ਨਵੀਂ ਦਿੱਲੀ: ਰਾਜਧਾਨੀ ਦਿੱਲੀ ਚ ਅੱਜ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਚ ਹਲਕੀ ਗਿਰਾਵਟ ਆਈ ਹੈ। ਦਿੱਲੀ ’ਚ ਅੱਜ ਪੈਟਰੋਲ ਅਤੇ ਡੀਜ਼ਲ ਦੋਵੇਂ 15 ਪੈਸੇ/ਲੀਟਰ ਘੱਟ ਹੋਏ ਹਨ। ਜਿਸ ਤੋਂ ਬਾਅਦ ਜਿੱਥੇ ਅੱਜ ਪੈਟਰੋਲ 101.55 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਡੀਜਲ 88.98 ਪ੍ਰਤੀ ਲੀਟਰ ਵਿਕ ਰਿਹਾ ਹੈ।
ਉੱਥੇ ਹੀ ਮੁੰਬਈ ਚ ਵੀ ਪੈਟਰੋਲ ਦੀਆਂ ਕੀਮਤਾਂ ਚ 14 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਚ 16 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ। ਜਿਸ ਤੋਂ ਬਾਅਦ ਡੀਜਲ 96.53 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਥੇ ਹੀ ਪੈਟਰੋਲ ਦੀ ਕੀਮਤ 107.58 ਰੁਪਏ ਪ੍ਰਤੀ ਲੀਟਰ ਹੈ। ਦੱਸ ਦਈਏ ਕਿ ਹਾਲ ਹੀ ਦੇ ਦਿਨਾਂ ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। 42 ਦਿਨਾਂ ਚ ਹੀ ਪੈਟਰੋਲ 11.52 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਸੀ, ਹਾਲਾਂਕਿ 18 ਜੁਲਾਈ ਤੋਂ ਬਾਅਦ ਤੋਂ ਇਸਦੇ ਰੇਟ ਸਥਿਰ ਹੈ। ਫਿਰ ਵੀ ਦੇਸ਼ ਦੇ ਕਈ ਸ਼ਹਿਰਾਂ ਚ ਪੈਟਰੋਲ ਦੇ ਰੇਟ 100 ਰੁਪਏ ਤੋਂ ਪਾਰ ਹੈ।
ਕੀਮਤਾਂ 'ਚ ਵਾਧੇ ਤੋਂ ਬਾਅਦ 19 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵੱਖ -ਵੱਖ ਸ਼ਹਿਰਾਂ' ਚ ਪੈਟਰੋਲ ਦੇ ਰੇਟ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਚੁੱਕਿਆ ਹੈ। 4 ਮਈ ਤੋਂ ਡੀਜ਼ਲ ਦੀਆਂ ਕੀਮਤਾਂ ਵਿੱਚ ਹੌਲੀ ਹੌਲੀ ਵਾਧਾ ਹੋਇਆ। ਦੱਸ ਦਈਏ ਕਿ ਭਾਰਤ ਵਿੱਚ ਕੇਂਦਰ ਸਰਕਾਰ ਤੋਂ ਰਾਜ ਸਰਕਾਰ ਨੂੰ ਆਮਦਨੀ ਦਾ ਮੁੱਖ ਸਰੋਤ ਤੇਲ ਉੱਤੇ ਟੈਕਸ ਹੈ। ਕੇਂਦਰ ਸਰਕਾਰ ਆਬਕਾਰੀ ਡਿਉਟੀ ਦੇ ਰੂਪ ਵਿੱਚ ਰਾਜ ਸਰਕਾਰ ਵੈਟ ਦੇ ਰੂਪ ਵਿੱਚ ਕਮਾਈ ਕਰਦੇ ਹਨ।
ਇਹ ਵੀ ਪੜੋ: RBI ਵੱਲੋਂ ATM-CVV ਤੇ ਐਕਸਪਾਇਰੀ ਲਈ ਨਵੇਂ ਨਿਯਮ
ਇਸ ਦੇ ਨਾਲ ਹੀ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ, ਹੁਣ ਚਾਰ ਪਹੀਆ ਵਾਹਨ ਚਾਲਕ ਸੀਐਨਜੀ ਵੱਲ ਜਾ ਰਹੇ ਹਨ। ਚਾਰ ਪਹੀਆ ਵਾਹਨ ਸੀਐਨਜੀ ਵਾਹਨ ਬਾਜ਼ਾਰ ਵਿੱਚ ਮੌਜੂਦ ਹਨ, ਪਰ ਇਸ ਸਮੇਂ ਉਹ ਲੋਕ ਜੋ ਪੈਟਰੋਲ ਦੇ ਚਾਰ ਪਹੀਆ ਵਾਹਨ ਚਲਾ ਰਹੇ ਹਨ। ਉਨ੍ਹਾਂ ਕੋਲ ਵਾਹਨ ਵਿੱਚ ਸੀਐਨਜੀ ਕਿੱਟ ਲਗਾਉਣ ਦਾ ਵਿਕਲਪ ਹੁੰਦਾ ਹੈ। ਧਿਆਨ ਰੱਖੋ ਕਿ ਇਹ ਵਿਕਲਪ ਨਾ ਸਿਰਫ ਕਿਫਾਇਤੀ ਹੈ, ਬਲਕਿ ਵਾਤਾਵਰਣ ਲਈ ਵੀ ਚੰਗਾ ਹੈ।