ਚੇਨੱਈ: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮਦਰਾਸ (ਆਈਆਈਟੀ-ਐਮ) ਨੇ ਲਗਾਤਾਰ ਚੌਥੇ ਸਾਲ ਸਿੱਖਿਆ ਸੰਸਥਾਨਾਂ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਦੱਸ ਦਈਏ ਕਿ ਸਿੱਖਿਆ ਮੰਤਰਾਲੇ ਦੇ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF) ਰੈਂਕਿੰਗ ਦੇ ਅਨੁਸਾਰ, ਪ੍ਰਮੁੱਖ ਤਕਨੀਕੀ ਸੰਸਥਾਨ ਨੇ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ।
ਇਹ ਵੀ ਪੜੋ:ਗੁਜਰਾਤ ਨੂੰ ਬਦਨਾਮ ਕਰਨ ਪਿੱਛੇ ਅਹਿਮਦ ਪਟੇਲ ਦਾ ਹੱਥ: SIT
ਚੋਟੀ ਦਾ ਸਥਾਨ ਪ੍ਰਾਪਤ ਕਰਨ ਉਪਰੰਤ ਆਈਆਈਟੀ ਨਿਰਦੇਸ਼ਕ ਨੇ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਅਤੇ ਸਟਾਫ ਦਾ ਸਨਮਾਨਿਤ ਕੀਤਾ ਸਮਰਪਿਤ ਕੀਤਾ ਅਤੇ ਕੋਵਿਡ -19 ਦੌਰਾਨ ਨਿਭਾਈ ਸੇਵਾ ਲਈ ਵੀ ਫਰੰਟਲਾਈਨ ਸਟਾਫ ਦਾ ਧੰਨਵਾਦ ਕੀਤਾ।
ਸੰਸਥਾ ਦੇ ਡਾਇਰੈਕਟਰ ਵੀ ਕਾਮਕੋਟੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਮੈਂ ਇਸ ਪ੍ਰਾਪਤੀ ਨੂੰ ਆਪਣੇ ਸੰਸਥਾ ਦੇ ਸਾਰੇ ਵਿਦਿਆਰਥੀਆਂ, ਸਟਾਫ਼ ਅਤੇ ਫੈਕਲਟੀ ਨੂੰ ਸਮਰਪਿਤ ਕਰਦਾ ਹਾਂ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ, ਉਹਨਾਂ ਦੇ ਨਿਰੰਤਰ ਸਮਰਥਨ ਅਤੇ ਉਤਸ਼ਾਹ ਲਈ ਧੰਨਵਾਦ।" ਉਹਨਾਂ ਨੇ ਕਿਹਾ ਕਿ ਸਾਰੇ ਫਰੰਟਲਾਈਨ ਕਰਮਚਾਰੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਕੋਵਿਡ ਦੇ ਸਮੇਂ ਦੌਰਾਨ ਸੰਸਥਾ ਦੇ ਪ੍ਰਤੀ ਸੇਵਾ ਨਿਭਾਈ।
ਉਹਨਾਂ ਨੇ ਕਿਹਾ ਕਿ NIRF ਪ੍ਰਕਿਰਿਆ ਸਾਡੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਬਾਰੇ ਵਿਸਤ੍ਰਿਤ ਫੀਡਬੈਕ ਦਿੰਦੀ ਹੈ। ਜਦੋਂ ਕਿ ਅਸੀਂ ਆਪਣੀਆਂ ਸ਼ਕਤੀਆਂ ਦਾ ਲਾਭ ਲੈਣਾ ਜਾਰੀ ਰੱਖਦੇ ਹਾਂ ਤਾਂ ਅਸੀਂ ਅੱਗੇ ਵਧਣ ਲਈ ਕਮਜ਼ੋਰੀਆਂ ਨੂੰ ਦੂਰ ਕਰਾਂਗੇ। ਦੱਸ ਦਈਏ ਕਿ ਆਈਆਈਟੀ ਮਦਰਾਸ ਨੇ ਲਗਾਤਾਰ ਚੌਥੇ ਸਾਲ 'ਸਮੁੱਚੀ' ਸ਼੍ਰੇਣੀ ਵਿੱਚ ਅਤੇ ਲਗਾਤਾਰ ਸੱਤਵੇਂ ਸਾਲ 'ਇੰਜੀਨੀਅਰਿੰਗ' ਸ਼੍ਰੇਣੀ ਵਿੱਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ।
ਇਹ ਵੀ ਪੜੋ:ਕਰਨਾਟਕ ਸਰਕਾਰ ਨੇ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਫੋਟੋ/ਵੀਡੀਓਗ੍ਰਾਫੀ 'ਤੇ ਪਾਬੰਦੀ ਦਾ ਹੁਕਮ ਲਿਆ ਵਾਪਸ