ਟੋਕੀਓ:ਟੋਕੀਓ ਵਿੱਚ ਪੈਰਾਲੰਪਿਕ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਮੈਚ ਵਿੱਚ ਚੀਨ ਦੀ ਝੌ ਯਿੰਗ ਨੇ ਭਾਰਤ ਦੀ ਭਾਵਿਨਾ ਪਟੇਲ ਨੂੰ 3-0 ਨਾਲ ਹਰਾਇਆ। ਇਸ ਨਾਲ ਭਾਵਿਨਾ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਇਹ ਵੀ ਪੜੋ: ਮੇਜਰ ਧਿਆਨ ਚੰਦ: ਇਤਿਹਾਸਿਕ ਫ਼ਿਲਮ ਲਈ ਪਹਿਲਾ ਪੋਸਟਰ ਰਿਲੀਜ਼
ਇਹ ਮੈਡਲ ਭਾਰਤ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ 53 ਸਾਲ ਪਹਿਲਾਂ ਭਾਰਤ ਦੀ ਤਰਫ ਤੋਂ ਮੁਰਲੀਕਾਂਤ ਕੇਤਕਰ ਇਜ਼ਰਾਈਲ ਵਿੱਚ 1968 ਦੀਆਂ ਪੈਰਾਲਿੰਪਿਕ ਖੇਡਾਂ ਵਿੱਚ 32 ਦੇ ਗੇੜ ਵਿੱਚ ਪਹੁੰਚੇ ਸਨ। ਇਸ ਤੋਂ ਬਾਅਦ, ਟੋਕੀਓ 2020 ਵਿੱਚ ਭਾਵਿਨਾ ਨੇ ਟੇਬਲ ਟੈਨਿਸ ਵਿੱਚ ਇੱਕ ਨਵਾਂ ਸਥਾਨ ਪ੍ਰਾਪਤ ਕੀਤਾ ਹੈ।
ਭਾਵਿਨਾ ਪਟੇਲ ਨੇ ਜਿੱਤਿਆ ਚਾਂਦੀ ਦਾ ਤਗਮਾ ਇਸ ਤੋਂ ਪਹਿਲਾਂ ਭਾਵਿਨਾ ਨੇ ਵਿਸ਼ਵ ਦੀ ਨੰਬਰ 3 ਅਤੇ 2016 ਦੇ ਰੀਓ ਪੈਰਾਲੰਪਿਕਸ ’ਚ ਚਾਂਦੀ ਤਮਗਾ ਜੇਤੂ ਮਿਆਂਓ ਨੂੰ ਸੈਮੀਫਾਈਨਲ ਵਿੱਚ 3-2 (7-11, 11-7, 11-4, 9-11, 11-8) ਨਾਲ ਹਰਾ ਕੇ 34ਮਿੰਟ ’ਚ ਜਿੱਤ ਹਾਸਲ ਕੀਤੀ ਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਜਿਸ ਤੋਂ ਮਗਰੋਂ ਪੈਰਾਲਿੰਪਿਕ ਖੇਡਾਂ ਵਿੱਚ ਟੇਬਲ ਟੈਨਿਸ ਵਿੱਚ ਭਾਰਤ ਨੇ ਆਪਣਾ ਪਹਿਲਾ ਤਗਮਾ ਪੱਕਾ ਕੀਤਾ ਸੀ।
ਇਹ ਵੀ ਪੜੋ: 30,000 ਫੁੱਟ ਦੀ ਉਚਾਈ 'ਤੇ ਅਸਮਾਨ ’ਚ ਹੋਇਆ ਬੱਚੀ ਦਾ ਜਨਮ !
ਭਾਵਿਨਾ ਨੇ ਕਿਹਾ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਕਿਸੇ ਚੀਨੀ ਵਿਰੋਧੀ ਨੂੰ ਹਰਾਇਆ ਹੈ। ਇਹ ਮੇਰੇ ਲਈ ਵੱਡੀ ਪ੍ਰਾਪਤੀ ਹੈ। ਹਰ ਕੋਈ ਮੈਨੂੰ ਕਹਿੰਦਾ ਸੀ ਕਿ ਚੀਨੀ ਖਿਡਾਰੀ ਨੂੰ ਹਰਾਉਣਾ ਅਸੰਭਵ ਹੈ।