ਪੰਜਾਬ

punjab

ETV Bharat / bharat

ਹੱਢ ਚੀਰਵੀਂ ਠੰਡ ਤੋਂ ਬਚਾਓਂਦਾ ਹੈ 'ਕਾਂਗੜੀ ਦਾ ਨਿੱਘ'

ਇਸ ਸਾਲ ਕਸ਼ਮੀਰ ਦੇ ਕੁੱਝ ਸਥਾਨਾਂ 'ਤੇ ਤਾਪਮਾਨ ਘੱਟ ਕੇ ਮਾਇਨਸ 15 ਤੱਕ ਪਹੁੰਚਣ 'ਤੇ ਠੰਡ ਨੇ ਇੱਕ ਵਾਰ ਫਿਰ ਲੋਕਾਂ 'ਚ ਕਾਂਗੜੀ ਲਈ ਪਿਆਰ ਜਗਾ ਦਿੱਤਾ, ਜੋ ਕਿ ਕਸ਼ਮੀਰੀ ਕੜਾਕੇ ਦੀ ਠੰਡ ਚ ਆਪਣੇ ਆਪ ਨੂੰ ਗਰਮ ਰੱਖਣ ਲਈ ਰਵਾਇਤੀ ਤੋਰ ਤੇ ਵਰਤਦੇ ਸੀ।

By

Published : Feb 9, 2021, 10:58 AM IST

ਕਾਂਗੜੀ ਦਾ ਨਿੱਘ
ਕਾਂਗੜੀ ਦਾ ਨਿੱਘ

ਜੰਮੂ ਕਸ਼ਮੀਰ: ਕੀ ਤੁਸੀਂ ਕਦੇ ਸੋਚਿਆ ਹੈ ਕਿ ਕਸ਼ਮੀਰ ਦੇ ਲੋਕ ਸਭ ਤੋਂ ਕਠੋਰ ਸਰਦੀਆਂ ਦੌਰਾਨ ਮਾਇਨਸ-ਜ਼ੀਰੋ ਤਾਪਮਾਨ ਦੇ ਅਸਧਾਰਨ ਮੌਸਮ ਵਿੱਚ ਕਿਵੇਂ ਗੁਜ਼ਾਰਾ ਕਰੇ ਹਨ, ਜਦ ਕਿ ਉਨ੍ਹਾਂ ਨੂੰ ਬਚਾਓਣ ਵਾਲੀ ਬਿਜਲੀ ਵੀ ਨਾ ਹੋਵੇ।

ਕਾਂਗੜੀ ਦਾ ਨਿੱਘ

ਇਸ ਸਾਲ, ਜਦੋਂ ਕਸ਼ਮੀਰ ਦੇ ਕੁੱਝ ਸਥਾਨਾਂ 'ਤੇ ਤਾਪਮਾਨ ਘੱਟ ਕੇ ਮਾਇਨਸ 15 ਤੱਕ ਪਹੁੰਚ ਗਿਆ, ਇਸ ਨੇ ਇੱਕ ਵਾਰ ਫਿਰ ਕਾਂਗੜੀ ਲਈ ਪਿਆਰ ਜਗਾ ਦਿੱਤਾ, ਜੋ ਕਿ ਕਸ਼ਮੀਰੀ ਕੜਾਕੇ ਦੀ ਠੰਡ ਚ ਆਪਣੇ ਆਪ ਨੂੰ ਗਰਮ ਰੱਖਣ ਲਈ ਰਵਾਇਤੀ ਤੋਰ ਤੇ ਵਰਤਦੇ ਸੀ। ਇਹ ਕਾਂਗੜੀ ਹੈ ਜੋ ਠੰਡੇ ਮੌਸਮ ਵਿੱਚ ਕਸ਼ਮੀਰੀ ਵਿਅਕਤੀ ਦਾ ਅਟੁੱਟ ਹਿੱਸਾ ਬਣ ਜਾਂਦੀ ਹੈ।

