ਪੰਜਾਬ

punjab

ETV Bharat / bharat

Viral Video: ਦੰਦਾਂ ਨਾਲ ਕੱਟਿਆ ਰਿਬਨ, ਪਾਕਿਸਤਾਨੀ ਜੇਲ੍ਹ ਮੰਤਰੀ ਦਾ ਵੀਡੀਓ ਵਾਇਰਲ - ਵੀਡੀਓ ਸੋਸ਼ਲ ਮੀਡਿਆ

ਸੋਸ਼ਲ ਮੀਡੀਆ ਉਤੇ ਅਕਸਰ ਅਸੀਂ ਕਈ ਤਰ੍ਹਾਂ ਦੇ ਮਜ਼ੇਦਾਰ ਵਾਇਰਲ ਵੀਡੀਓ ਹੁੰਦੇ ਰਹਿੰਦੇ ਹਨ। ਪਰ ਇਸ ਵਾਰ ਇਕ ਅਜਿਹੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ ਜੋ ਪਾਕਿਸਤਾਨ ਤੋਂ ਹੈ।

ਦੰਦਾਂ ਨਾਲ ਕੱਟਿਆ ਰਿਬਨ
ਦੰਦਾਂ ਨਾਲ ਕੱਟਿਆ ਰਿਬਨ

By

Published : Sep 4, 2021, 1:40 PM IST

ਚੰਡੀਗੜ੍ਹ : ਇਕ ਮੰਤਰੀ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੰਜਾਬ ਪ੍ਰਾਂਤ ਦੇ ਜੇਲ੍ਹ ਮੰਤਰੀ ਅਤੇ ਸਰਕਾਰੀ ਬੁਲਾਰੇ ਫਯਾਜ਼ ਅਲ ਹਸਨ ਚੌਹਾਨ ਦਾ ਹੈ। ਇਸ ਵਿੱਚ ਜੇਲ੍ਹ ਮੰਤਰੀ ਆਪਣੇ ਦੰਦਾਂ ਨਾਲ ਰਿਬਨ ਕੱਟਦੇ ਹੋਏ ਨਜ਼ਰ ਆ ਰਹੇ ਹਨ।

ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਖੁਦ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ਨਾਲ ਸ਼ੇਅਰ ਕੀਤਾ ਹੈ। ਕੈਂਚੀ ਕੰਮ ਨਹੀਂ ਕਰ ਰਹੀ ਸੀਵੀਡੀਓ ਨੂੰ ਸਾਂਝਾ ਕਰਦਿਆਂ, ਮੰਤਰੀ ਫਯਾਜ਼ ਅਲ ਹਸਲ ਚੌਹਾਨ ਨੇ ਲਿਖਿਆ ਹੈ ਕਿ ਉਸ ਨੇ ਇੱਕ ਦੁਕਾਨ ਦਾ ਉਦਘਾਟਨ ਕਰਨਾ ਸੀ, ਪਰ ਰਿਬਨ ਕੱਟਣ ਲਈ ਰੱਖੀ ਕੈਂਚੀ ਨੇ ਮੌਕੇ 'ਤੇ ਕੰਮ ਨਹੀਂ ਕੀਤਾ, ਇਸ ਦੇ ਚਲਦੇ ਜੇਲ੍ਹ ਮੰਤਰੀ ਨੇ ਰਿਬਨ ਕੱਟਣ ਲਈ ਆਪਣੇ ਦੰਦਾਂ ਦਾ ਇਸਤੇਮਾਲ ਕਰ ਲਿਆ।

ਜੇਲ੍ਹ ਮੰਤਰੀ ਦੇ ਟਵਿੱਟਰ ਅਕਾਉਂਟ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 18 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ 'ਤੋਂ ਇਹ ਵੀਡਿਓ ਪੋਸਟ ਕਰਦਿਆਂ ਲਿਖਿਆ, "ਮੇਰੇ ਹਲਕੇ ਵਿੱਚ ਦੁਕਾਨ ਖੋਲ੍ਹਣ ਦਾ ਅਨੋਖਾ ਤਰੀਕਾ… .. ਕੈਂਚੀ ਖੁੰਢੀ ਅਤੇ ਰਖਬ ਸੀ… ਦੁਕਾਨਦਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਮੈਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਇਆ।

"ਪਾਕਿਸਤਾਨੀ ਮੰਤਰੀ ਦੇ ਇਸ ਵੀਡਿਉ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਫੈਂਸ ਉਸ ਨੂੰ ਕਾਫੀ ਟ੍ਰੋਲ ਕਰ ਰਹੇ ਹਨ ਅਤੇ ਮਜ਼ੇਦਾਰ ਕਮੈਂਟ ਕਰਦੇ ਹੋਏ ਪਾਕਿਸਤਾਨ ਦੀ ਕਲਾਸ ਲਗਾ ਰਹੇ ਹਨ।

ABOUT THE AUTHOR

...view details