ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

By

Published : Aug 25, 2021, 12:11 AM IST

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ
ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

Aries horoscope (ਮੇਸ਼)

Aries horoscope (ਮੇਸ਼)

ਅੱਜ ਭਾਵੇਂ ਤੁਸੀਂ ਇਕੱਲੇ ਹੋ ਪਰ ਅਸਲ ਵਿੱਚ ਤੁਸੀਂ ਇਕੱਲੇ ਮਹਿਸੂਸ ਨਹੀਂ ਕਰੋਗੇ। ਤੁਸੀਂ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨਾ ਚਾਹੋਗੇ ਤਾਂਕਿ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਕਾਲਪਨਿਕ ਤਰੀਕੇ ਨਾਲ ਪ੍ਰਗਟ ਕਰ ਸਕੋ। ਆਪਣੇ ਪਿਆਰ ਨਾਲ ਸ਼ਾਮ ਬਿਤਾਓ ਜੋ ਤੁਹਾਡੀ ਚੁੱਪੀ ਵਿੱਚ ਵੀ ਤੁਹਾਡੀ ਆਵਾਜ਼ ਸੁਣ ਸਕੇ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)

ਅੱਜ ਤੁਹਾਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ ਦੀ ਲੋੜ ਹੈ। ਤੁਹਾਨੂੰ ਆਪਣੀਆਂ ਭਾਵਨਾਵਾਂ ਵਿੱਚ ਨਾ ਵਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੀ ਬਜਾਏ ਤੁਹਾਨੂੰ ਮਨ ਦੀ ਵਿਹਾਰਕ ਸੂਝਵਾਨ ਸਥਿਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਰਿਆ-ਦਿਲ ਅਤੇ ਖੁੱਲ੍ਹੇ-ਦਿਲ ਵਾਲਾ ਬਣਨ ਦੀ ਕੋਸ਼ਿਸ਼ ਕਰੋ। ਇਹ ਉਹਨਾਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ ਜੋ ਤੁਹਾਡੇ ਰਾਹ ਵਿੱਚ ਆ ਸਕਦੀਆਂ ਹਨ।

Gemini Horoscope (ਮਿਥੁਨ)

Gemini Horoscope (ਮਿਥੁਨ)

ਅੱਜ ਕੁਝ ਕਰਨ ਲਈ ਤੁਸੀਂ ਸੰਭਾਵਿਤ ਤੌਰ ਤੇ ਆਪਣੇ ਦਿਮਾਗ ਨੂੰ ਤਕਲੀਫ਼ ਦੇ ਸਕਦੇ ਹੋ। ਹਾਲਾਂਕਿ ਤੁਹਾਡੀ ਨਿਮਰਤਾ ਤੁਹਾਡੇ ਲਈ ਕੁਝ ਚੰਗਾ ਨਹੀਂ ਕਰੇਗੀ। ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਤੁਸੀਂ ਬੌਸ ਹੋ, ਭਾਵੇਂ ਤੁਸੀਂ ਨਹੀਂ ਵੀ ਹੋ। ਤੁਹਾਡੀ ਅਨੋਖੀ ਪ੍ਰਭਾ ਨਿਰਾਲੇ ਪ੍ਰਦਰਸ਼ਨ ਵਿੱਚ ਬਦਲੇਗੀ ਅਤੇ ਦਿਨ ਨੂੰ ਬਚਾਏਗੀ। ਇਹ ਕਦੇ ਨਾ ਭੁੱਲੋ ਕਿ ਤੁਹਾਡਾ ਪਰਿਵਾਰ ਤੁਹਾਡੀ ਸਫਲਤਾ ਦੀ ਨੀਂਹ ਹੈ।

Cancer horoscope (ਕਰਕ)

Cancer horoscope (ਕਰਕ)

