ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ

By

Published : Sep 7, 2021, 1:57 AM IST

Aries horoscope (ਮੇਸ਼)

Aries horoscope (ਮੇਸ਼)

ਇਸ ਦੀਆਂ ਬਹੁਤ ਸੰਭਾਵਨਾਵਾਂ ਹਨ ਕਿ ਤੁਸੀਂ ਆਪਣੇ ਬੱਚਿਆਂ ਦੀਆਂ ਮੰਗਾਂ ਅੱਗੇ ਹਾਰ ਮੰਨ ਲਓਗੇ। ਤੁਸੀਂ ਸੰਭਾਵਿਤ ਤੌਰ ਤੇ ਆਪਣੇ ਬਾਕੀ ਪਏ ਪ੍ਰੋਜੈਕਟਾਂ ਨੂੰ ਪੂਰਾ ਕਰ ਲਓਗੇ। ਡਾਕਟਰੀ ਖੇਤਰ ਜਾਂ ਜਨਤਕ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਅੱਜ ਅੱਗੇ ਯਕੀਨਨ ਬਹੁਤ ਫਲਦਾਇਕ ਦਿਨ ਰਹੇਗਾ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)

ਤੁਹਾਡੇ ਰਚਨਾਤਮਕ ਪੱਖ ਨਾਲ ਤੁਹਾਡਾ ਸਭ ਤੋਂ ਜ਼ਿਆਦਾ ਪ੍ਰਤੀਯੋਗੀ ਗੁਣ ਆਵੇਗਾ। ਤੁਹਾਡੀ ਕੁਸ਼ਲਤਾ ਅਤੇ ਉਤਪਾਦਕਤਾ ਦੀ ਕੰਮ 'ਤੇ ਹਰੇਕ ਵੱਲੋਂ ਬਹੁਤ ਸ਼ਲਾਘਾ ਕੀਤੀ ਜਾਵੇਗੀ ਅਤੇ ਕੁਝ ਲੋਕ ਤੁਹਾਨੂੰ ਆਪਣੀ ਪ੍ਰੇਰਨਾ ਦੇ ਤੌਰ ਤੇ ਵੀ ਪਾਉਣਗੇ। ਤੁਸੀਂ ਆਪਣੇ ਸਹਿਕਰਮੀਆਂ ਨੂੰ ਨਿਮਰ ਅਤੇ ਸਹਿਯੋਗੀ ਪਾਓਗੇ। ਤੁਹਾਡੇ ਪ੍ਰੋਜੈਕਟ ਤੇਜ਼ ਰਫਤਾਰ ਨਾਲ ਪੂਰੇ ਹੋ ਜਾਣਗੇ ਅਤੇ ਤੁਹਾਡੇ ਵੱਲੋਂ ਕੀਤਾ ਗਿਆ ਹਰ ਕੰਮ ਉੱਤਮ ਫਲ ਦੇਵੇਗਾ।

Gemini Horoscope (ਮਿਥੁਨ)

Gemini Horoscope (ਮਿਥੁਨ)

ਤੁਸੀਂ ਸੰਭਾਵਿਤ ਤੌਰ 'ਤੇ ਕਿਸੇ ਅਜਿਹੇ ਵਿਅਕਤੀ ਨਾਲ ਭਾਵਨਾਤਮਕ ਰਿਸ਼ਤਾ ਬਣਾ ਸਕਦੇ ਹੋ ਜੋ ਤੁਹਾਡੇ ਦਿਲ ਦੇ ਨਜ਼ਦੀਕ ਹੈ। ਜ਼ਿਆਦਾਤਰ ਸਮੇਂ ਲਈ, ਤੁਸੀਂ ਯਕੀਨਨ ਖੁਸ਼ ਮੂਡ ਵਿੱਚ ਰਹੋਗੇ। ਇਹ ਸੰਭਾਵਨਾਵਾਂ ਹਨ ਕਿ ਕੁਝ ਅਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ ਜੋ ਤੁਹਾਡੀ ਉਤੇਜਿਤ ਊਰਜਾ ਨੂੰ ਘਟਾ ਸਕਦੀਆਂ ਹਨ, ਪਰ ਅਜਿਹਾ ਕੁੱਝ ਵੀ ਨਹੀਂ ਹੈ। ਜਿਸ ਦਾ ਹੱਲ ਖੁਸ਼ਨੁਮਾ ਦ੍ਰਿਸ਼ਟੀਕੋਣ ਨਾਲ ਨਾਂ ਕੀਤਾ ਜਾ ਸਕੇ।

