ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੋਮਵਾਰ ਨੂੰ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਗਿਆ। ਕੈਪਟਨ ਸਰਕਾਰ ਨੇ ਆਪਣਾ ਆਖਰੀ ਬਜ਼ਟ ਹੋਣ ਕਾਰਨ ਇਸ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਹੈ ਤੇ ਹਰ ਵਰਗ ਲਈ ਵੱਡੇ-ਵੱਡੇ ਐਲਾਨ ਕੀਤੇ ਹਨ। ਇਹ ਬਜਟ ਸੂਬੇ ਦਾ ਸਾਲਾਨਾ 2021-22 ਦਾ ਬਜਟ ਹੈ। ਅਗਲੇ ਸਾਲ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਸੋ ਕਿਹਾ ਜਾ ਸਕਦਾ ਹੈ ਕਿ ਇਹ ਬਜਟ ਲੋਕ ਲੁਭਾਵਣਾ ਅਤੇ ਚੁਣਾਵੀਂ ਏਜੰਡਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ।
LIVE: ਪੰਜਾਬ ਸਰਕਾਰ ਦਾ ਕਰਮਚਾਰੀਆਂ ਲਈ ਵੱਡਾ ਐਲਾਨ - ਪੰਜਾਬ ਵਿਧਾਨ ਸਭਾ
15:21 March 08
ਕੈਪਟਨ ਸਰਕਾਰ ਦਾ ਲੋਕ ਲੁਭਾਵਣਾ ਬਜਟ !
13:51 March 08
ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ
ਬਜਟ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ ਕੀਤਾ। ਖੁਰਾਲਗੜ੍ਹ ਸਾਹਿਬ ਮੈਮੋਰੀਅਲ ਲਈ 103 ਕਰੋੜ ਰੁਪਿਆ ਖਰਚਣ ਦੀ ਤਜਵੀਜ਼ ਰੱਖੀ ਗਈ ਹੈ। ਮਨਪ੍ਰੀਤ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਖੁਰਾਲਗੜ੍ਹ ਮੈਮੋਰੀਅਲ ਦਾ ਕੰਮ ਲਟਕਿਆ ਹੋਇਆ ਸੀ, ਜਿਸ ਨੂੰ ਹੁਣ ਜਲਦ ਮੁਕੰਮਲ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਖੁਰਾਲਗੜ੍ਹ ਮੈਮੋਰੀਅਲ ਦਾ ਕੰਮ 10 ਜੂਨ, 2016 ਨੂੰ ਖੁਰਾਲਗੜ੍ਹ ਦੀ ਧਰਤੀ 'ਤੇ ਸ਼ੁਰੂ ਕਰਵਾਇਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 400 ਬੂਟੇ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੂਟੇ ਵੱਖ-ਵੱਖ ਪਿੰਡਾਂ ’ਚ ਲਗਾਏ ਜਾਣਗੇ।
13:01 March 08
ਪੰਜਾਬ ਸਰਕਾਰ ਦਾ ਕਰਮਚਾਰੀਆਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ’ਚ 6ਵਾਂ ਪੇਅ ਕਮਿਸ਼ਨ 1 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਵੇਗਾ।
12:53 March 08
ਬੁੱਢਾ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਰੱਖੇ ਗਏ
