ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੱਲ ਹੋਣ ਵਾਲੀ ਕਿਸਾਨ ਸੰਸਦ ਵਿਚ ਮਹਿਲਾਵਾਂ ਹੀ ਕੇਵਲ ਸ਼ਾਮਿਲ ਹੋਣਗੀਆ ਅਤੇ ਕਿਸਾਨ ਸੰਸਦ ਦਾ ਸੰਚਾਲਨ ਵੀ ਮਹਿਲਾਵਾਂ (Women) ਹੀ ਕਰਨਗੀਆਂ।ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ (Farmers) ਅੰਦੋਲਨ ਇਵੇਂ ਹੀ ਚੱਲਦਾ ਰਹੇਗਾ।ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਤਿੰਨ ਸਾਲ ਹੋਰ ਸੱਤਾ ਵਿਚ ਹੈ।ਉਸਤੋਂ ਬਾਅਦ ਜੋ ਵੀ ਸੱਤਾ ਵਿਚ ਆਵੇਗੀ ਉਸ ਨਾਲ ਗੱਲ ਕੀਤੀ ਜਾਵੇ ਪਰ ਅੰਦੋਲਨ ਇਵੇ ਹੀ ਚੱਲਦਾ ਰਹੇਗਾ।ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਵਿਚ ਕਿਸਾਨ ਅੰਦੋਲਨ ਜਾਰੀ ਹੈ।