Cancer horoscope (ਕਰਕ)

Cancer horoscope (ਕਰਕ)

ਅੱਜ ਦਾ ਦਿਨ ਤੁਹਾਡੇ ਲਈ ਫਲਦਾਇਕ ਰਹੇਗਾ। ਤੁਹਾਡੇ ਸਿਤਾਰਿਆਂ ਵਿੱਚ ਕੋਈ ਵੱਡੇ ਘਾਟੇ ਨਹੀਂ ਲਿਖੇ ਹੋਏ ਹਨ ਪਰ ਤੁਸੀਂ ਥੋੜ੍ਹਾ ਉਲਝਿਆ ਮਹਿਸੂਸ ਕਰ ਸਕਦੇ ਹੋ ਅਤੇ ਕੁੱਝ ਸਮਾਂ ਇੱਕਲਾ ਬਿਤਾਉਣਾ ਚਾਹੋਗੇ। ਜੇ ਤੁਹਾਡੇ ਬੱਚੇ ਤੁਹਾਡੇ ਆਸ-ਪਾਸ ਨਹੀਂ ਹਨ ਤਾਂ ਤੁਸੀਂ ਭਾਵਨਾਤਮਕ ਤੌਰ ਤੇ ਪ੍ਰੇਸ਼ਾਨ ਮਹਿਸੂਸ ਕਰ ਸਕਦੇ ਹੋ।

Leo Horoscope (ਸਿੰਘ)

Leo Horoscope (ਸਿੰਘ)

ਤੁਹਾਡੇ ਦ੍ਰਿੜ ਫੈਸਲੇ ਤੁਹਾਨੂੰ ਇੱਛਿਤ ਇਨਾਮ ਹਾਸਲ ਕਰਨ ਵਿੱਚ ਮਦਦ ਕਰ ਸਕਦੇ ਹਨ। ਤੁਸੀਂ ਬਹੁਤ ਤੰਦਰੁਸਤ ਦਿਖਾਈ ਦੇ ਰਹੇ ਹੋ। ਦਫਤਰ ਵਿੱਚ, ਤੁਸੀਂ ਥੋੜ੍ਹਾ ਜ਼ਿਆਦਾ ਕਾਮੇ ਹੋ ਸਕਦੇ ਹੋ। ਆਪਣੇ ਰਿਸ਼ਤੇ ਬਣਾ ਕੇ ਰੱਖਣ ਵਿੱਚ ਥੋੜ੍ਹਾ ਜ਼ਿਆਦਾ ਸੁਚੇਤ ਹੋਵੋ ਕਿਉਂਕਿ ਇਹ ਸੰਭਾਵਨਾਵਾਂ ਹਨ ਕਿ ਅਣਚਾਹੇ ਵਿਵਾਦ ਸਾਹਮਣੇ ਆ ਸਕਦੇ ਹਨ ਜੋ ਗੰਭੀਰ ਬਣ ਸਕਦੇ ਹਨ।

Virgo horoscope (ਕੰਨਿਆ)

Virgo horoscope (ਕੰਨਿਆ)

ਤੁਸੀਂ ਸੰਭਾਵਤ ਤੌਰ 'ਤੇ ਆਪਣੇ ਪਰਿਵਾਰ ਦੇ ਅਸਲ ਮੁੱਲ ਦਾ ਅਹਿਸਾਸ ਕਰ ਸਕਦੇ ਹੋ। ਸਮਝੌਤਾ ਕਰਨ ਦੇ ਤੁਹਾਡੇ ਕੌਸ਼ਲ ਅਣਸੁਲਝੇ ਵਿਵਾਦਾਂ ਨੂੰ ਸੁਲਝਾਉਣ ਵਿੱਚ ਮਦਦ ਕਰ ਸਕਦੇ ਹਨ। ਤੁਹਾਡੇ ਯਥਾਰਥਵਾਦੀ ਰਵਈਏ ਨੇ ਤੁਹਾਨੂੰ ਜ਼ਿੰਦਗੀ ਬਾਰੇ ਹੋਰ ਸਿੱਖਣ ਵਿੱਚ ਮਦਦ ਕੀਤੀ ਹੈ ਅਤੇ ਤੁਹਾਨੂੰ ਇਹ ਵਿਸ਼ਵਾਸ ਕਰਵਾਇਆ ਹੈ ਕਿ ਕੇਵਲ ਜਦੋਂ ਵਿਰੋਧ ਹੁੰਦਾ ਹੈ ਉਦੋਂ ਹੀ ਅਸਲ ਵਿਕਾਸ ਹੋ ਸਕਦਾ ਹੈ।