ਪੰਜਾਬ ਸਰਕਾਰ ਨੇ ਬੁੱਢਾ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਰੱਖੇ ਹਨ, ਇਸ ਦੇ ਨਾਲ ਝੁਗੀਆ ’ਚ ਰਹਿਣ ਵਾਲੇ ਲੋਕਾਂ ਨੂੰ ਜ਼ਮੀਨ ਮਲਕੀਅਤ ਦੇਣ ਲਈ 87 ਹਜ਼ਾਰ ਕਰੋੜ ਰੁਪਏ ਰੱਖੇ ਗਏ, ਉਥੇ ਹੀ ਬਜਟ ਵਿੱਚ ਸਵੱਛ ਭਾਰਤ ਮਿਸ਼ਨ ਲਈ 114 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਬਜਟ ’ਚ ਐਲਾਨ ਕੀਤਾ ਗਿਆ ਹੈ ਕਿ ਸੂਬੇ ’ਚ ਨਵੇਂ ਬੱਸ ਅੱਡੇ ਬਣਾਏ ਜਣਗੇ ਜਿਸ ਲਈ 250 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ 3 ਹਜ਼ਾਰ ਮਿੰਨੀ ਬੱਸਾਂ ਨੂੰ ਪਰਮਿਟ ਵੀ ਦਿੱਤੇ ਜਣਗੇ ਤੇ 150 ਕਰੋੜ ਦੀਆਂ ਨਵੀਆਂ ਬੱਸਾਂ ਲਈਆਂ ਜਾਣਗੀਆਂ, ਇਸ ਦੇ ਨਾਲ ਬਜਟ ’ਚ ਐਲਾਨ ਕੀਤਾ ਗਿਆ ਹੈ ਕਿ ਦਸੰਬਰ 2021 ਤੱਕ ਸ਼ਹਿਰਾਂ ’ਚ LED ਲਾਈਟਾਂ ਲਗਾ ਦਿੱਤੀਆਂ ਜਾਣਗੀਆਂ।
12:48 March 08
2 ਨਵੀਆਂ ਜੇਲ੍ਹਾਂ ਬਣਾਉਣ ਦਾ ਐਲਾਨ
ਪੰਜਾਬ ਸਰਕਾਰ ਨੇ ਬਜਟ ਵਿੱਚ 2 ਨਵੀਆਂ ਜੇਲ੍ਹਾਂ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਐਲਾਨ ਕੀਤਾ ਗਿਆ ਹੈ ਕਿ ਬਠਿੰਡਾ ’ਚ 250 ਕਰੋੜ ਦੀ ਲਾਗਤ ਨਾਲ ਵੂਮੈਨ ਸੈਲ ਬਣਾਇਆ ਜਾਵੇਗਾ। ਉਥੇ ਹੀ ਬਜਟ ’ਚ ਸਰਕਾਰ ਨੇ 400 ਕਰੋੜ ਰੁਪਏ ਮਨਰੇਗਾ ਸਕੀਮ ਲਈ ਰੱਖੇ ਹਨ। ਬਜਟ ਵਿੱਚ 100 ਕਰੋੜ ਰੁਪਏ ਸਰਹੱਦੀ ਇਲਾਕਿਆਂ ਲਈ ਤੇ 100 ਕਰੋੜ ਰੁਪਏ ਕੱਢੀ ਇਲਾਕਿਆਂ ਲਈ ਰੱਖੇ ਗਏ ਹਨ। ਇਸ ਦੇ ਨਾਲ ਪੀਐੱਮ ਆਵਾਸ ਯੋਜਨਾ ਲਈ 122 ਕਰੋੜ ਰੁਪਏ ਰੱਖੇ ਗਏ ਹਨ।
ਸਰਕਾਰ ਨੇ ਐਲਾਨ ਕੀਤਾ ਹੈ ਕਿ ਨਵਾਂ ਸ਼ਹਿਰ ’ਚ ਪੁਲਿਸ ਲਾਈਨ ਬਣੇਗੀ ਜਿਸ ਦੀ ਜ਼ਮੀਨ ਖਰੀਦਣ ਲਈ 17 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਨਵੀਂ ਰਾਸ਼ਨ ਕਾਰਡ ਸਕੀਮ ਲਈ 120 ਕਰੋੜ ਰੁਪਏ, ਸਮਾਰਟ ਪਿੰਡਾਂ ਲਈ 1 ਹਜ਼ਾਰ 175 ਰੁਪਏ ਤੇ ਸਰਹੱਦੀਆਂ ਇਲਾਕਿਆਂ ’ਚ ਸਾਫ ਪਾਣੀ ਲਈ 719 ਕਰੋੜ ਰੁਪਏ ਰੱਖੇ ਗਏ ਹਨ।
12:42 March 08
ਖੇਡਾਂ ਲਈ 428 ਕਰੋੜ ਰੁਪਏ ਦਾ ਬਜਟ
428 ਕਰੋੜ ਰੁਪਏ ਖੇਡਾਂ ਲਈ ਰੱਖੇ ਗਏ ਹਨ। ਇਸ ਦੇ ਨਾਲ ਹੁਸ਼ਿਆਰਪੁਰ ਵਿੱਚ ਨਵੀਂ ਰੈਸਲਿੰਗ ਅਕੈਡਮੀ ਬਣੇਗੀ। ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਲਈ 15 ਕਰੋੜ ਰੁਪਏ ਰੱਖੇ ਗਏ ਹਨ।
