ਨਵੀਂ ਦਿੱਲੀ:ਪੈਟਰੋਲ ਅਤੇ ਡੀਜ਼ਲ (PETROL AND DIESEL) ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਦਾ ਜੀਵਨ ਮੁਸ਼ਕਲ ਹੋ ਗਿਆ ਹੈ। ਸ਼ਨੀਵਾਰ ਨੂੰ ਇੱਕ ਵਾਰ ਫਿਰ ਲਗਾਤਾਰ ਪੈਟਰੋਲ ਅਤੇ ਡੀਜ਼ਲ (PETROL AND DIESEL) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਇੱਕ ਲੀਟਰ ਪੈਟਰੋਲ ਦੀ ਕੀਮਤ 35 ਤੇ ਡੀਜ਼ਲ ਦੀ ਇੱਕ ਲੀਟਰ ਦੀ ਕੀਮਤ ਵਿੱਚ 35 ਪੈਸੇ ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਵਿੱਚ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਨੇ ਕਈ ਸੂਬਿਆਂ ਵਿੱਚ ਸੈਂਕੜਾ ਕਰ ਲਿਆ ਹੈ।
ਇਹ ਵੀ ਪੜੋ: ਲਖੀਮਪੁਰ ਦੀ ਘਟਨਾ ਦੇ ਵਿਰੋਧ 'ਚ ਅੱਜ ਸਾੜੇ ਜਾਣਗੇ PM ਮੋਦੀ ਤੇ ਸ਼ਾਹ ਦੇ ਪੁਤਲੇ
ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ
- ਦਿੱਲੀ ਵਿੱਚ ਪੈਟਰੋਲ (Petrol) ਦੀ ਕੀਮਤ 105 ਰੁਪਏ 49 ਪੈਸੇ ਹੈ ਜਦੋਂ ਕਿ ਡੀਜ਼ਲ (diesel) ਦੀ ਕੀਮਤ 94 ਰੁਪਏ 22 ਪੈਸੇ ਪ੍ਰਤੀ ਲੀਟਰ ਹੈ।
- ਮੁੰਬਈ ਵਿੱਚ ਪੈਟਰੋਲ (Petrol) ਦੀ ਕੀਮਤ 111 ਰੁਪਏ 43 ਪੈਸੇ ਅਤੇ ਡੀਜ਼ਲ (diesel) ਦੀ ਕੀਮਤ 102 ਰੁਪਏ 15 ਪੈਸੇ ਹੈ।
- ਕੋਲਕਾਤਾ ਵਿੱਚ ਪੈਟਰੋਲ (Petrol) ਦੀ ਕੀਮਤ 106 ਰੁਪਏ 11 ਪੈਸੇ ਹੈ ਜਦੋਂ ਕਿ ਡੀਜ਼ਲ (diesel) ਦੀ ਕੀਮਤ 97 ਰੁਪਏ 33 ਪੈਸੇ ਹੈ।
- ਚੇਨੱਈ ਵਿੱਚ ਵੀ ਪੈਟਰੋਲ (Petrol) 102 ਰੁਪਏ 70 ਪੈਸੇ ਅਤੇ ਡੀਜ਼ਲ (diesel) 98 ਰੁਪਏ 59 ਪੈਸੇ ਹੈ।