ਪੰਜਾਬ

punjab

ETV Bharat / bharat

ਇੱਕ ਮੰਦਰ ਜਿੱਥੇ ਆਦਿਵਾਸੀ ਲੁੱਟ ਲੈ ਜਾਂਦੇ ਨੇ ਪ੍ਰਭੂ ਦਾ ਭੋਗ, ਵਿਲੱਖਣ ਹੈ ਇਹ 350 ਸਾਲ ਪੁਰਾਣੀ ਪਰੰਪਰਾ - ਭਗਵਾਨ ਸ਼੍ਰੀਨਾਥ ਜੀ

ਰਾਜਸਥਾਨ ਦੇ ਰਾਜਸਮੰਦ ਵਿੱਚ ਇੱਕ ਅਜਿਹਾ ਮੰਦਰ ਹੈ, ਜਿੱਥੇ ਭਗਵਾਨ ਨੂੰ ਚੜ੍ਹਾਏ ਜਾਣ ਵਾਲੇ ਅੰਨਕੂਟ ਦਾ ਭੋਗ ਉਨ੍ਹਾਂ ਦੇ ਸਾਹਮਣੇ ਤੋਂ ਹੀ ਆਦਿਵਾਸੀਆਂ ਲੁੱਟ ਕੇ ਲੈ ਜਾਂਦੇ ਹਨ। ਇਹ ਪਰੰਪਰਾ ਕਰੀਬ 350 ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਪਰੰਪਰਾ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ।

TRIBAL PEOPLE LOOT ANNAKOOT BHOG
TRIBAL PEOPLE LOOT ANNAKOOT BHOG

By ETV Bharat Punjabi Team

Published : Nov 14, 2023, 9:08 PM IST

ਆਦਿਵਾਸੀ ਲੁੱਟ ਲੈ ਜਾਂਦੇ ਪ੍ਰਭੂ ਦਾ ਭੋਗ

ਰਾਜਸਥਾਨ/ਰਾਜਸਮੰਦ: ਦਿਵਾਲੀ ਦੇ ਅਗਲੇ ਦਿਨ ਹਰ ਪਾਸੇ ਅੰਨਕੂਟ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ 'ਤੇ ਰਾਜਸਥਾਨ ਦੇ ਰਾਜਸਮੰਦ 'ਚ ਸਥਿਤ ਸ਼੍ਰੀਨਾਥਜੀ ਮੰਦਿਰ 'ਚ ਆਦਿਵਾਸੀ 350 ਸਾਲ ਪੁਰਾਣੀ ਪਰੰਪਰਾ ਦਾ ਪਾਲਣ ਕਰਦੇ ਹੋਏ 'ਠਾਕੁਰਜੀ' ਤੋਂ ਅੰਨਕੂਟ ਦਾ ਭੋਗ ਲੁੱਟਦੇ ਹਨ। ਇਸ ਦੇ ਲਈ ਉਹ ਲਗਾਤਾਰ ਰਾਤ ਨੂੰ ਗਰੁੱਪਾਂ ਵਿੱਚ ਆਉਨਦੇ ਹਨ ਅਤੇ ਭੋਗ ਨੂੰ ਲੁੱਟ ਕੇ ਲੈ ਜਾਂਦੇ ਹਨ। ਸੋਮਵਾਰ ਨੂੰ ਪੁਸ਼ਤੀਮਾਰਗਿਆ ਵੱਲਭ ਸੰਪਰਦਾ ਦੇ ਮੁੱਖ ਅਸਥਾਨ ਨਾਥਦੁਆਰੇ ਦੇ ਸ਼੍ਰੀਨਾਥ ਜੀ ਮੰਦਿਰ ਵਿੱਚ ਅੰਨਕੂਟ ਮਹੋਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਰਾਤ ਵੇਲੇ ਪ੍ਰਭੂ ਨੂੰ ਛੱਪਨ ਭੋਗ ਚੜ੍ਹਾਇਆ ਗਿਆ, ਜਿਸ ਨੂੰ ਆਦਿਵਾਸੀ ਕਬੀਲੇ ਦੇ ਲੋਕਾਂ ਵੱਲੋਂ ਲੁੱਟਿਆ ਗਿਆ।

ਆਦਿਵਾਸੀ ਲੁੱਟ ਲੈ ਜਾਂਦੇ ਪ੍ਰਭੂ ਦਾ ਭੋਗ

ਰਾਤ ਨੂੰ ਲੁੱਟਦੇ ਹਨ ਭੋਗ:ਅੰਨਕੂਟ ਦੇ ਮੌਕੇ 'ਤੇ ਭਗਵਾਨ ਸ਼੍ਰੀਨਾਥ ਜੀ, ਵਿਠਲਨਾਥ ਜੀ ਅਤੇ ਲਲਨ ਨੂੰ ਛੱਪਨ ਭੋਗ ਚੜ੍ਹਾਇਆ ਗਿਆ ਸੀ, ਜਿਨ੍ਹਾਂ ਨੂੰ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੇ ਸ਼੍ਰੀਨਾਥ ਜੀ ਦੇ ਸਾਹਮਣੇ ਲੁੱਟਿਆ। ਰਾਤ ਕਰੀਬ 11 ਵਜੇ ਅੰਨਕੂਟ ਭੋਗ ਲੁੱਟਣ ਦੀ ਪਰੰਪਰਾ ਨਿਭਾਈ ਗਈ ਹੈ। ਨਾਥਦੁਆਰਾ ਸ਼ਹਿਰ ਦੇ ਆਲੇ-ਦੁਆਲੇ ਦੇ ਪੇਂਡੂ ਖੇਤਰਾਂ ਤੋਂ ਮੰਦਰ ਵਿੱਚ ਆਏ ਆਦਿਵਾਸੀਆਂ ਨੇ ਸ਼੍ਰੀਨਾਥ ਜੀ ਦੇ ਸਾਹਮਣੇ ਰੱਖੇ ਛੱਪਨ ਭੋਗ ਅਤੇ ਚੌਲਾਂ ਦਾ ਪ੍ਰਸ਼ਾਦ ਲੁੱਟ ਕੇ ਲੈ ਗਏ।