12:36 March 08
ਪੰਜਾਬੀ ਯੂਨੀਵਰਸਿਟੀ ਦਾ ਕਰਜਾ ਚੁਕਾਉਣ ਲਈ 90 ਕਰੋੜ ਰੁਪਏ ਰੱਖੇ
ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦਾ ਕਰਜਾ ਚੁਕਾਉਣ ਲਈ 90 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਟੈਕਨੀਕਲ ਐਜੂਕੇਸ਼ਨ ਲਈ 1 ਹਜ਼ਾਰ 372 ਕਰੋੜ ਰੁਪਏ, ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 750 ਕਰੋੜ ਰੁਪਏ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 60 ਕਰੋੜ ਰੁਪਏ ਰੱਖੇ ਗਏ। 19 ਆਈਟੀਆਈਜ਼ ਦੀ ਇਸ ਸਾਲ ’ਚ ਸ਼ੁਰੂਆਤ ਹੋ ਜਾਵੇਗੀ। ਇਸ ਦੇ ਨਾਲ ਜ਼ਿਲ੍ਹਾ ਲੁਧਿਆਣਾ ਵਿਖੇ ਲਗਪਗ 500 ਕਰੋੜ ਰੁਪਏ ਦੀ ਲਾਗਤ ਨਾਲ 383 ਏਕੜ ਦੇ ਰਕਬੇ ਵਿੱਚ ਇੱਕ ਵਿਸ਼ਵ ਪੱਧਰੀ ਆਧੁਨਿਕ ਹਾਈਟੈੱਕ ਸਾਈਕਲ ਵੈਲੀ ਵਿਕਸਿਤ ਹੋ ਰਹੀ ਹੈ ਜਿਸ ਦਾ ਉਦਘਾਟਨ ਅਪ੍ਰੈਲ 2021 ਵਿੱਚ ਹੋ ਜਾਵੇਗਾ।
12:29 March 08
ਸਮਾਰਟ ਫੋਨਾਂ ਲਈ 100 ਕਰੋੜਾਂ ਰੁਪਏ ਰੱਖੇ
ਸਰਕਾਰੀ ਸਕੂਲਾਂ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ 1,75,443 ਵਿਦਿਆਰਥੀਆਂ ਨੂੰ 87.89 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਫੋਨ ਮੁਹੱਈਆ ਕਰਵਾਏ ਹਨ। ਆਉਂਦੇ ਸਾਲ ਲਈ ਸਮਾਰਟ ਫੋਨਾਂ ਲਈ 100 ਕਰੋੜਾਂ ਰੁਪਏ ਰੱਖੇ ਗਏ ਹਨ।
12:26 March 08
10 ਕਰੋੜ ਰੁਪਏ ਦੀ ਲਾਗਤ ਨਾਲ ਸਬਜ਼ੀਆਂ ਦਾ ਅਤਿ ਆਧੁਨਿਕ ਕੇਂਦਰ ਬਣੇਗਾ
ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਗੋਬਿੰਦਗੜ੍ਹ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਸਬਜ਼ੀਆਂ ਦਾ ਅਤਿ ਆਧੁਨਿਕ ਕੇਂਦਰ ਬਣੇਗਾ, ਅਗਲੇ ਪੰਜ ਸਾਲਾਂ ਵਿੱਚ ਹਰੇਕ ਜ਼ਿਲ੍ਹੇ ਵਿੱਚ 25 ਬਾਗਬਾਨੀ ਮਿਲ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ’ਚੋਂ ਕੱਢਣ ਲਈ ਬਾਗਬਾਨੀ ਉਤਪਾਦਾਂ ਦੇ ਮੰਡੀਕਰਨ ਅਤੇ ਫੂਡ ਪ੍ਰੋਸੈਸਿੰਗ ਤੇ ਜ਼ੋਰ ਦੇਣ ਲਈ 361 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਫਸਲਾਂ ਦੇ ਰਹਿੰਦ-ਖੂੰਹਦ ਦੇ ਲਈ 40 ਕਰੋੜ ਰੁਪਏ ਰੱਖੇ ਗਏ ਹਨ।