ਤੁਸੀਂ ਆਪਣੇ ਕੰਮ ਜਾਂ ਵਪਾਰ ਵਿੱਚ ਸਖ਼ਤ ਮਿਹਨਤ ਨਾਲ ਆਪਣੀ ਥਾਂ ਸੁਰੱਖਿਅਤ ਕਰੋਗੇ। ਸਾਥੀਆਂ ਨਾਲ ਰਿਸ਼ਤੇ ਸੁਧਰਨਗੇ। ਤੁਹਾਡੇ ਜੀਵਨਸਾਥੀ ਨਾਲ ਨੇੜਤਾ ਦਾ ਸੰਕੇਤ ਹੈ। ਪ੍ਰਸੰਨਤਾ ਅਤੇ ਖੁਸ਼ੀ ਘਰੇਲੂ ਆਨੰਦ ਲੈ ਕੇ ਆਉਣਗੇ। ਤੁਸੀਂ ਸ਼ਾਮ ਆਪਣੇ ਪਿਆਰ ਨਾਲ ਬਿਤਾਓਗੇ।

Leo Horoscope (ਸਿੰਘ)

Leo Horoscope (ਸਿੰਘ)

ਜੇ ਤੁਸੀਂ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਪਾਉਂਦੇ ਹੋ ਜਿੱਥੇ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਤੁਹਾਡੇ ਜੀਵਨ ਦਾ ਸਭ ਤੋਂ ਸੋਹਣਾ ਪਲ ਹੈ ਤਾਂ ਹੈਰਾਨ ਨਾ ਹੋਵੋ। ਭਾਵੇਂ ਇਹ ਨਿੱਜੀ ਮਾਮਲਾ ਜਾਂ ਕੰਮ ਨਾਲ ਸੰਬੰਧਿਤ ਕੁਝ ਹੈ ਜਿਸ ਦਾ ਪਤਾ ਲਗਾਉਣ ਲਈ ਤੁਹਾਨੂੰ ਉਡੀਕ ਕਰਨ ਦੀ ਲੋੜ ਹੈ ਤਾਂ ਇਸ ਵਿੱਚੋਂ ਲੰਘਣ ਲਈ ਤੁਹਾਨੂੰ ਆਪਣੀ ਹਿੰਮਤ ਅਤੇ ਕੂਟਨੀਤੀ ਦੀ ਲੋੜ ਹੈ। ਸੰਤੁਲਿਤ ਰਹੋ! ਇੱਕ ਚੀਜ਼ ਯਕੀਨੀ ਹੈ ਕਿ ਤੁਹਾਡਾ ਸਮਾਜਿਕ ਰੁਤਬਾ ਅੱਜ ਬਹੁਤ ਉੱਪਰ ਚੁੱਕਿਆ ਜਾਵੇਗਾ।

Virgo horoscope (ਕੰਨਿਆ)

Virgo horoscope (ਕੰਨਿਆ)

ਅੱਜ ਤੁਸੀਂ ਵਿਚਾਰਾਂ ਨਾਲ ਭਰੇ ਹੋਵੋਗੇ। ਤੁਸੀਂ ਆਪਣੀਆਂ ਜ਼ੁੰਮੇਵਾਰੀਆਂ ਅਤੇ ਮੌਜੂਦਾ ਕਰਤੱਵਾਂ ਵਿਚਕਾਰ ਉਲਝਣ ਦਾ ਸਾਹਮਣਾ ਕਰ ਸਕਦੇ ਹੋ, ਜੋ ਬਹੁਤ ਪੇਚੀਦਾ ਸਾਬਿਤ ਹੋ ਸਕਦਾ ਹੈ। ਨਵੇਂ ਸੰਪਰਕ ਬਹੁਤ ਲਾਭਦਾਇਕ ਸਾਬਿਤ ਹੋਣਗੇ। ਖੂਨ ਪਾਣੀ ਤੋਂ ਗਾੜ੍ਹਾ ਹੁੰਦਾ ਹੈ ਅਤੇ ਪਰਿਵਾਰ ਅਤੇ ਦੋਸਤ ਤੁਹਾਡੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਗੇ।

Libra Horoscope (ਤੁਲਾ)

Libra Horoscope (ਤੁਲਾ)

