ਚੰਡੀਗੜ੍ਹ: ਭਾਰਤੀ ਗੋਲਫਰ ਅਦਿਤੀ ਅਸ਼ੋਕ ਟੋਕੀਓ ਓਲੰਪਿਕਸ (Tokyo Olympics) ਵਿੱਚ ਇਤਿਹਾਸ ਰਚਣ ਤੋਂ ਖੁੰਝ ਗਈ ਹੈ। ਉਹ ਫਾਈਨਲ ਰਾਊਡ ਵਿੱਚ ਚੌਥੇ ਸਥਾਨ 'ਤੇ ਰਹੀ। ਇਸ ਦੇ ਨਾਲ ਹੀ ਅਮਰੀਕਾ ਦੀ ਨੇਲੀ ਕੋਰਡਾ (Nelly Korda) ਨੇ ਸੋਨ ਤਗਮਾ ਜਿੱਤਿਆ।
ਇਹ ਵੀ ਪੜੋ: Tokyo Olympics Day 15: ਮੈਡਲ ਟੈਲੀ 'ਚ ਭਾਰਤ
ਫਾਈਨਲ ਗੇੜ ਵਿੱਚ ਦੂਜੇ ਅਤੇ ਤੀਜੇ ਸਥਾਨ ਦੇ ਸਕੋਰ ਬਰਾਬਰ ਹੋਣ ਦੇ ਨਾਲ ਹੁਣ ਜਾਪਾਨ ਦੀ ਮੋਨੇ ਇਨਾਮੀ (Mone Inami) ਅਤੇ ਨਿਊਜ਼ੀਲੈਂਡ ਦੀ ਲੀਡੀਆ ਕੋ (Lydia Ko) ਚਾਂਦੀ ਅਤੇ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰਨਗੀਆਂ।
ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਲੀਡੀਆ (Lydia Ko) ਨੇ 17 ਵੇਂ ਹੋਲ ਵਿੱਚ ਅਦਿੱਤੀ ਨੂੰ ਬਰਡੀ ਨਾਲ ਪਛਾੜ ਦਿੱਤਾ ਅਤੇ ਤੀਜੇ ਸਥਾਨ 'ਤੇ ਪਹੁੰਚ ਗਈ। ਜਦਕਿ ਅਦਿਤੀ ਚੌਥੇ ਸਥਾਨ 'ਤੇ ਖਿਸਕ ਗਈ। ਇਸ ਤੋਂ ਪਹਿਲਾਂ ਅਦਿਤੀ ਸ਼ੁੱਕਰਵਾਰ ਨੂੰ ਖ਼ਤਮ ਹੋਏ ਤੀਜੇ ਗੇੜ ਤੋਂ ਬਾਅਦ ਦੂਜੇ ਸਥਾਨ 'ਤੇ ਸੀ।
ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਵਧਾਈ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਦਿਤੀ ਨੂੰ ਉਸਦੇ ਸ਼ਾਨਦਾਰ ਓਲੰਪਿਕ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਅੱਜ ਦੇ ਇਤਿਹਾਸਕ ਪ੍ਰਦਰਸ਼ਨ ਦੇ ਨਾਲ ਤੁਸੀਂ (ਅਦਿਤੀ ਅਸ਼ੋਕ) ਨੇ ਭਾਰਤੀ ਗੋਲਫ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਹੈ। ਤੁਸੀਂ ਬਹੁਤ ਸ਼ਾਂਤੀ ਅਤੇ ਸ਼ਾਨਦਾਰ ਖੇਡਿਆ। ਧੀਰਜ ਅਤੇ ਹੁਨਰ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਵਧਾਈਆਂ।
ਇਹ ਵੀ ਪੜੋ: ਸੁਮੇਧ ਸੈਣੀ ਨੂੰ ਮੁਹਾਲੀ ਅਦਾਲਤ ਨੇ ਦਿੱਤੀ ਵੱਡੀ ਰਾਹਤ !