12:20 March 08
ਮੰਦਰ ਜਾਂ ਅਬਾਦੀ ਨੂੰ ਰਸਤਾ ਦੇਣ ਲਈ 500 ਕਰੋੜ ਰੁਪਏ ਰੱਖੇ
ਪਿੰਡਾਂ ’ਚ ਮੰਦਰ ਜਾਂ ਅਬਾਦੀ ਨੂੰ ਰਸਤਾ ਦੇਣ ਲਈ 500 ਕਰੋੜ ਰੁਪਏ ਰੱਖੇ ਗਏ ਹਨ।ਜ਼ਮੀਨੀ ਪਾਣੀ ਬਚਾਉਣ ਲਈ ਹਰ ਘਰ ’ਚ ਪਾਈਪ ਪਹੁੰਚਣਗੇ।
12:19 March 08
ਹੁਣ ਸਰਕਾਰੀ ਸਕੂਲਾਂ ’ਚ ਵੀ ਹੋਵੇਗੇ ਅੰਗਰੇਜ਼ੀ ਮੀਡੀਅਮ
ਪੰਜਾਬ ਸਰਕਾਰ ਨੇ ਸਰਕਾਲੀ ਸਕੂਲਾਂ ’ਚ ਅੰਗਰੇਜ਼ੀ ਮੀਡੀਅਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਚ 14 ਹਜ਼ਾਰ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਨਾਲ ਪੜਾਈ ਕਰਵਾਈ ਜਾ ਸਕਦੀ ਹੈ। ਪੰਜਾਬ ਸਰਕਾਰ ਨੇ 11 ਹਜ਼ਾਰ 861 ਕਰੋੜ ਰੁਪਏ ਸਕੂਲਾਂ ਲਈ ਰੱਖੇ ਹਨ।
12:16 March 08
ਪੰਜਾਬ ’ਚ 2 ਨਵੇਂ ਮੈਡੀਕਲ ਕਾਲਜ ਬਣਨਗੇ
ਬਜਟ ਵਿੱਚ ਸਿਹਤ ਖੇਤਰ ਲਈ 3882 ਕਰੋੜ ਰੁਪਏ ਰੱਖੇ ਗਏ ਹਨ। ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ 2 ਨਵੇਂ ਮੈਡੀਕਲ ਕਾਲਜ ਬਣ ਰਹੇ ਹਨ। 16 ਕਰੋੜ ਰੁਪਏ ਮੋਹਾਲੀ ਮੈਡੀਕਲ ਕਾਲਜ ਲਈ ਰੱਖੇ ਗਏ। ਪੰਜਾਬ ਸਰਕਾਰ ਨੇ ਹੈਲਥ ਵੇਅਰ ਸੈਂਟਰ ਲਈ 3 ਹਜ਼ਾਰ 882 ਕਰੋੜ ਰੁਪਏ ਰੱਖੇ ਹਨ। ਇਸ ਦੇ ਨਾਲ ਹੁਸ਼ਿਆਰਪੁਰ, ਸੰਗਰੂਰ ਤੇ ਫਿਰੋਜ਼ਪੁਰ ’ਚ ਡਰੱਗ ਵੇਅਰ ਹਾਊਸ ਬਣਨਗੇ। ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਲਈ 324 ਕਰੋੜ ਰੁਪਏ ਰੱਖੇ ਗਏ ਹਨ।
12:05 March 08
ਨਵੀਂ ਸਕੀਮ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਦਾ ਐਲਾਨ
ਪੰਜਾਬ ਸਰਕਾਰ ਨੇ ਪੰਜਾਬ ’ਚ ਨਵੀਂ ਸਕੀਮ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਦਾ ਐਲਾਨ ਕੀਤਾ ਹੈ ਤੇ ਇਸ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਲਈ ਬਜਟ ’ 3 ਹਜ਼ਾਰ 780 ਕਰੋੜ ਰੁਪਏ ਰੱਖ ਗਏ ਹਨ। 