ਮਹਾਰਾਸ਼ਟਰ: ਪੁਣੇ ਜ਼ਿਲ੍ਹੇ ਦੇ ਗੋਜੂਬਾਵੀ ਪਿੰਡ ਦੇ ਕੋਲ ਇੱਕ ਸਿਖਲਾਈ ਸੈਸ਼ਨ ਦੌਰਾਨ ਇੱਕ ਟ੍ਰੇਨਿੰਗ ਏਅਰਕ੍ਰਾਫਟ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਪਾਇਲਟ ਅਤੇ ਉਸ ਦਾ ਟ੍ਰੇਨਰ ਦੋਵੇਂ ਜ਼ਖਮੀ ਹੋ ਗਏ। ਦੋਵਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਣੇ ਗ੍ਰਾਮੀਣ ਪੁਲਿਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਚਾਰ ਦਿਨਾਂ ਦੇ ਅੰਦਰ ਸਿਖਲਾਈ ਜਹਾਜ਼ ਦੇ ਕ੍ਰੈਸ਼ ਹੋਣ ਦੀ ਇਹ ਦੂਜੀ ਘਟਨਾ ਹੈ।
Training Aircraft Crashed : ਪੁਣੇ ਵਿੱਚ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ, ਪਾਇਲਟ ਸਣੇ 2 ਵਿਅਕਤੀ ਜਖ਼ਮੀ - Maharashtra News In Punjabi
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਟ੍ਰੇਨਿੰਗ ਜਹਾਜ਼ ਕ੍ਰੈਸ਼ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ 'ਚ ਪਾਇਲਟ ਸਮੇਤ ਦੋ ਲੋਕਾਂ ਦੇ ਜ਼ਖਮੀ ਹੋਣ ਦੀ (Training Aircraft Crashed) ਖ਼ਬਰ ਹੈ।
Published : Oct 22, 2023, 10:29 AM IST
ਇਸ ਤੋਂ ਪਹਿਲਾਂ 19 ਨੂੰ ਜਹਾਜ਼ ਕ੍ਰੈਸ਼ ਹੋਇਆ:ਜਾਣਕਾਰੀ ਮੁਤਾਬਕ ਜਹਾਜ਼ ਸਵੇਰੇ ਕਰੀਬ 8 ਵਜੇ ਬਾਰਾਮਤੀ ਤਾਲੁਕਾ ਦੇ ਗੋਜੂਬਾਵੀ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਰੈੱਡਬਰਡ ਫਲਾਈਟ ਟ੍ਰੇਨਿੰਗ ਇੰਸਟੀਚਿਊਟ ਦਾ ਸੀ। ਦੋਵਾਂ ਵਿਅਕਤੀਆਂ ਨੂੰ ਕਿੰਨੀਆਂ ਸੱਟਾਂ ਲੱਗੀਆਂ ਹਨ, ਇਸ ਦਾ ਅਜੇ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਪੁਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਸਿਖਲਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਵਿੱਚ ਦੋ ਵਿਅਕਤੀ ਸਨ। ਜਹਾਜ਼ ਦੇ ਪਾਇਲਟ ਅਤੇ ਜਹਾਜ਼ 'ਚ ਸਵਾਰ ਇਕ ਹੋਰ ਵਿਅਕਤੀ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮਾਹਿਰਾਂ ਦਾ ਕੀ ਕਹਿਣਾ : ਪੁਲਿਸ ਵੱਲੋਂ ਦੱਸਿਆ ਗਿਆ ਕਿ ਜਹਾਜ਼ ਨੇ ਨਿੱਜੀ ਸਿਖਲਾਈ ਲਈ ਉਡਾਣ ਭਰੀ ਸੀ। ਇਹ ਕਿਸੇ ਪਾਇਲਟ ਸਿਖਲਾਈ ਸੰਸਥਾ ਨਾਲ ਸਬੰਧਤ ਸੀ। ਇਸ ਤੋਂ ਪਹਿਲਾਂ 25 ਜੁਲਾਈ 2022 ਨੂੰ ਪੁਣੇ 'ਚ ਸਿੰਗਲ-ਸੀਟ ਟਰੇਨਿੰਗ ਏਅਰਕ੍ਰਾਫਟ ਕ੍ਰੈਸ਼ ਹੋ ਗਿਆ ਸੀ। ਜਹਾਜ਼ ਵਿਚ ਸਵਾਰ ਇਕ ਮਹਿਲਾ ਪਾਇਲਟ ਜ਼ਖਮੀ ਹੋ ਗਈ। ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬਾਰਾਮਤੀ ਵਿੱਚ ਕਾਰਵਰ ਏਵੀਏਸ਼ਨ ਵੱਲੋਂ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਹਵਾਈ ਜਹਾਜ਼ ਦੀ ਸਿਖਲਾਈ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸਿਖਲਾਈ ਵਾਲੇ ਜਹਾਜ਼ ਦਾ ਕ੍ਰੈਸ਼ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਇਸ 'ਚ ਜਹਾਜ਼ ਉਡਾਉਣ ਵਾਲੇ ਲੋਕ ਫ੍ਰੈਸ਼ਰ ਹੁੰਦੇ ਹਨ।