ਕਾਂਗੜੀ ਦਾ ਨਿਰਮਾਣ

ਕਾਂਗੜੀ ਇੱਕ ਮਿੱਟੀ ਦਾ ਘੜਾ ਹੈ ਜੋ ਬੈਂਤ ਨਾਲ ਬੁਣਿਆ ਹੁੰਦਾ ਹੈ। ਮਿੱਟੀ ਦੇ ਬਰਤਨ ਨੂੰ ਢਾਲ਼ੇ ਅਤੇ ਪਕਾਏ ਜਾਣ ਤੋਂ ਬਾਅਦ, ਕਾਰੀਗਰ ਘੜੇ ਦੋ ਬਾਂਹਾਂ ਨਾਲ ਫੜਕੇ ਬੈਂਤ ਨੂੰ ਬੁਣਨ ਦਾ ਕੰਮ ਖਮ ਕਰਦੇ ਹਨ ਅਥੇ ਪਿਛਲੇ ਪਾਸੇ ਸਖ਼ਤ ਬੈਂਤ ਦੀਆਂ ਸੋਟੀਆਂ ਨਾਲ ਬੰਨ੍ਹਦੇ ਹਨ। ਫਿਰ ਅੱਗ ਦੇ ਘੜੇ ਨੂੰ ਨਾਜ਼ੁਕ ਰੂਪ ਦੇਣ ਲਈ ਕਦੇ-ਕਦੇ ਸੁਨਹਿਰੀ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਕਾਂਗੜੀ ਇੱਕ ਪੋਰਟੇਬਲ ਅੱਗ ਦਾ ਭਾਂਡਾ ਹੈ ਜਿਸ ਨੂੰ ਕਸ਼ਮੀਰੀ ਠੰਡ ਦੇ ਮੌਸਮ ਵਿੱਚ ਉਨ੍ਹਾਂ ਦੇ ਕੋਟ ਥੱਲੇ ਰੱਖਦੇ ਖੁਧ ਨੂੰ ਗਰਮ ਰੱਖਦੇ ਹਨ। ਕਾਂਗੜੀ ਨੂੰ ਸਿਰਫ 250 ਗ੍ਰਾਮ ਕੋਲੇ ਨਾਲ ਗਰਮਾਇਆ ਜਾਂਦਾ ਹੈ ਜੋ ਤੁਹਾਨੂੰ ਘੰਟਿਆਂ ਲਈ ਗਰਮ ਰੱਖ ਸਕਦਾ ਹੈ।

ਕਸ਼ਮੀਰੀ ਸਭਿਆਚਾਰ ਦਾ ਇੱਕ ਹਿੱਸਾ

ਕਾਂਗੜੀ ਕਸ਼ਮੀਰੀ ਸਭਿਆਚਾਰ ਦਾ ਇੱਕ ਹਿੱਸਾ ਹੈ ਅਤੇ ਇਸ ਤੋਂ ਬਿਨਾਂ ਘਾਟੀ ਵਿੱਚ ਸਰਦੀਆਂ 'ਚ ਜੀਉਣਾ ਪਹਿਲਾਂ ਨਾਲੋਂ ਵੀ ਮੁਸ਼ਕਲ ਹੋ ਜਾਵੇਗਾ। ਕਾਂਗੜੀ ਨਿਰਮਾਤਾ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਵੱਖ ਵੱਖ ਰੰਗਾਂ ਅਤੇ ਡਿਜ਼ਾਈਨ ਨਾਲ ਵੱਖ-ਵੱਖ ਬਰਤਨ ਤਿਆਰ ਕਰਦੇ ਹਨ।