300 ਕਰੋੜ ਰੁਪਏ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਰੱਖੇ ਗਏ। ਗੁਰਦਾਸਪੁਰ ਤੇ ਬਟਾਲਾ ਦੀ ਸ਼ੂਗਰ ਮਿੱਲ ਦੇ ਨਵੀਨੀਕਰਨ ਲਈ 60 ਕਰੋੜ ਰੁਪਏ ਰੱਖੇ ਗਏ ਹਨ। ਫਾਜ਼ਿਲਕਾ ਦੇ ਸੱਪਾਂ ਵਾਲੀ ਵਿੱਚ ਬਣ ਰਹੇ ਪਸ਼ੂ ਹਸਪਤਾਲ ਲਈ 18 ਕਰੋੜ ਰੁਪਏ ਰੱਖੇ ਗਏ ਹਨ। ਬਜਟ ’ਚ ਕਿਸਾਨਾਂ ਲਈ 1.13 ਲੱਖ ਕਿਸਾਨਾਂ ਲਈ 1,186 ਕਰੋੜ ਰੁਪਏ ਰੱਖੇ ਗਏ ਹਨ, ਇਸ ਦੇ ਨਾਲ ਕਰਜ਼ ਮੁਆਫ਼ੀ ਲਈ 1,712 ਕਰੋੜ ਰੁਪਏ ਰੱਖੇ ਗਏ ਹਨ।
11:34 March 08
ਪੰਜਾਬ ’ਚ ਔਰਤਾਂ ਲਈ ਬੱਸਾਂ ਦਾ ਸਫ਼ਰ ਹੋਵੇਗਾ ਮੁਫ਼ਤ
ਬਜਟ ’ਚ ਪੰਜਾਬ ਸਰਕਾਰ ਨੇ ਔਰਤਾਂ ਨੂੰ ਸੌਗਾਤ ਦਿੰਦੇ ਹੋਏ ਬੱਸਾਂ ਦਾ ਸਫ਼ਰ ਮੁਫਤ ਕਰ ਦਿੱਤਾ ਹੈ, ਇਸ ਦੇ ਨਾਲ ਸਰਕਾਰ ਨੇ ਸ਼ਗਨ ਸਕੀਮ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਹੈ।
11:26 March 08
ਬੁਢਾਪਾ ਪੈਨਸ਼ਨ 750 ਤੋਂ ਵਧਾਕੇ 1500 ਰੁਪਏ
ਬਜਟ ’ਚ ਪੰਜਾਬ ਸਰਕਾਰ ਨੇ ਬਜ਼ੁਰਗਾਂ ਦੀ ਪੈਨਸ਼ਨ 750 ਤੋਂ 1500 ਰੁਪਏ ਕੀਤੀ।ਪੰਜਾਬ ਦੇ ਵਿਕਾਸ ਲਈ ਸਰਕਾਰ ਵਚਨਬੱਧ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਦਾ ਬਜਟ ਲੋਕਾਂ ਦੀਆਂ ਉਮੀਦਾਂ ਦਾ ਬਜਟ ਹੈ।ਉਹਨਾਂ ਨੇ ਕਿਹਾ ਕਿ ਆਰਬੀਆਈ ਨੇ ਪੰਜਾਬ ਨੂੰ ਕਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਧਾ ਕੇ 7500 ਤੋਂ 9400 ਕਰ ਦਿੱਤੀ ਹੈ। ਪੰਜਾਬ ਸਰਕਾਰ ਖੇਤ ਮਜ਼ਦੂਰਾਂ ਲਈ 526 ਕਰੋੜ ਰੁਪਏ ਰੱਖੇ ਹਨ।
11:05 March 08
ਬਜਟ ਤੋਂ ਪਹਿਲਾਂ ਵਿਧਾਨ ਸਭਾ ’ਚ ਮਹਿਲਾਵਾਂ ਦੇ ਸਨਮਾਨ ’ਚ ਮਤਾ ਪਾਸ
ਥੋੜ੍ਹੀ ਦੇਰ ਬਾਅਦ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਬਜਟ ਪੇਸ਼ ਕਰਨਗੇ, ਦੱਸਦਈਏ ਕਿ 11.15 ਵਜੇ ਮਨਪ੍ਰੀਤ ਬਾਦਲ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ। ਸਰਕਾਰ ਦੇ ਇਸ ਆਖਰੀ ਬਜਟ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਬਜਟ ਤੋਂ ਪਹਿਲਾਂ ਵਿਧਾਨ ਸਭਾ ’ਚ ਮਹਿਲਾਵਾਂ ਦੇ ਯੋਗਦਾਨ ’ਤੇ ਚਰਚਾ ਹੋਈ।ਮਹਿਲਾ ਦਿਵਸ ਮੌਕੇ ਮਹਿਲਾਵਾਂ ਦੇ ਸਨਮਾਨ ’ਚ ਮਤਾ ਪਾਸ ਕੀਤਾ ਗਿਆ ਹੈ। ਮਨਪ੍ਰੀਤ ਬਾਦਲ ਨੇ ਸਦਨ ’ਚ ਭਾਸ਼ਣ ਸ਼ੁਰੂ ਕਰ ਦਿੱਤਾ ਹੈ। ਖਜਾਨਾ ਮੰਤਰੀ ਮਨਪ੍ਰੀਤ ਬਾਦਲ ਪੇਸ਼ ਕਰ ਰਹੇ ਹਨ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰ ਰਹੇ ਹਨ, ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਆਉਣ ਵਾਲੀ ਨਸਲ ਦਾ ਫਿਕਰ ਹੈ। 