Libra Horoscope (ਤੁਲਾ)

Libra Horoscope (ਤੁਲਾ)

ਤੁਹਾਡਾ ਦਿਨ ਪਰਿਵਾਰ ਨਾਲ ਮਜ਼ੇ ਭਰੇ ਸਮੇਂ ਨਾਲ ਭਰਿਆ ਲੱਗ ਰਿਹਾ ਹੈ। ਤੁਹਾਡਾ ਮੂਡ ਤੁਹਾਡੇ ਪਰਿਵਾਰ ਨੂੰ ਪਿਕਨਿਕ 'ਤੇ ਬਾਹਰ ਲੈ ਕੇ ਜਾਣ ਜਾਂ ਇੱਥੋਂ ਤੱਕ ਕਿ ਪਾਰਟੀ ਜਾਂ ਸਮਾਰੋਹ ਕਰਨ ਲਈ ਸਲਾਹ ਦੇ ਸਕਦਾ ਹੈ। ਤੁਸੀਂ ਸੰਭਾਵਤ ਤੌਰ 'ਤੇ ਧਾਰਮਿਕ ਯਾਤਰਾ ਦੀ ਵੀ ਯੋਜਨਾ ਬਣਾ ਸਕਦੇ ਹੋ, ਜਿੱਥੇ ਤੁਸੀਂ ਪਰਮਾਤਮਾ ਦੀਆਂ ਬਖਸ਼ਿਸ਼ਾਂ ਹਾਸਲ ਕਰ ਸਕਦੇ ਹੋ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)

ਜੇ ਤੁਸੀਂ ਬਹੁਤ ਜ਼ਿਆਦਾ ਦੁੱਖ ਸਹਿ ਰਹੇ ਹੋ ਤਾਂ ਅੱਜ ਆਪਣੀਆਂ ਭਾਵਨਾਵਾਂ ਪ੍ਰਕਟ ਕਰਨ ਲਈ ਉੱਤਮ ਦਿਨ ਹੈ। ਤੁਸੀਂ ਗਹਿਰੇ ਦਬਾਅ ਨਾਲ ਟੁੱਟ ਚੁੱਕੇ ਮਹਿਸੂਸ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਤੁਹਾਡੇ ਪਰਿਵਾਰ ਅਤੇ ਦੋਸਤਾਂ ਨਾਲ ਕੁਝ ਸਮਾਂ ਬਿਤਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

Sagittarius Horoscope (ਧਨੁ)

Sagittarius Horoscope (ਧਨੁ)

ਤੁਸੀਂ ਤੁਹਾਡੇ ਤੋਂ ਹੇਠਾਂ ਕੰਮ ਕਰਦੇ ਲੋਕਾਂ ਤੋਂ ਕੰਮ ਲੈਣ ਵਾਲੇ ਸਖ਼ਤ ਵਿਅਕਤੀ ਬਣ ਸਕਦੇ ਹੋ ਅਤੇ ਇੱਕ ਤੋਂ ਜ਼ਿਆਦਾ ਕੰਮ ਕਰਨਾ ਅੱਜ ਤੁਹਾਡੇ ਲਈ ਮਜ਼ਬੂਤ ਬਿੰਦੂ ਬਣਨ ਵਾਲਾ ਹੈ। ਤੁਸੀਂ ਕੁਝ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹੋ ਪਰ ਆਪਣੇ ਹੌਸਲੇ 'ਤੇ ਭਰੋਸਾ ਰੱਖੋ ਅਤੇ ਆਪਣੀ ਬੁੱਧੀ ਵਰਤੋ। ਹੋ ਸਕਦਾ ਹੈ ਕਿ ਤੁਹਾਡੇ ਲਈ ਰਾਹ ਆਸਾਨ ਨਾ ਹੋਵੇ, ਪਰ, ਕੁਝ ਮੁਸ਼ਕਿਲਾਂ ਦੇ ਬਿਨ੍ਹਾਂ ਜ਼ਿੰਦਗੀ ਹੈ ਵੀ ਕੀ, ਹੈ ਨਾ?

