖਿਆਕਰਮੀ ਤੈਨਾਤ :ਉੱਥੇ ਹੀ, ਮੁੱਖ ਚੋਣ ਕਮਿਸ਼ਨ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਕਰੀਬ 3 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚ 1100 ਦੇ ਕਰੀਬ ਸੰਵੇਦਨਸ਼ੀਲ ਬੂਥ ਅਤੇ 28 ਅਤਿ ਸੰਵੇਦਨਸ਼ੀਲ ਬੂਥ ਵਜੋਂ ਪਛਾਣੇ ਗਏ ਹਨ। ਵਿਧਾਨ ਸਭਾ ਚੋਣ 2023 ਸ਼ਾਂਤਮਈ ਢੰਗ ਨਾਲ ਸੰਪਨ ਕਰਨ ਲਈ 31 ਹਜ਼ਾਰ ਤੋਂ ਵੱਧ ਸੁਰੱਖਿਆਕਰਮੀ ਅਤੇ 25 ਹਜ਼ਾਰ ਕੇਂਦਰੀ ਬਲਾਂ ਦੀ ਤੈਨਾਤੀ ਕੀਤੀ ਗਈ ਹੈ। ਉੱਥੇ ਹੀ, ਸੂਬੇ ਦੇ 31 ਹਜ਼ਾਰ ਤੋਂ ਵੱਧ ਜਵਾਨ ਵੀ ਮੁਸਤੈਦ ਰਹਿਣਗੇ। ਚੋਣ ਕਮਿਸ਼ਨ ਮੁਤਾਬਕ ਸੂਬੇ ਵਿੱਚ 13 ਲੱਖ ਤੋਂ ਵੱਧ ਮਹਿਲਾ ਵੋਟਰ ਹਨ।