ਚੰਡੀਗੜ੍ਹ:ਭਾਰਤੀ ਦੌੜਾਕ ਦੁਤੀ ਚੰਦ ਨੇ ਇੱਕ ਵਾਰ ਫਿਰ ਟੋਕੀਓ ਓਲੰਪਿਕ ਦੇ ਟ੍ਰੈਕ 'ਤੇ ਨਿਰਾਸ਼ ਕੀਤਾ ਹੈ। ਉਹ ਮਹਿਲਾਵਾਂ ਦੀ 200 ਮੀਟਰ ਦੌੜ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੀ। ਹਾਲਾਂਕਿ ਹੀਟ ਵਿੱਚ ਦੌੜਦੇ ਹੋਏ, ਦੁਤੀ ਚੰਦ ਨੇ ਸੀਜ਼ਨ ਦਾ ਆਪਣਾ ਸਰਬੋਤਮ ਸਮਾਂ ਕੱਢਿਆ., ਇਸਦੇ ਬਾਵਜੂਦ ਉਹ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਦੁਤੀ ਚੰਦ ਨੇ ਹੀਟ ਨੰਬਰ ਚਾਰ ਵਿੱਚ ਆਪਣੀ ਦੌੜ ਪੂਰੀ ਕੀਤੀ, ਜਿਸ ਵਿੱਚ ਉਹ ਆਖਰੀ ਸਥਾਨ ਤੇ ਰਹੀ। ਭਾਰਤੀ ਦੌੜਾਕ ਨੇ ਆਪਣੀ 200 ਮੀਟਰ ਦੌੜ 23.85 ਸਕਿੰਟਾਂ ਵਿੱਚ ਪੂਰੀ ਕੀਤੀ।
ਇਹ ਵੀ ਪੜੋ: Tokyo Olympics Day 11: ਭਾਰਤ ਨੂੰ ਇਹਨਾਂ ਖਿਡਾਰੀਆਂ ਤੋਂ ਤਗਮੇ ਦੀ ਉਮੀਦ