ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਟੂਲਕਿਟ ਮਾਮਲੇ ਦੇ ਮੁਲਜ਼ਮ ਵਾਤਾਵਰਣ ਪ੍ਰੇਮੀ ਸ਼ੁਭਮ ਚੌਧਰੀ, ਨਿਕਿਤਾ ਜੈਕਬ ਅਤੇ ਸ਼ਾਂਤਨੂ ਮੁਲੁਕ ਦੀ ਅਗਾਊਂ ਜ਼ਮਾਨਤ ਪਟੀਸ਼ਨਾਂ 'ਤੇ ਅੱਜ ਸੁਣਵਾਈ ਕਰੇਗੀ। ਅਦਾਲਤ ਨੇ ਤਿੰਨਾਂ ਦੀ ਗ੍ਰਿਫਤਾਰੀ ‘ਤੇ ਅੱਜ ਤੱਕ ਦੀ ਰੋਕ ਲਗਾ ਰੱਖੀ ਹੈ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਇਸ ਮਾਮਲੇ 'ਚ ਸੁਣਵਾਈ ਕਰਨਗੇ।
ਗ੍ਰਿਫ਼ਤਾਰੀ 'ਤੇ ਰੋਕ
12 ਮਾਰਚ ਨੂੰ ਸ਼ੁਭਮ ਕਰ ਚੌਧਰੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ, ਦਿੱਲੀ ਪੁਲਿਸ ਦੇ ਵਕੀਲ ਇਰਫ਼ਾਨ ਅਹਿਮਦ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ 'ਚ ਸਹਿ ਮੁਲਜ਼ਮ ਨਿਕਿਤਾ ਜੈਕਬ ਅਤੇ ਸ਼ਾਂਤਨੂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 15 ਮਾਰਚ ਨੂੰ ਹੋਣੀ ਹੈ।
ਉਨ੍ਹਾਂ ਨੇ 15 ਮਾਰਚ ਨੂੰ ਹੀ ਸ਼ੁਭਮ ਦੀ ਪਟੀਸ਼ਨ 'ਤੇ ਸੁਣਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ੁਭਮ ਨੂੰ ਬੰਬੇ ਹਾਈ ਕੋਰਟ ਤੋਂ 12 ਮਾਰਚ ਤੱਕ ਸੁਰੱਖਿਆ ਮਿਲੀ ਹੈ। ਫਿਰ ਅਦਾਲਤ ਨੇ ਉਸ ਨੂੰ ਪੁੱਛਿਆ ਕਿ 'ਕੀ ਤੁਹਾਨੂੰ 15 ਮਾਰਚ ਤੱਕ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ 'ਤੇ ਕੋਈ ਇਤਰਾਜ਼ ਹੈ। ਫਿਰ ਦਿੱਲੀ ਪੁਲਿਸ ਨੇ ਕਿਹਾ ਕਿ ਨਹੀਂ 'Extinction Rebellion' ਨਾਲ ਜੁੜਿਆ ਹੈ।