2017 ’ਚ ਪੰਜਾਬ ਦੇ ਮਾਲੀ ਹਾਲਾਤ ਸੰਗੀਨ ਸਨ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਨੂੰ ਗੁਲਾਮ ਬਣਾਇਆ ਸੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ’ਚ ਬਾਬਾ ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਮਿਊਜ਼ਿਅਮ ਬਣਾਇਆ ਜਾਵੇਗਾ।
10:49 March 08
ਪੁਲਿਸ ਨੇ ਹਿਰਾਸਤ ’ਚ ਲਏ ਅਕਾਲੀ ਵਿਧਾਇਕ
ਬਜਟ ਤੋਂ ਪਹਿਲਾਂ ਅਕਾਲੀ ਵਿਧਾਇਕਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਇਸ ਦੌਰਾਨ ਅਕਾਲੀ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋਈ। ਅਕਾਲੀ ਵਿਧਾਇਕ ਬੈਰੀਕੇਡ ਤੋੜ ਅੱਗੇ ਵਧ ਰਹੇ ਸਨ ਜਿਸ ਦੌਰਾਨ ਪੁਲਿਸ ਨੇ ਕਈ ਅਕਾਲੀ ਵਿਧਾਇਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਅਕਾਲੀ ਵਿਧਾਇਕਾਂ ਨੂੰ ਚੰਡੀਗੜ੍ਹ ਦੇ ਸੈਕਟਰ-3 ਦੇ ਥਾਣੇ ਵਿੱਚ ਲੈ ਗਈ ਹੈ।
10:42 March 08
ਬਜਟ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਵੱਲੋਂ ਪ੍ਰਦਰਸ਼ਨ
ਬਜਟ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕੈਪਟਨ ਸਰਕਾਰ ਲੋਕਾਂ ਨਾਲ ਥੋਖਾ ਕਰ ਰਹੀ ਹੈ, ਉਹਨਾਂ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਾਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ।
10:26 March 08
ਵਿਧਾਨ ਸਭਾ ਪਹੁੰਚੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ
ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵਿਧਾਨ ਸਭਾ ’ਚ ਪਹੁੰਚ ਚੁੱਕੇ ਹਨ, ਥੋੜ੍ਹੀ ਦੇਰ ’ਚ ਬਜਟ ਪੇਸ਼ ਕਰਨਗੇ।
10:21 March 08
ਆਪਣੇ ਘਰ ਤੋਂ ਵਿਧਾਨ ਸਭਾ ਲਈ ਰਵਾਨਾ ਹੋਏ ਮਨਪ੍ਰੀਤ ਬਾਦਲ
ਆਪਣੇ ਘਰ ਤੋਂ ਵਿਧਾਨ ਸਭਾ ਲਈ ਰਵਾਨਾ ਹੋਏ ਮਨਪ੍ਰੀਤ ਬਾਦਲ, ਕੈਬਨਿਟ ਮੀਟਿੰਗ ’ਚ ਸ਼ਾਮਲ ਹੋਕੇ ਬਜਟ ਨੂੰ ਪੇਸ਼ ਕਰਨ ਲਈ ਰਸਮੀ ਮਨਜ਼ੂਰੀ ਲੈਣਗੇ।
