ਮੁੰਬਈ: ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦਾ 98 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮੁੰਬਈ ਸਥਿਤ ਹਿੰਦੂਜਾ ਹਸਪਤਾਲ 'ਚ ਸਵੇਰੇ 7.30 ਵਜੇ ਉਨ੍ਹਾਂ ਆਖਰੀ ਸਾਹ ਲਏ। ਦਲੀਪ ਕੁਮਾਰ ਦੇ ਦਿਹਾਂਤ ਦੀ ਪੁਸ਼ਟੀ ਹਸਪਤਾਲ ਦੇ ਪਲਮੋਨੋਲਾਜਿਸਟ ਡਾ. ਜਲੀਲ ਪਾਰਕਰ ਵਲੋਂ ਕੀਤੀ ਗਈ। ਦਲੀਪ ਕੁਮਾਰ ਨੂੰ ਸਾਹ ਲੈਣ 'ਚ ਸਮੱਸਿਆ ਆਉਣ ਦੇ ਚੱਲਦਿਆਂ 29 ਜੂਨ ਤੋਂ ਹਿੰਦੂਜਾ ਹਸਪਤਾਲ ਦੇ ਆਈ.ਸੀ.ਯੂ 'ਚ ਭਰਤੀ ਸੀ।
ਦਲੀਪ ਕੁਮਾਰ ਦਾ ਜਨਮ
ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 'ਚ ਬਰਤਾਨਵੀ ਪੰਜਾਬ, ਪੇਸ਼ਾਵਰ(ਹੁਣ ਪਾਕਿਸਤਾਨ ਵਿੱਚ) 'ਚ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਮ ਮੁਹੰਮਦ ਯੂਸੁਫ ਖਾਨ(Muhammad Yusuf Khan) ਸੀ। ਆਪਣੀ ਮੁੱਢਲੀ ਸਿੱਖਿਆ ਵੀ ਉਨ੍ਹਾਂ ਪੇਸ਼ਾਵਰ ਤੋਂ ਹੀ ਕੀਤੀ। ਦੇਸ਼ ਦੀ ਵੰਡ ਤੋਂ ਪਹਿਲਾਂ ਬਰਤਾਨਵੀ ਪੰਜਾਬ, ਪੇਸ਼ਾਵਰ ਭਾਰਤ ਪੰਜਾਬ ਦਾ ਹਿੱਸਾ ਹੁੰਦਾ ਸੀ। ਜਿਸ ਕਾਰਨ ਕਿਹਾ ਜਾਂਦਾ ਹੈ ਕਿ ਦਲੀਪ ਕੁਮਾਰ ਦਾ ਪੰਜਾਬ ਦੇ ਨਾਲ ਡੂੰਘਾ ਰਿਸ਼ਤਾ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਮੁਹਮੰਦ ਯੂਸੁਫ ਖਾਨ ਤੋਂ ਦਲੀਪ ਕੁਮਾਰ
ਦਲੀਪ ਕੁਮਾਰ ਦੇ ਪਿਤਾ ਉਨ੍ਹਾਂ ਨੂੰ ਨਾਲ ਲੈਕੇ ਮੁਬੰਈ ਆ ਵਸੇ, ਜਿਥੇ ਉਨ੍ਹਾਂ ਆਪਣੀ ਫਿਲਮੀ ਪਾਰੀ ਦੀ ਸ਼ੁਰੂਆਤ ਕੀਤੀ। ਦਲੀਪ ਕੁਮਾਰ ਦਾ ਪਹਿਲਾ ਨਾਮ ਮੁਹੰਮਦ ਯੂਸੁਫ ਖਾਨ ਸੀ। ਆਪਣੇ ਪਿਤਾ ਨਾਲ ਮੁੰਬਈ ਆਉਣ ਤੋਂ ਬਾਅਦ ਫਿਲਮਾਂ 'ਚ ਕਿਸਮਤ ਅਜਮਾਉਣ ਲਈ ਉਨ੍ਹਾਂ ਆਪਣਾ ਨਾਮ ਬਦਲ ਕੇ ਦਲੀਪ ਕੁਮਾਰ ਰੱਖ ਲਿਆ। ਉਨ੍ਹਾਂ ਦਾ ਮੰਨਣਾ ਸੀ ਕਿ ਨਾਮ ਬਦਲਣ ਨਾਲ ਉਨ੍ਹਾਂ ਨੂੰ ਹਿੰਦੀ ਫਿਲਮਾਂ 'ਚ ਜਿਆਦਾ ਪਹਿਚਾਣ ਮਿਲੇਗੀ।
ਫਿਲਮੀ ਸਫ਼ਰ ਦੀ ਸ਼ੁਰੂਆਤ
ਸਾਲ 1944 'ਚ ਜਵਾਰਭਾਟਾ ਪਿਲਮ ਨਾਲ ਦਲੀਪ ਕੁਮਾਰ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਸਾਲ 1949 'ਚ ਉਨ੍ਹਾਂ ਦੀ ਫਿਲਮ ਅੰਦਾਜ ਨੇ ਦਲੀਪ ਕੁਮਾਰ ਦੀ ਜਿਆਦਾ ਪ੍ਰਸਿੱਧੀ ਦਿੱਤੀ। ਉਸ ਤੋਂ ਬਾਅਦ ਦਿਦਾਰ, ਦੇਵਦਾਸ,ਮੁਗਲ-ਏ-ਆਜ਼ਮ,ਗੰਗਾ-ਜਮਨਾ,ਵਿਧਾਤਾ,ਦੁਨੀਆ, ਕਰਮਾ,ਇੱਜਤਦਰ,ਸੌਦਾਗਰ ਅਤੇ ਕਿਲਾ ਵਰਗੀਆਂ ਕਈ ਹਿਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ। ਉਨ੍ਹਾਂ ਦੀ ਅਦਾਕਾਰੀ ਕਾਰਨ ਦਲੀਪ ਕੁਮਾਰ ਨੂੰ ਟਰੈਜਡੀ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ।
ਗ੍ਰਜਿਸਥ ਜੀਵਨ ਦੀ ਸ਼ੁਰੂਆਤ