ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਏ ਮੁਕਾਬਲੇ ਚ ਆਇਰਲੈਂਡ ਦੀ ਟੀਮ ਨੂੰ 1-0 ਨਾਲ ਹਰਾਇਆ। ਇਸ ਮੁਕਾਬਲੇ ਚ ਭਾਰਤ ਵੱਲੋਂ ਨਵਨੀਤ ਕੌਰ ਨੇ 57ਵੇਂ ਮਿੰਟ ਚ ਗੋਲ ਕੀਤਾ।
ਇਸ ਤੋਂ ਪਹਿਲਾ ਟੋਕੀਓ ਓਲੰਪਿਕ ਚ ਜਾਪਾਨ ਚ ਸਥਿਤੀ ਓਈ ਹਾਕੀ ਸਟੇਡੀਅਮ ਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਗ੍ਰੇਟ ਬ੍ਰਿਟੇਨ ਦੀ ਟੀਮ ਦੇ ਵਿਚਾਲੇ ਪੁਲ ਏ ਗਰੁੱਪ ਮੁਕਾਬਲਾ ਖੇਡਿਆ ਗਿਆ ਸੀ।
ਇਸ ਮੁਕਾਬਲੇ ਦੇ ਪਹਿਲੇ ਕੁਆਰਟਰ ਦੇ ਦੂਜੇ ਮਿੰਟ ’ਤੇ ਬ੍ਰਿਟੇਨ ਦੀ ਟੀਮ ਵੱਲੋਂ ਹੇਨਾ ਮਾਰਟਿਨ ਨੇ ਗੋਲ ਕਰ ਅੱਗੇ ਵਧੀ।
Tokyo Olympics 2020, Day 8: ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆ ਇਸ ਸਮੇਂ ਤੱਕ ਯੂਕੇ ਦੀ ਟੀਮ ਨੇ ਭਾਰਤੀ ਟੀਮ ਉੱਤੇ ਆਪਣੀ ਪਕੜ ਹੋਰ ਕੱਸ ਲਈ ਸੀ। ਮੈਚ ਅੱਗੇ ਵਧਿਆ ਅਤੇ ਯੂਕੇ ਦੀ ਟੀਮ ਵੱਲੋਂ, ਹੇਨਾ ਨੇ ਇੱਕ ਵਾਰ ਫਿਰ ਮੌਕੇ ਨੂੰ ਗੋਲ ਵਿੱਚ ਬਦਲ ਦਿੱਤਾ। ਹੁਣ ਬ੍ਰਿਟੇਨ ਨੇ ਭਾਰਤ ਦੇ ਖਿਲਾਫ 2-0 ਦੀ ਮਜ਼ਬੂਤ ਲੀਡ ਲੈ ਚੁੱਕਾ ਸੀ।
ਇਸਦੇ ਨਾਲ ਹੀ ਭਾਰਤੀ ਟੀਮ ਨੇ ਲਗਾਤਾਰ ਅਟੈਕ ਦਾ ਸਿਲਸਿਲਾ ਜਾਰੀ ਰੱਖਿਆ ਅਤੇ 23ਵੇਂ ਮਿੰਟ ਤੇ ਵਾਪਸੀ ਕਰਦੇ ਹੋਏ ਇੱਕ ਗੋਲ ਕੀਤਾ। ਇਹ ਗੋਲ ਭਾਰਤ ਵੱਲੋਂ ਸ਼ਰਮਿਲਾ ਦੇਵੀ ਨੇ ਕੀਤਾ।
ਬ੍ਰਿਟੇਨ ਟੀਮ ਤੋਂ ਭਾਰਤ ਦੀ ਦੂਰੀ ਬਸ ਇੱਕ ਗੋਲ ਭਰ ਦੀ ਸੀ ਅਤੇ ਉਸਨੂੰ ਪੂਰਾ ਕਰਨ ਦੇ ਲਈ ਟੀਮ ਨੂੰ ਕਈ ਪੇਨਾਲਟੀ ਕਾਨਰ ਦੇ ਤੌਰ ’ਚ ਮੌਕਾ ਮਿਲਿਆ ਪਰ ਉਹ ਉਨ੍ਹਾਂ ਨੂੰ ਗੋਲ ਚ ਤਬਦੀਲ ਨਹੀਂ ਕਰ ਸਕੇ।
ਹਾਲਾਂਕਿ ਬ੍ਰਿਟੇਨ ਦੀ ਟੀਮ ਇੱਕ ਹੋਰ ਗੋਲ ਕਰਨ ਚ ਸਫਲ ਰਹੀ। 41ਵੇਂ ਮਿੰਟ ’ਚ ਬ੍ਰਿਟੇਨ ਵੱਲੋਂ ਲਿਲੀ ਓਵੇਸਲੀ ਨੇ ਗੋਲ ਕਰ ਸਕੋਰ 3-1 ਕਰ ਦਿੱਤਾ।
ਇਸ ਤੋਂ ਬਾਅਦ ਆਪਣੀ ਜਿੱਤ ਨੂੰ ਪੱਕਾ ਕਰਦੇ ਹੋਏ ਬ੍ਰਿਟੇਨ ਦੀ ਗ੍ਰੇਸ ਨੇ ਬੇਲਸਡਨ ਨੇ 57ਵੇਂ ਮਿਟ ਚ ਇੱਕ ਹੋਰ ਗੋਲ ਕਰ 4-1 ਤੋਂ ਬ੍ਰਿਟੇਨ ਅਤੇ ਭਾਰਤ ਚ ਫਰਕ ਪੈਦਾ ਕਰ ਦਿੱਤਾ।
ਇਹ ਵੀ ਪੜੋ: TOKYO OLYMPICS DAY 8: ਤੀਰਅੰਦਾਜ਼ ਦੀਪਿਕਾ ਨੇ ਰੂਸ ਦੀ ਪੇਰੋਵਾ ਨੂੰ ਹਰਾਇਆ, ਕੁਆਰਟਰਫਾਈਨਲ ਵਿੱਚ ਪੰਹੁਚੇ