10:06 March 08
ਬਜਟ ਤੋਂ ਪਹਿਲਾਂ ਪੁਲਿਸ ਤੇ ਅਕਾਲੀਆਂ ਵਿਚਾਲੇ ਝੜਪ
ਬਜਟ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਇਸ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੂੰ ਪੁਲਿਸ ਨੇ ਵਿਧਾਨ ਸਭਾ ਵੱਲ ਜਾਣ ਤੋਂ ਰੋਕਿਆ ਤੇ ਵਿਧਾਇਕਾਂ ਨਾਲ ਪੁਲਿਸ ਦੀ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ।
09:55 March 08
ਬਜਟ ਪੇਸ਼ ਕਰਨ ਤੋਂ ਪਹਿਲਾਂ ਬੋਲੇ ਮਨਪ੍ਰੀਤ ਬਾਦਲ
ਬਜਟ ਪੇਸ਼ ਕਰਨ ਤੋਂ ਪਹਿਲਾਂ ਮੀਡੀਆ ਦੇ ਰੂ-ਬ-ਰੂ ਹੋਏ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਕਿਹਾ ਪੰਜਾਬ ਅੱਜ ਮਜ਼ਬੂਤ ਸਥਿਤੀ ’ਚ ਹੈ। ਉਹਨਾਂ ਨੇ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਭਰੋਸਾ ਕਰਦੇ ਹਨ ਤੇ ਇਹ ਬਜਟ ਲੋਕਾਂ ਦੇ ਹੱਕ ਵਿੱਚ ਹੀ ਹੋਵੇਗਾ।
09:37 March 08
ਬਜਟ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ
ਬਜਟ ਤੋਂ ਪਹਿਲਾਂ ਆਪ ਵਿਧਾਇਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪ ਵਿਧਾਇਕ MLA ਹੋਲਟਲ ਤੋਂ ਵਿਧਾਨ ਸਭਾ ਤੱਕ ਪੈਦਲ ਮਾਰਚ ਕੱਢ ਰਹੇ ਹਨ, ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਾਨੂੰ ਬਜਟ ਤੋਂ ਕੋਈ ਉਮੀਦ ਨਹੀਂ ਹੈ, ਕੈਪਟਨ ਸਰਕਾਰ ਨੇ ਜੋ ਪਿਛਲੇ 4 ਸਾਲਾ ’ਚ ਬਜਟ ਪੇਸ਼ ਕੀਤਾ ਹੈ ਅੱਜ ਵੀ ਉਸ ਤਰ੍ਹਾਂ ਦਾ ਹੀ ਬਜਟ ਪੇਸ਼ ਕੀਤਾ ਜਾਵੇਗਾ।
09:17 March 08
ਬਜਟ ਤੋਂ ਪਹਿਲਾਂ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ
ਬਜਟ ਤੋਂ ਪਹਿਲਾਂ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ਜਾਰੀ ਹੈ, ਦੱਸਦਈਏ ਕਿ ਅੱਜ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਧਾਨ ਸਭਾ ’ਚ ਪੰਜਾਬ ਦਾ ਬਜਟ ਪੇਸ਼ ਕਰਨਗੇ।
07:57 March 08
ਸੈਸ਼ਨ 'ਚ ਅਕਾਲੀ ਵਿਧਾਇਕ ਨਹੀਂ ਹੋ ਸਕਣਗੇ ਸ਼ਾਮਲ