ਲੋਕ ਤੁਹਾਡੇ ਸਨੇਹੀ ਸੁਭਾਅ ਅਤੇ ਮਿਜ਼ਾਜ਼ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰਨਗੇ। ਅੱਜ ਛੋਟੇ-ਮੋਟੇ ਮੁੱਦੇ ਸਾਹਮਣੇ ਆਉਣਗੇ ਜੋ ਤੁਹਾਡੇ ਸੁਭਾਅ ਨੂੰ ਥੋੜ੍ਹਾ ਤਣਾਅਪੂਰਨ ਬਣਾਉਣਗੇ ਅਤੇ ਤੁਹਾਡੇ ਗੁੱਸੇ ਨੂੰ ਵੀ ਵਧਾਉਣਗੇ। ਤੁਸੀਂ ਪੈਸੇ ਦੇ ਮਾਮਲਿਆਂ ਵਿੱਚ ਜੋਖ਼ਮ ਚੁੱਕਣ ਲਈ ਪ੍ਰੇਰਿਤ ਹੋਵੋਗੇ। ਤੁਹਾਨੂੰ ਆਪਣਾ ਮਨ ਸਥਿਰ ਰੱਖਣ ਅਤੇ ਜਲਦੀ ਹੀ ਆਪਣਾ ਗਵਾਚ ਚੁੱਕਿਆ ਆਕਰਸ਼ਣ ਦੁਬਾਰਾ ਪਾਉਣ ਦੀ ਲੋੜ ਹੈ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)

ਖਾਣ ਦੀਆਂ ਚੰਗੀਆਂ ਆਦਤਾਂ ਪਾਓ ਅਤੇ ਮੋਟਾਪੇ ਜਿਹੀਆਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਲਗਾਤਾਰ ਕਸਰਤ ਕਰੋ। ਖਾਣ ਦੀਆਂ ਗਲਤ ਆਦਤਾਂ ਅਤੇ ਖਰਾਬ ਜੀਵਨਸ਼ੈਲੀ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਚੰਗਾ ਭੋਜਨ ਖਾਓ, ਖੁਸ਼ ਰਹੋ।

Sagittarius Horoscope (ਧਨੁ)

Sagittarius Horoscope (ਧਨੁ)

ਅੱਜ ਤੁਸੀਂ ਖੁਦ ਦੇ ਜੱਜ ਬਣੋਗੇ। ਆਤਮ ਵਿਸ਼ਲੇਸ਼ਣ ਦੇ ਰਾਹੀਂ ਤੁਸੀਂ ਉਹਨਾਂ ਵੱਖ-ਵੱਖ ਕਾਰਨਾਂ ਨੂੰ ਪਤਾ ਕਰਨ ਦੀ ਕੋਸ਼ਿਸ਼ ਕਰੋਗੇ ਜੋ ਤੁਹਾਡੇ ਜੀਵਨ ਵਿੱਚ ਮੁਸ਼ਕਿਲਾਂ ਦਾ ਕਾਰਨ ਬਣੇ ਹਨ। ਹਾਲਾਂਕਿ ਇਸ ਵਿੱਚ ਸਮਾਂ ਲੱਗ ਸਕਦਾ ਹੈ। ਆਖਿਰਕਾਰ ਤੁਸੀਂ ਜੋ ਚਾਹਿਆ ਸੀ ਉਹ ਹਾਸਿਲ ਕਰੋਗੇ ਅਤੇ ਇਹਨਾਂ ਲਈ ਉਚਿਤ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰੋਗੇ।

Capricorn Horoscope (ਮਕਰ )

Capricorn Horoscope (ਮਕਰ )

ਤੁਹਾਨੂੰ ਅੱਜ ਦਾ ਦਿਨ ਬੋਝ ਭਰਿਆ ਲੱਗੇਗਾ ਜ਼ਿਆਦਾਤਰ ਤੁਹਾਨੂੰ ਦਿੱਤੇ ਗਏ ਕੰਮ ਦੀ ਮਾਤਰਾ ਦੇ ਕਾਰਨ। ਹਾਲਾਂਕਿ ਤੁਹਾਡੇ ਹੌਂਸਲੇ ਨੂੰ ਤੋੜਨ ਵਿੱਚ ਕਾਫੀ ਕੋਸ਼ਿਸ਼ ਲੱਗੇਗੀ। ਦਿਨ ਦੇ ਬਾਅਦ ਵਾਲੇ ਭਾਗ ਵਿੱਚ ਚਿੜੇ ਹੋਏ ਹੋਵੋਗੇ। ਜੇ ਤੁਸੀਂ ਆਪਣੇ ਕਦਮਾਂ ਪ੍ਰਤੀ ਪੂਰਾ ਧਿਆਨ ਦੇਣਾ ਯਕੀਨੀ ਬਣਾਉਂਦੇ ਹੋ ਤਾਂ ਤੁਹਾਨੂੰ ਸਫ਼ਲਤਾ ਹਾਸਿਲ ਹੋਵੇਗੀ।

