ਨਵੀਂ ਦਿੱਲੀ : ਟੋਕੀਓ ਓਲੰਪਿਕ 'ਚ ਦੀਪਕ ਕਾਬਰਾ ਇਤਿਹਾਸ ਰੱਚਣ ਜਾ ਰਹੇ ਹਨ। ਉਹ ਆਰਟਿਸਟ ਜਿਮਨਾਸਟਿਕ 'ਚ ਜੱਜ ਵਜੋਂ ਸ਼ਾਮਲ ਹੋਣਗੇ। ਜਿਮਨਾਸਟਿਕ 'ਚ ਪਹਿਲੀ ਵਾਰ ਹੈ ਕਿ ਇਕ ਭਾਰਤੀ ਜੱਜ ਓਲੰਪਿਕ 'ਚ ਸ਼ਾਮਲ ਹੋਵੇਗਾ।
ਓਲੰਪਿਕ ਖੇਡਾਂ ਦੇ ਮੈਚ 23 ਜੁਲਾਈ ਤੋਂ 8 ਅਗਸਤ ਤੱਕ ਹੋਣੇ ਹਨ। ਭਾਰਤ ਦੇ 120 ਖਿਡਾਰੀ 18 ਖੇਡਾਂ 'ਚ ਹਿੱਸਾ ਲੈਣ ਜਾ ਰਹੇ ਹਨ। ਜਿਮਨਾਸਟਿਕ 'ਚ ਸਿਰਫ ਇਕ ਖਿਡਾਰੀ ਹਿੱਸਾ ਲੈ ਰਿਹਾ ਹੈ।
ਭਾਰਤ ਦੀ ਸਟਾਰ ਜਿਮਨਾਸਟਿਕ ਖਿਡਾਰੀ ਦੀਪਾ ਕਰਮਾਕਰ ਨੇ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।