ਅਜਿਹਾ ਪਹਿਲੀ ਵਾਰ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਇਸ ਬਜਟ ਸੈਸ਼ਨ 'ਚ ਭਾਗ ਨਹੀਂ ਲੈ ਸਕਦੇ, ਉਨ੍ਹਾਂ ਵਲੋਂ ਸਦਨ ਤੋਂ ਕੋਈ ਵਾਕਆਊਟ ਨਹੀਂ ਕੀਤਾ ਜਾਵੇਗਾ ਸਗੋਂ ਪਿਛਲੇ ਦਿਨੀਂ ਵਿਧਾਨ ਸਭਾ 'ਚ ਹੰਗਾਮਾ ਕਰਨ ਨੂੰ ਲੈਕੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਬਜਟ ਸੈਸ਼ਨ ਦਾ ਹਿੱਸਾ ਨਹੀਂ ਬਣ ਸਕਦੇ।
07:56 March 08
ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ ਆਪਣੀ ਸਰਕਾਰ ਦਾ ਆਖਰੀ ਬਜਟ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾਣਾ ਹੈ, ਜਿਸ 'ਤੇ ਸਭ ਦੀਆਂ ਨਜ਼ਰਾਂ ਖੜੀਆਂ ਹੋਈਆਂ ਹਨ। ਮਨਪ੍ਰੀਤ ਬਾਦਲ ਵਲੋਂ ਬਜਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਸ ਬਜਟ 'ਚ ਵਿੱਤ ਮੰਤਰੀ ਵਲੋਂ ਕਾਂਗਰਸ ਸਮੇਤ ਲੋਕਾਂ ਦੇ ਚੁਣੇ ਹੋਏ ਵਿਧਾਇਕਾਂ ਦਾ ਖਿਆਲ ਰੱਖਣਾ ਹੈ ਅਤੇ ਇਜ ਬਜਟ ਦੇ ਸਿਰ 'ਤੇ ਹੀ ਕੈਪਟਨ ਸਰਕਾਰ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਕੇ ਮੁੜ ਪੰਜਾਬ ਦੀ ਸੱਤਾ ਹਾਸਲ ਕਰਨ ਦੀ ਤਿਆਰੀ 'ਚ ਹੈ, ਜਿਸ ਕਾਰਨ ਇਸ ਬਜਟ 'ਤੇ ਸਭ ਨਜ਼ਰਾਂ ਟਿਕਾਈ ਖੜੇ ਹੋਏ ਹਨ।
ਭਾਵੇਂ ਬਜਟ ਪ੍ਰਸਤਾਵ ਸਰਕਾਰ ਦੇ ਗੁਪਤ ਦਸਤਾਵੇਜ ਹੁੰਦੇ ਹਨ , ਤੇ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਆਪਣੇ ਕਾਰਜਕਾਲ ਦੌਰਾਨ ਆਖ਼ਰੀ ਬਜਟ 'ਚ ਕੈਪਟਨ ਸਰਕਾਰ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਕੈਪਟਨ ਸਰਕਾਰ ਵਲੋਂ ਆਪਣੇ ਰਹਿੰਦੇ ਚੋਣ ਵਾਅਦਿਆਂ ਨੂੰ ਅਮਲ 'ਚ ਲਿਆਇਆ ਜਾ ਸਕਦਾ ਹੈ।
ਕੈਪਟਨ ਸਰਕਾਰ ਹਰ ਵਰਗ ਨੂੰ ਆਪਣੇ ਬਜਟ 'ਚ ਰਾਹਤ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ। ਵਿਸ਼ੇਸ਼ ਤੌਰ 'ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਨੌਜਵਾਨਾਂ ਲਈ ਵੱਡੇ ਐਲਾਨ ਹੋ ਸਕਦੇ ਹਨ। ਅਗਾਮੀ ਵਿਧਾਨ ਸਭਾ ਦੇ ਮੱਦੇਨਜ਼ਰ ਕਰਜ਼ ਮੁਆਫ਼ੀ, ਗਰੀਬ ਵਰਗ ਅਤੇ ਭੂਮੀਹੀਣ ਕਿਸਾਨਾਂ ਲਈ ਪਲਾਟ, ਵਪਾਰੀ ਵਰਗ ਲਈ ਕੁਝ ਨਵੇਂ ਐਲਾਨ ਤੋਂ ਇਲਾਵਾ ਪੈਨਸ਼ਨਾਂ 'ਚ ਵਾਧਾ ਅਤੇ ਮੁਲਾਜ਼ਮ ਵਰਗ ਲਈ ਕੋਈ ਰਾਹਤ ਦੇ ਸਕਦੀ ਹੈ। ਜਿਸ ਕਾਰਨ ਹਰ ਵਰਗ ਦੀਆਂ ਨਜ਼ਰਾਂ ਪੰਜਾਬ ਸਰਕਾਰ ਦੇ ਆਫ਼ਰੀ ਬਜਟ 'ਤੇ ਟਿੱਕੀਆਂ ਹੋਈਆਂ ਹਨ।