Aquarius Horoscope (ਕੁੰਭ)

Aquarius Horoscope (ਕੁੰਭ)

ਤੁਸੀਂ ਸਾਰੇ ਪਾਸੇ ਸ਼ਾਂਤੀ ਅਤੇ ਖੁਸ਼ੀ ਫੈਲਾਉਣਾ ਚਾਹੋਗੇ ਅਤੇ ਅੱਜ ਤੁਸੀਂ ਉਹ ਹਾਸਿਲ ਕਰ ਸਕਦੇ ਹੋ ਜੋ ਤੁਸੀਂ ਪਾਉਣਾ ਚਾਹੁੰਦੇ ਹੋ। ਹਾਲਾਂਕਿ, ਇਹ ਯਕੀਨੀ ਬਣਾਉਣ ਲਈ ਕਿ ਸਮੱਸਿਆਵਾਂ ਹੱਲ ਹੋ ਜਾਣ ਤੁਹਾਨੂੰ ਆਪਣੀਆਂ ਪਸੰਦਾਂ ਅਤੇ ਰੁਚੀਆਂ ਦਾ ਬਲੀਦਾਨ ਦੇਣਾ ਪੈ ਸਕਦਾ ਹੈ। ਸ਼ਾਂਤੀ ਫੈਲਾਉਣ ਵਾਲੇ ਦੀ ਭੂਮਿਕਾ ਨਿਭਾਉਣਾ ਚੰਗੀ ਗੱਲ ਹੈ ਪਰ ਲੋਕ ਤੁਹਾਨੂੰ ਹਲਕੇ ਵਿੱਚ ਲੈ ਸਕਦੇ ਹਨ।

Pisces Horoscope (ਮੀਨ)

Pisces Horoscope (ਮੀਨ)

ਪੂਰਾ ਦਿਨ ਤੁਸੀਂ ਰੋਮਾਂਸ ਵਿੱਚ ਵਿਅਸਤ ਰਹੋਗੇ। ਜਦਕਿ ਸਿੰਗਲ ਲੋਕਾਂ ਨੂੰ ਸੰਭਾਵਿਤ ਤੌਰ 'ਤੇ ਉਹਨਾਂ ਦੇ ਸੁਪਨਿਆਂ ਦਾ ਵਿਅਕਤੀ ਮਿਲ ਸਕਦਾ ਹੈ, ਜੋ ਲੋਕ ਵਿਆਹੇ ਹੋਏ ਹਨ ਉਹ ਆਪਣੇ ਰਿਸ਼ਤੇ ਵਿੱਚ ਨਵੀਂ ਨੇੜਤਾ ਸਥਾਪਿਤ ਕਰਨਗੇ। ਕੰਮ ਪ੍ਰਤੀ ਤੁਹਾਡਾ ਰਵਈਆ ਬਦਲਣਾ ਸ਼ੁਰੂ ਹੋਵੇਗਾ। ਤੁਸੀਂ ਆਪਣੇ ਕਰੀਅਰ ਬਾਰੇ ਜ਼ਿਆਦਾ ਗੰਭੀਰ ਹੋਵੋਗੇ, ਅਤੇ ਇਸ ਬਦਲਾਅ ਦੇ ਫ਼ਲ ਤੁਹਾਨੂੰ ਆਉਣ ਵਾਲੇ ਨਜ਼ਦੀਕੀ ਸਮੇਂ ਵਿੱਚ ਜਲਦ ਹੀ ਮਿਲਣਗੇ।

ABOUT THE AUTHOR

...view details