ਪੰਜਾਬ

punjab

ETV Bharat / bharat

vegetables price: ਵਧੇ ਸਬਜੀਆਂ ਦੇ ਭਾਅ ਨੇ ਲੋਕਾਂ ਦੇ ਕਢਾਏ ਹਝੂੰ - ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ

ਪੰਜਾਬ ’ਚ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਸਬਜੀਆਂ ਦੇ ਭਾਅ
ਸਬਜੀਆਂ ਦੇ ਭਾਅ

By

Published : Apr 20, 2022, 9:48 AM IST

Updated : Apr 20, 2022, 10:16 AM IST

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ।

ਸਬਜੀਆਂ ਦੇ ਭਾਅ

ਬਠਿੰਡਾ ’ਚ ਸਬਜੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 30 ਰੁਪਏ ਕਿਲੋ, ਆਲੂ 20 ਰੁਪਏ ਕਿਲੋ, ਪਿਆਜ਼ 25 ਰੁਪਏ ਕਿਲੋ, ਭਿੰਡੀ 90 ਰੁਪਏ ਕਿਲੋ, ਮਸ਼ਰੂਮ 200 ਰੁਪਏ ਕਿਲੋ, ਨਿੰਬੂ 200 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 100 ਰੁਪਏ ਕਿਲੋ, ਬੰਦ ਗੋਭੀ 30 ਰੁਪਏ ਕਿਲੋ, ਗਾਜਰ 65 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 120 ਰੁਪਏ ਕਿਲੋ, ਅਦਰਕ 120 ਰੁਪਏ ਕਿਲੋ, ਹਲਵਾ ਕੱਧੂ 35 ਰੁਪਏ ਕਿਲੋ ਅਤੇ ਘਿਆ 30 ਰੁਪਏ ਕਿਲੋ ਹੈ।

ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 60 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 180 ਰੁਪਏ ਕਿਲੋ, ਨਿੰਬੂ 160 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 100 ਰੁਪਏ ਕਿਲੋ, ਬੰਦ ਗੋਭੀ 50 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 140 ਰੁਪਏ ਕਿਲੋ ਅਤੇ ਅਦਰਕ 120 ਰੁਪਏ ਕਿਲੋ ਹੈ।

ਜਲੰਧਰ ’ਚ ਸਬਜੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 60 ਰੁਪਏ ਕਿਲੋ, ਆਲੂ 20 ਰੁਪਏ ਕਿਲੋ, ਪਿਆਜ਼ 35 ਰੁਪਏ ਕਿਲੋ, ਭਿੰਡੀ 70 ਰੁਪਏ ਕਿਲੋ, ਮਸ਼ਰੂਮ 150 ਰੁਪਏ ਕਿਲੋ, ਨਿੰਬੂ 180 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 100 ਰੁਪਏ ਕਿਲੋ, ਬੰਦ ਗੋਭੀ 50 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 55 ਰੁਪਏ ਕਿਲੋ, ਲੱਸਨ 130 ਰੁਪਏ ਕਿਲੋ ਅਤੇ ਅਦਰਕ 110 ਰੁਪਏ ਕਿਲੋ ਵਿਕ ਰਹੇ ਹਨ।

ਇਹ ਵੀ ਪੜੋ:ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੂਰਬ: ਸਮਾਗਮ ਦੀ ਅੱਜ ਤੋਂ ਸ਼ੁਰੂਆਤ, ਗ੍ਰਹਿ ਮੰਤਰੀ ਸ਼ਾਹ ਕਰਨਗੇ ਸ਼ਿਰਕਤ

Last Updated : Apr 20, 2022, 10:16 AM IST

ABOUT THE AUTHOR

...view details