ਰੋਜ਼ੀ ਰੋਟੀ ਦਾ ਸਾਧਨ

ਕਾਰੋਬਾਰ ਨਾ ਸਿਰਫ ਕਾਂਗੜੀ ਵੇਚਣ ਵਾਲਿਆਂ ਅਤੇ ਬਣਾਉਣ ਵਾਲਿਆਂ ਨੂੰ ਫਾਇਦਾ ਪਹੁੰਚਾਉਂਦਾ ਹੈ ਬਲਕਿ ਘੁਮਿਆਰ ਜੋ ਅੱਗ ਦੇ ਲਈ ਘੜੇ ਨੂੰ ਤਿਆਰ ਕਰਦੇ ਹਨ। ਉਹ ਇਸ ਰਾਹੀਂ ਆਪਣੀ ਰੋਜ਼ੀ-ਰੋਟੀ ਵੀ ਕਮਾਉਂਦੇ ਹਨ। ਇਹ ਕਾਂਗੜੀਆਂ ਲਈ ਚੰਗਾ ਮੌਸਮ ਸੀ। ਹਾਲਾਂਕਿ ਕਾਂਗੜੀ ਬਣਾਉਣ ਲਈ ਲੋੜੀਂਦੀ ਸਮੱਗਰੀ ਮਹਿੰਗੀ ਹੋ ਗਈ ਹੈ ਅਤੇ ਇਸ ਵਿਚ ਬਹੁਤ ਸਾਰੇ ਯਤਨ ਸ਼ਾਮਲ ਹਨ। ਗਾਹਕ ਅਜੇ ਵੀ ਕਾਂਗੜੀ ਲਈ ਵਧੇਰੇ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ।

ਕਾਂਗੜੀ ਦੀ ਕੀਮਤ

ਇਕ ਸਧਾਰਨ ਕਾਂਗੜੀ ਦੀ ਕੀਮਤ 200 ਰੁਪਏ ਤੋਂ 900 ਰੁਪਏ ਤੱਕ ਹੋ ਸਕਦੀ ਹੈ ਜੋ ਇਸ ਦੇ ਨਿਰਮਾਣ ਅਤੇ ਡਿਜ਼ਾਈਨ 'ਤੇ ਨਿਰਭਰ ਕਰਦੀ ਹੈ। ਕਾਂਗੜੀ ਵਿੱਚ ਚਮਚ ਵਰਗਾ ਢਾਂਡਾ ਹੁੰਦੈ ਹੈ ਜਿਸ ਨੂੰ 'ਤਚਲਾਨ' ਕਿਹਾ ਜਾਂਦਾ ਹੈ ਅਤੇ ਇਸ ਨੂੰ ਤਾਰ ਨਾਲ ਬੰਨ੍ਹਿਆ ਜਾਂਦਾ ਹੈ ਜੋ ਅੱਗ ਦੇ ਭਾਂਡੇ ਵਿਚਲੇ ਅੰਗਾਂ ਨੂੰ ਸੰਭਾਲਣ ਲਈ ਵਰਤਿਆ ਜਾਂਦਾ ਹੈ। ਇੱਕ ਕਾਂਗੜੀ ਸਰਦੀਆਂ ਦੇ ਸਮੇਂ ਕਸ਼ਮੀਰੀਆਂ ਲਈ ਇੱਕ ਤੁਰਦੇ-ਫਿਰਦੇ ਹੀਟਰ ਦੀ ਤਰ੍ਹਾਂ ਕੰਮ ਕਰਦੀ ਹੈ।

ਜਦੋਂ ਸਰਦੀਆਂ ਦੇ ਦੌਰਾਨ ਬਿਜਲੀ ਲੁਕਣ ਮੀਚੀ ਖੇਡਦੀ ਹੈ, ਤਾਂ ਕਾਂਗੜੀ ਇੱਕ ਘਰ ਦਾ ਇੱਕ ਮਹੱਤਵਪੂਰਣ ਹਿੱਸਾ ਬਣ ਜਾਂਦੀ ਹੈ ਤਾਂ ਜੋ ਮੈਂਬਰਾਂ ਨੂੰ ਗਰਮ ਰੱਖਿਆ ਜਾਲੇ ਜਿੱਥੇ ਹੀਟਰ ਅਤੇ ਹੋਰ ਸਾਧਨ ਬੇਕਾਰ ਹੋ ਜਾਣ।

ABOUT THE AUTHOR

...view details