ਹੈਦਰਾਬਾਦ : ਅਸੀਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਬੱਚਿਆਂ ਦੀ ਕਈ ਕਿਊਟ ਵੀਡੀਓ ਵੇਖਦੇ ਹਾਂ। ਨਿੱਕੇ ਬੱਚੇ ਅਕਸਰ ਹੀ ਆਪਣੇ ਆਲੇ-ਦੁਆਲੇ ਦੀਆਂ ਨਵੀਂਆਂ ਚੀਜ਼ਾਂ ਨੂੰ ਵੇਖਣ ਤੇ ਉਸ ਬਾਰੇ ਜਾਨਣ ਲਈ ਉਤਸ਼ਾਹਤ ਹੁੰਦੇ ਹਨ। ਸੋਸ਼ਲ ਮੀਡੀਆ 'ਤੇ ਅਜਿਹੇ ਇੱਕ ਨਿੱਕੇ ਬੱਚੇ ਦੀ ਸਵੀਮਿੰਗ ਸਬੰਧੀ ਵਿਵਹਾਰ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਬੱਚੇ ਵੱਲੋਂ ਤੈਰਾਕੀ ਦਾ ਪਹਿਲਾ ਪਾਠ ਸਿੱਖਣ ਮਗਰੋਂ ਉਸ ਦੇ ਵਿਵਹਾਰ 'ਚ ਆਈ ਤਬਦੀਲੀ ਨੂੰ ਦਰਸਾਇਆ ਗਿਆ ਹੈ।
ਇਹ ਵੀਡੀਓ ਬੱਚੇ ਦੀ ਮਾਂ ਮਗਨ ਗੁੱਡਮੈਨ ਵੱਲੋਂ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀ ਕੀਤੀ ਗਈ ਹੈ। ਇਸ ਵੀਡੀਓ 'ਚ ਬੱਚੇ ਦੇ ਸਵੀਮਿੰਗ ਸਟ੍ਰੋਕ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਦੀ ਸ਼ੁਰੂਆਤ ਬੱਚਾ ਤਲਾਬ 'ਚ ਟ੍ਰੇਨਰ ਤੋਂ ਤੈਰਾਕੀ ਸਿੱਖ ਰਿਹਾ ਹੈ। ਇਸ ਮਗਰੋਂ ਪਿਤਾ ਵੱਲੋਂ ਗੋਦ ਵਿੱਚ ਚੁੱਕਣ ਦੇ ਬਾਅਦ ਬੱਚਾ ਹਵਾ ਵਿੱਚ ਆਪਣੀ ਗਰੈਵਿਟੀ-ਡੈਫਿੰਗ ਤੈਰਾਕੀ ਦਾ ਹੁਨਰ ਵਿਖਾ ਰਿਹਾ ਹੈ।