ਨਵੀਂ ਦਿੱਲੀ: ਟੂਲਕਿੱਟ ਮਾਮਲੇ ‘ਚ ਸਹਿ-ਦੋਸ਼ੀ ਨਿਕਿਤਾ ਜੈਕਬ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਇਸ ਪਟੀਸ਼ਨ 'ਤੇ ਅੱਜ ਸੁਣਵਾਈ ਕਰਨਗੇ।
9 ਮਾਰਚ ਤੱਕ ਅਗਾਊਂ ਜ਼ਮਾਨਤ 'ਤੇ ਹੈ ਸ਼ਾਂਤਨੂੰ
ਟੂਲਕਿੱਟ ਕੇਸ ਦੀ ਮੁਲਜ਼ਮ ਨਿਕਿਤਾ ਜੈਕਬ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ 17 ਫਰਵਰੀ ਨੂੰ ਬੰਬੇ ਹਾਈ ਕੋਰਟ ਨੇ ਨਿਕਿਤਾ ਜੈਕਬ ਦੀ ਗ੍ਰਿਫ਼ਤਾਰੀ 'ਤੇ ਤਿੰਨ ਹਫ਼ਤਿਆਂ ਲਈ ਰੋਕ ਲਗਾ ਦਿੱਤੀ ਸੀ। ਦਿੱਲੀ ਪੁਲਿਸ ਨੇ 11 ਫਰਵਰੀ ਨੂੰ ਨਿਕਿਤਾ ਦੇ ਘਰ ਛਾਪਾ ਮਾਰਿਆ ਸੀ। ਬੀਤੀ 25 ਫਰਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਟੂਲਕਿੱਟ ਮਾਮਲੇ ‘ਚ ਸਹਿ ਮੁਲਜ਼ਮ ਸ਼ਾਂਤਨੂੰ ਸ਼ਿਵਲਾਲ ਮੁਲੁਕ ਦੀ ਅਗਾਊਂ ਜ਼ਮਾਨਤ 9 ਮਾਰਚ ਤੱਕ ਵਧਾ ਦਿੱਤੀ ਸੀ।
ਦਿਸ਼ਾ ਰਵੀ ਨੂੰ ਮਿਲ ਚੁੱਕੀ ਹੈ ਜ਼ਮਾਨਤ
ਬੀਤੀ 23 ਫਰਵਰੀ ਨੂੰ ਅਦਾਲਤ ਨੇ ਇਸ ਮਾਮਲੇ 'ਚ ਮੁਲਜ਼ਮ ਦਿਸ਼ਾ ਰਵੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਟਿਆਲਾ ਹਾਊਸ ਕੋਰਟ ਨੇ ਇਸ ਮਾਮਲੇ ‘ਚ ਦਿਸ਼ਾ ਰਵੀ ਨੂੰ 14 ਫਰਵਰੀ ਨੂੰ ਬੰਗਲੌਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਦੇ ਅਨੁਸਾਰ, ਦਿਸ਼ਾ ਰਵੀ ਨੇ ਸ਼ਾਂਤਨੂੰ ਅਤੇ ਨਿਕਿਤਾ ਉੱਤੇ ਦੋਸ਼ ਲਗਾਏ। ਸ਼ਾਂਤਨੂੰ ਅਤੇ ਨਿਕਿਤਾ ਨੂੰ ਬੀਤੀ 22 ਜਨਵਰੀ ਨੂੰ ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ।
ਇਹ ਵੀ ਪੜ੍ਹੋ:ਕਿਸਾਨ ਆਗੂਆਂ ਦਾ ਐਲਾਨ- ਕਰੋਨਾ ਵਾਇਰਸ ਤੋਂ ਨਹੀਂ ਡਰਦੇ, ਨਹੀਂ ਲਗਵਾਉਣਗੇ ਟੀਕਾ