ਹੈਦਰਾਬਾਦ: ਹਿੰਦੂ ਧਰਮ 'ਚ ਸਾਉਣ ਦਾ ਮਹੀਨਾ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਪੂਰੇ ਦੇਸ਼ 'ਚ ਨਾਗ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਾਉਣ ਦੇ ਮਹੀਨੇ 'ਚ ਆਉਣ ਵਾਲੇ ਇਸ ਤਿਉਹਾਰ ਦੀ ਧਾਰਮਿਕ ਮਹੱਤਤਾ ਹੈ। ਇਸ ਦਿਨ ਲੋਕ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਨਾਗ ਦੇਵਤਾ ਦੀ ਵੀ ਪੂਜਾ ਕਰਦੇ ਹਨ।
ਭਾਰਤ ਅਤੇ ਨੇਪਾਲ ਸਣੇ ਹੋਰਨਾਂ ਕਈ ਦੇਸ਼ਾਂ ਦੀ ਪੁਰਾਤਨ ਸੰਸਕ੍ਰਿਤੀ ਵਿੱਚ ਨਾਗਾਂ ਦੀ ਪੂਜਾ ਕੀਤੀ ਜਾਂਦੀ ਹੈ। ਭਾਰਤ 'ਚ ਨਾਗ ਪੰਚਮੀ ਦਾ ਤਿਉਹਾਰ ਸਿੰਧੂ ਘਾਟੀ ਦੀ ਸਭਿਅਤਾ ਦੇ ਸਮੇਂ ਤੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਾਗਾ ਜਨਜਾਤੀ ਭਾਈਚਾਰੇ ਵਿੱਚ ਪ੍ਰਮੁੱਖਤਾ ਨਾਲ ਮਨਾਇਆ ਜਾਂਦਾ ਹੈ।
ਭਾਰਤ ਦੇ ਪ੍ਰਾਚੀਨ ਅਤੇ ਪਵਿੱਤਰ ਮਹਾਂਕਾਵਿਆਂ ਵਿਚੋਂ ਇਕ, ਮਹਾਭਾਰਤ ਵਿੱਚ ਦੱਸਿਆ ਗਿਆ ਹੈ ਕਿ ਰਾਜਾ ਜਨਮੇਜੈਅ ਸੱਪਾਂ ਲਈ ਇੱਕ ਹਵਨ ਕਰਵਾਉਂਦਾ ਹੈ। ਇਹ ਉਹ ਅਜਿਹਾ ਆਪਣੇ ਪਿਤਾ ਪਰੀਕਸ਼ਿਤ ਦੀ ਮੌਤ ਦਾ ਬਦਲਾ ਲੈਣ ਲਈ ਕਰਵਾਉਂਦਾ ਸੀ, ਕਿਉਂਕਿ ਰਾਜਾ ਪਰਿਕਸ਼ਿਤ ਦੀ ਤਕਸ਼ੱਕ ਨਾਗ ਦੇ ਕੱਟਣ ਕਾਰਨ ਹੋਈ ਸੀ।
ਵਿਸ਼ਵ ਪ੍ਰਸਿੱਧ ਮਹਾਕਲੇਸ਼ਵਰ ਮੰਦਰ
ਉਥੇ ਇਕ ਹੋਰ ਪੁਰਾਤਨ ਕਥਾ ਮੁਤਾਬਕ ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਨ ਰਿਸ਼ੀ ਆਸ਼ਿਕਾ ਨੇ ਸ਼ੁਕਲ ਪੱਖ ਪੰਚਮੀ ਦੇ ਦਿਨ ਜਨਮੇਜੈਅ ਨੂੰ ਹਵਨ ਕਰਨ ਤੋਂ ਰੋਕਣ ਅਤੇ ਸੱਪਾਂ ਨੂੰ ਹਵਨ 'ਚ ਆਹੂਤੀ ਤੋਂ ਬਚਾਉਣ ਲਈ ਸ਼ੁਕਲ ਪੱਖ ਦੀ ਪੰਚਮੀ ਦੇ ਦਿਨ ਹਵਨ ਨੂੰ ਰੋਕ ਲਿਆ ਸੀ। ਉਸ ਸਮੇਂ ਤੋਂ ਹੀ ਪੂਰੇ ਭਾਰਤ ਵਿੱਚ ਇਸ ਦਿਨ ਨੂੰ ਨਾਗ ਪੰਚਮੀ ਦੇ ਤੌਰ 'ਤੇ ਮਨਾਇਆ ਜਾਂਦਾ ਹੈ
ਵਿਸ਼ਵ ਪ੍ਰਸਿੱਧ ਮਹਾਕਲੇਸ਼ਵਰ ਮੰਦਰ 'ਚ ਨਾਗ ਪੰਚਮੀਧਾਰਮਿਕ ਗ੍ਰੰਥਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਸ਼ੇਸ਼ਨਾਗ ਜੋ ਕਿ ਭਗਵਾਨ ਵਿਸ਼ਨੂੰ ਨਾਲ ਬੈਕੁੰਠ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਸਿਰ ਉੱਤੇ ਧਰਤੀ ਦਾ ਮਹੱਤਵਪੂਰਣ ਭਾਰ ਹੁੰਦਾ ਹੈ। ਉਸ ਸਮੇਂ, ਤੋਂ ਭਗਵਾਨ ਸ਼ਿਵ ਨੇ ਵਾਸੂਕੀ ਨਾਗ ਨੂੰ ਆਪਣੇ ਗਲੇ ਵਿੱਚ ਧਾਰਣ ਕੀਤਾ ਹੈ। ਭਵਿੱਖ ਪੁਰਾਣ, ਅਗਨੀਪੁਰਾਣ, ਸਕੰਦ ਪੁਰਾਣ, ਨਾਰਦ ਪੁਰਾਣ ਅਤੇ ਮਹਾਭਾਰਤ ਵਿੱਚ ਵੀ ਨਾਗਾਂ ਤੇ ਨਾਗਾਂ ਦੀ ਪੂਜਾ ਬਾਰੇ ਦੱਸਿਆ ਗਿਆ ਹੈ।
ਵਿਸ਼ਵ ਪ੍ਰਸਿੱਧ ਮਹਾਕਲੇਸ਼ਵਰ ਮੰਦਰ ਦੇ ਸਭ ਤੋਂ ਉੱਤੇ ਵਾਲੇ ਹਿੱਸੇ 'ਚ ਨਾਗਾਚੰਦਰੇਸ਼ਵਰ ਮੰਦਰ ਦੇ ਦਰਵਾਜ਼ੇ ਸਾਲ ਵਿੱਚ ਮਹਿਜ਼ ਇੱਕ ਵਾਰ ਰਾਤ ਦੇ 12 ਵਜੇ ਖੁੱਲ੍ਹਦੇ ਹਨ।ਇਥੇ ਹਜ਼ਾਰਾਂ ਸ਼ਰਧਾਲੂਆਂ ਨਾਗਪੰਚਮੀ ਦੇ ਦਿਨ ਦਰਸ਼ਨ ਕਰਨ ਲਈ ਆਉਂਦੇ ਹਨ। ਹਰ ਸਾਲ ਸ਼ਰਧਾਲੂ ਨਾਗਪੰਚਮੀ ਦੇ ਦਿਨ ਨਾਗ ਦੇਵਤਾ ਦੇ ਦਰਸ਼ਨਾਂ ਲਈ ਇੰਤਜ਼ਾਰ ਕਰਦੇ ਹਨ।