ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਜੰਗ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਕੀਤਾ ਗਿਆ ਹੈ, ਜਿਸ ਦਾ ਅਸਰ ਦੇਸ਼ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਬੰਦ ਦੇ ਚਲਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰ ਮੁੜ ਤੋਂ ਖੇਤੀ ਕਾਨੂੰਨਾਂ ਦੀ ਹਮਾਇਤ ਦੇ ਰਾਗ ਗੁਣ ਗੁਣਾ ਦਿੱਤੇ ਹਨ। ਇਹ ਟਵੀਟ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤੇ ਵਿਰੋਧੀ ਪਾਰਟੀ 'ਤੇ ਸਿਧਾ ਨਿਸ਼ਾਨਾ ਸੀ।
ਤੋਮਰ ਨੇ ਲੜੀਵਾਰ 2 ਟਵੀਟ ਕੀਤੇ, ਪਹਿਲੇ ਵਿੱਚ ਤੋਮਰ ਨੇ ਲਿਖਿਆ,
"ਨਵੇਂ ਖੇਤੀਬਾੜੀ ਸੁਧਾਰ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣਗੇ।
ਦੇਸ਼ ਵਿੱਚ ਕੋਲਡ ਸਟੋਰ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਵਧੇਗਾ ਅਤੇ ਕਿਸਾਨ ਲੋੜੀਂਦੀ ਭੰਡਾਰਨ ਦੇ ਯੋਗ ਹੋਣਗੇ।
ਰਾਜਨੀਤਿਕ ਏਜੰਡੇ ਤਹਿਤ ਫੈਲੇ ਜਾ ਰਹੇ ਪ੍ਰਚਾਰ ਅਤੇ ਵੰਡਵਾਦੀ ਤਾਕਤਾਂ ਤੋਂ ਬਚੋ।"