Capricorn Horoscope (ਮਕਰ )

Capricorn Horoscope (ਮਕਰ )

ਤੁਸੀਂ ਤੰਦਰੁਸਤ ਦਿਖਾਈ ਦੇ ਰਹੇ ਹੋ, ਅਤੇ ਸਿਹਤ ਸਬੰਧੀ ਕੋਈ ਸਮੱਸਿਆ ਤੁਹਾਨੂੰ ਪਰੇਸ਼ਾਨ ਕਰਦੀ ਨਹੀਂ ਵਿਖਾਈ ਦੇ ਰਹੀ ਹੈ। ਹਾਲਾਂਕਿ, ਤੁਹਾਨੂੰ ਬਾਕੀ ਪਿਆ ਕੰਮ ਪੂਰਾ ਕਰਨਾ ਮੁਸ਼ਕਲ ਲੱਗ ਸਕਦਾ ਹੈ, ਇਹ ਅਸੰਭਵ ਕੰਮ ਨਹੀਂ ਹੋਵੇਗਾ। ਇਹ ਸੰਭਾਵਨਾਵਾਂ ਹਨ ਕਿ ਤੁਸੀਂ ਆਪਣਾ ਕੰਮ ਸਮੇਂ 'ਤੇ ਪੂਰਾ ਨਾਂ ਕਰਕੇ ਆਪਣੇ ਬੌਸ ਨੂੰ ਨਰਾਜ਼ ਕਰ ਸਕਦੇ ਹੋ। ਹੋ ਸਕਦਾ ਹੈ ਕਿ ਅੱਜ ਤੁਸੀਂ ਪੈਸੇ ਨਾਲ ਸਬੰਧਤ ਮਾਮਲਿਆਂ ਨੂੰ ਟਾਲਣਾ ਚਾਹੋ।

Aquarius Horoscope (ਕੁੰਭ)

Aquarius Horoscope (ਕੁੰਭ)

ਤੁਸੀਂ ਆਪਣੇ ਪਰਿਵਾਰ ਦੇ ਕਰੀਬ ਹੋ, ਅਤੇ ਹੁਣ ਘਰ ਵਿੱਚ ਆਪਣੇ ਅਜ਼ੀਜ਼ਾਂ ਦੀ ਸੰਗਤ ਦਾ ਆਨੰਦ ਮਾਨਣ ਦਾ ਸਮਾਂ ਹੈ। ਤੁਸੀਂ ਉਨ੍ਹਾਂ ਨੂੰ ਖਰੀਦਦਾਰੀ ਲਈ ਬਾਹਰ ਲੈ ਕੇ ਜਾਓਗੇ, ਉਨ੍ਹਾਂ ਨਾਲ ਪਿਕਨਿਕ 'ਤੇ ਜਾਓਗੇ ਅਤੇ ਹਰ ਸੰਭਵ ਤਰੀਕੇ ਵਿੱਚ ਉਹਨਾਂ ਨਾਲ ਲਾਡ-ਪਿਆਰ ਕਰੋਗੇ।

Pisces Horoscope (ਮੀਨ)

Pisces Horoscope (ਮੀਨ)

ਅੱਜ ਤੁਸੀਂ ਲੋਕਾਂ ਪ੍ਰਤੀ ਦਇਆ ਭਾਵਨਾ ਦਿਖਾਓਗੇ। ਇਹ ਤੁਹਾਨੂੰ ਲੋਕਾਂ ਦੀਆਂ ਸ਼ੁੱਭ-ਕਾਮਨਾਵਾਂ ਹਾਸਲ ਕਰਨ ਵਿੱਚ ਮਦਦ ਕਰੇਗਾ। ਤੁਸੀਂ ਵਧੀਆ ਬੌਸ, ਸਹਿ-ਕਰਮੀ, ਪਤੀ ਜਾਂ ਪਤਨੀ ਅਤੇ ਬੇਟਾ ਜਾਂ ਬੇਟੀ ਸਾਬਿਤ ਹੋ ਸਕਦੇ ਹੋ। ਤੁਹਾਨੂੰ ਇਹਨਾਂ ਸਦਗੁਣਾਂ ਨੂੰ ਬਣਾਏ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ABOUT THE AUTHOR

...view details