ਟੋਕੀਓ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੋਕੀਗਿਕਨ ਅਰੇਨਾ ਵਿਖੇ ਸੈਮੀਫਾਈਨਲ ਮੈਚ ਵਿੱਚ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ ਦਾ ਸਾਹਮਣਾ ਕੀਤਾ ਜਿਸ ਵਿੱਚ ਉਹ 5-0 ਨਾਲ ਹਾਰ ਗਈ ਪਰ ਸੈਮੀਫਾਈਨਲ ਖੇਡਣ ਕਾਰਨ ਉਸਨੂੰ ਕਾਂਸੀ ਦਾ ਤਗਮਾ ਦਿੱਤਾ ਜਾਵੇਗਾ।
ਲਵਲੀਨਾ ਦਾ ਇਹ ਤਗਮਾ ਇਸ ਓਲੰਪਿਕ ਵਿੱਚ ਭਾਰਤ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੋਕੁਗਿਕਨ ਅਰੇਨਾ ਵਿੱਚ ਆਯੋਜਿਤ ਟੋਕੀਓ ਓਲੰਪਿਕ ਦੇ 69 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ 4-1 ਨਾਲ ਜਿੱਤ ਹਾਸਲ ਕੀਤੀ ਹੈ। ਲਵਲੀਨਾ ਦਾ ਸਾਹਮਣਾ ਚੀਨੀ ਨਾਲ ਹੋਵੇਗਾ।