ਮੁੰਬਈ: ਟਰੱਕ ਚਾਲਕਾਂ ਦੀ ਜਥੇਬੰਦੀ AIMTC ਨੇ ਬੁੱਧਵਾਰ ਨੂੰ ਕਿਹਾ ਹੈ ਕਿ ਹਾਲ ਹੀ ਵਿਚ ਪਾਬੰਦੀਆਂ ਅਤੇ ਕੁੱਝ ਸੂਬਿਆਂ ਵਿਚ ਵੀਕਐਂਡ ਲਾਕਡਾਊਨ ਦੇ ਕਾਰਨ ਟਰਾਂਸਪੋਰਟਰਾਂ ਨੂੰ ਪ੍ਰਤੀ ਦਿਨ 1000 ਕਰੋੜ ਰਪੁਏ ਦਾ ਨੁਕਸਾਨ ਹੋ ਰਿਹਾ ਹੈ। ਉਸਨੇ ਕਿਹਾ ਕਿ ਜੇਕਰ ਸਥਿਤੀ ਨੂੰ ਸੰਭਾਲਣ ਦੇ ਲਈ ਸਰਕਾਰ ਦੇ ਦੁਆਰਾ ਕੁੱਝ ਰਾਹਤ ਉਪਾਏ ਨਹੀ ਕੀਤਾ ਗਿਆ ਤਾਂ ਇਹ ਨੁਕਸਾਨ ਹੋਰ ਵੀ ਵੱਧ ਸਕਦਾ ਹੈ।
AIMTC ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮਹਾਰਾਸ਼ਟਰ ਵਿਚ ਵਿਚ 12 ਅਪ੍ਰੈਲ ਨੂੰ ਮਹਾਰਾਸ਼ਟਰ ਵਿਚ ਕੋਵਿਡ-19 ਨੂੰ ਰੋਕਣ ਦੇ ਲਈ ਲਾਗੂ ਸਰਵਜਨਕ ਪਾਬੰਦੀ ਕਾਰਨ ਹਰ ਦਿਨ 315 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਸੀ।ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪਰਿਵਾਹਨ ਉਦਯੋਗ ਨੂੰ ਵੀ ਪ੍ਰਤੀਦਿਨ 1000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ ਮਹਾਂਮਾਰੀ ਦੇ ਕਾਰਨ ਲਗਾਏ ਗਏ ਲਾਕਡਾਊਨ ਅਤੇ ਪਾਬੰਦੀਆਂ ਦੇ ਕਾਰਨ ਹੋਰ ਵੀ ਨੁਕਸਾਨ ਵੱਧ ਸਕਦਾ ਹੈ।