350 ਸਾਲਾਂ ਤੋਂ ਚੱਲ ਰਹੀ ਹੈ ਪਰੰਪਰਾ: ਆਦਿਵਾਸੀ ਲੋਕਾਂ ਨੇ ਦੱਸਿਆ ਕਿ ਉਹ ਇੰਨ੍ਹਾਂ ਚੌਲਾਂ ਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਵੰਡਦੇ ਹਨ ਅਤੇ ਇਸ ਦੀ ਵਰਤੋਂ ਦਵਾਈ ਵਜੋਂ ਕਰਦੇ ਹਨ। ਆਦਿਵਾਸੀ ਲੋਕ ਇੰਨ੍ਹਾਂ ਚੌਲਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਘਰ 'ਚ ਸੰਪੂਰਨਤਾ ਬਣੀ ਰਹਿੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪ੍ਰਸਾਦ ਦਾ ਸੇਵਨ ਕਰਨ ਨਾਲ ਰੋਗ ਵੀ ਠੀਕ ਹੋ ਜਾਂਦੇ ਹਨ।

ਅਨੌਖੀ ਹੈ ਇਹ ਪਰੰਪਰਾ

ਮੰਦਰ ਦੇ ਯੁਵਰਾਜ ਪ੍ਰਿੰਸ ਚਿਰੰਜੀਵ ਵਿਸ਼ਾਲ ਬਾਵਾ ਨੇ ਕਿਹਾ ਕਿ ਸ਼੍ਰੀਜੀ ਦਾ ਅੰਨਕੂਟ ਮਹੋਤਸਵ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਚਾਰੇ ਵਰਣਾਂ ਨੂੰ ਪ੍ਰਸ਼ਾਦ ਨਹੀਂ ਮਿਲਦਾ। ਸਾਲਾਂ ਤੋਂ ਇਹ ਪਰੰਪਰਾ ਰਹੀ ਹੈ ਕਿ ਆਦਿਵਾਸੀ ਭਾਈਚਾਰੇ ਦੇ ਲੋਕ ਸ਼੍ਰੀਨਾਥ ਜੀ ਦੇ ਸਾਹਮਣੇ ਪ੍ਰਸਾਦ ਲੈ ਜਾਂਦੇ ਹਨ। ਇਹ ਪ੍ਰਭੂ ਲਈ ਉਨ੍ਹਾਂ ਦੀ ਆਪਣੀ ਵੱਖਰੀ ਸ਼ਰਧਾ ਅਤੇ ਪਿਆਰ ਹੈ। ਸੋਮਵਾਰ ਨੂੰ ਅੰਨਕੂਟ ਤਿਉਹਾਰ ਦੇ ਮੌਕੇ 'ਤੇ ਰਾਤ ਕਰੀਬ 11 ਵਜੇ ਅੰਨਕੂਟ ਲੁੱਟ ਦੀ ਪਰੰਪਰਾ ਨੂੰ ਨਿਭਾਇਆ ਗਿਆ, ਜਿਸ 'ਚ ਆਸ-ਪਾਸ ਦੇ ਪੇਂਡੂ ਖੇਤਰਾਂ ਤੋਂ ਆਏ ਆਦਿਵਾਸੀ ਭਾਈਚਾਰੇ ਦੇ ਮਰਦ-ਔਰਤਾਂ ਨੇ ਅੰਨਕੂਟ ਦਾ ਚੌਲ ਅਤੇ ਹੋਰ ਸਾਮਾਨ ਲੁੱਟ ਲਿਆ। ਇਸ ਤੋਂ ਪਹਿਲਾਂ ਰਾਤ 9 ਵਜੇ ਸ਼੍ਰੀ ਜੀ ਦੇ ਦਰਸ਼ਨ ਸ਼ੁਰੂ ਹੋਏ ਜੋ ਕਰੀਬ ਦੋ ਘੰਟੇ ਤੱਕ ਜਾਰੀ ਰਹੇ। ਅੰਨਕੂਟ ਲੁੱਟ ਦੀ ਇਸ ਪਰੰਪਰਾ ਨੂੰ ਦੇਖਣ ਲਈ ਵੱਖ-ਵੱਖ ਰਾਜਾਂ ਤੋਂ ਸੈਂਕੜੇ ਸੈਲਾਨੀ ਵੀ ਮੌਜੂਦ ਸਨ।

ABOUT THE AUTHOR

...view details