ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ - ਪੜਾਈ, ਪ੍ਰੇਮ, ਵਿਆਹ, ਵਪਾਰ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

TODAY HOROSCOPE
ਅੱਜ ਦਾ ਰਾਸ਼ੀਫਲ

By

Published : Sep 24, 2021, 12:00 AM IST

Aries horoscope (ਮੇਸ਼)

Aries horoscope (ਮੇਸ਼)

ਕੁੱਝ ਫੈਸਲੇ ਲੈਣੇ ਮੁਸ਼ਕਲ ਹੁੰਦੇ ਹਨ, ਪਰ ਦ੍ਰਿੜ ਸੰਕਲਪ ਤੁਹਾਨੂੰ ਵਚਨਬੱਧ ਬਣੇ ਰਹਿਣ ਵਿੱਚ ਮਦਦ ਕਰੇਗਾ। ਭਾਵੁਕਤਾ ਤੁਹਾਡੇ ਉਦੇਸ਼ ਨੂੰ ਹਿਲਾ ਸਕਦੀ ਹੈ, ਪਰ ਇੱਕ ਵਾਰ ਫੈਸਲਾ ਕਰ ਲੈਣ 'ਤੇ, ਤੁਹਾਨੂੰ ਇਸ 'ਤੇ ਡਟੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਆਪਣੀ ਤਰੱਕੀ ਵਿੱਚ ਮੁਸੀਬਤ ਨੂੰ ਸਹਿਣਾ ਸਿੱਖੋ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)

ਅੱਜ ਦਾ ਦਿਨ ਬੇਸ਼ੱਕ ਪੈਰਾਂ ਦੀ ਸਫਾਈ ਕਰਵਾਉਣ (ਸ਼ਾਇਦ ਪੈਡੀਕਿਊਰ) ਦੀ ਯੋਜਨਾ ਬਣਾਉਣ ਲਈ ਸਹੀ ਦਿਨ ਨਹੀਂ ਹੈ। ਤੁਸੀਂ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਦੇਰੀ ਕਰ ਸਕਦੇ ਹੋ। ਸ਼ਾਇਦ, ਤੁਹਾਡੇ ਪਿਆਰੇ ਨਾਲ ਰੋਮਾਂਸ ਭਰੇ ਪਲ ਬਿਤਾਉਣਾ ਜਾਂ ਮਹਿੰਗੇ ਮੇਕਓਵਰ ਨਾਲ ਸਪਾ ਵਿੱਚ ਆਪਣੇ ਸਰੀਰ ਨੂੰ ਸੰਵਾਰਦਿਆਂ ਦਿਨ ਬਿਤਾਉਣਾ ਅੱਜ ਤੁਹਾਡੀ ਸੁਸਤੀ ਦੂਰ ਕਰੇਗਾ। ਦੋਨਾਂ ਸਥਿਤੀਆਂ ਵਿੱਚ, ਤੁਹਾਡਾ ਖਰਚਾ ਹੋਵੇਗਾ।

Gemini Horoscope (ਮਿਥੁਨ)

Gemini Horoscope (ਮਿਥੁਨ)

ਤੁਸੀਂ ਤਰਕ ਅਤੇ ਭਾਵਨਾਵਾਂ ਦੇ ਵਿਚਕਾਰ ਸੰਤੁਲਨ ਬਣਾਉਣ ਲਈ ਸਖ਼ਤ ਕੋਸ਼ਿਸ਼ ਕਰੋਗੇ। ਹਲਾਂਕਿ ਤੁਸੀਂ ਦੁਨੀਆਂ ਦੇ ਸਾਹਮਣੇ ਅਜਿਹਾ ਕਰਨ ਵਿੱਚ ਸਫਲ ਹੋ ਸਕਦੇ ਹੋ, ਹੋ ਸਕਦਾ ਹੈ ਕਿ ਤੁਸੀਂ ਆਪਣੇ ਦੋਸਤਾਂ ਨਾਲ ਨਿਮਰ ਨਾ ਰਹੋ। ਤੁਹਾਡੇ ਪਿਆਰੇ ਨਾਲ ਤੁਹਾਡਾ ਸਮਾਂ ਉੱਤਮ ਰਹੇਗਾ, ਪਰ ਤੁਹਾਡੀ ਸਰੀਰਿਕ ਦਿੱਖ ਤੁਹਾਡੇ ਲਈ ਚਿੰਤਾ ਦਾ ਕਾਰਨ ਬਣੇਗੀ।

Cancer horoscope (ਕਰਕ)

Cancer horoscope (ਕਰਕ)

ਅੱਜ ਤੁਹਾਡੇ 'ਤੇ ਕਿਸਮਤ ਮਿਹਰਬਾਨ ਨਜ਼ਰ ਆ ਰਹੀ ਹੈ। ਤੁਸੀਂ ਸੰਭਾਵਿਤ ਤੌਰ 'ਤੇ ਅਚੱਲ ਸੰਪਤੀ ਵਿੱਚ ਆਪਣੇ ਨਿਵੇਸ਼ਾਂ ਤੋਂ ਵੱਡੇ ਲਾਭ ਪਾ ਸਕਦੇ ਹੋ। ਕੰਮ ਦੇ ਪੱਖੋਂ, ਤੁਸੀਂ ਆਪਣੇ ਤੋਂ ਉੱਚੇ ਅਹੁਦੇ ਵਾਲਿਆਂ ਅਤੇ ਸਹਿਕਰਮੀਆਂ ਤੋਂ ਪੂਰਨ ਸਮਰਥਨ ਦੀ ਉਮੀਦ ਕਰ ਸਕਦੇ ਹੋ। ਅੱਜ ਅਜਿਹਾ ਦਿਨ ਨਜ਼ਰ ਆ ਰਿਹਾ ਹੈ ਜਦੋਂ ਤੁਸੀਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਲਈ ਲਾਭ ਪਾਓਗੇ।

Leo Horoscope (ਸਿੰਘ)

Leo Horoscope (ਸਿੰਘ)

ਅੱਜ ਤੁਹਾਡਾ ਦਿਨ ਮੱਧਮ ਫਲਦਾਇਕ ਰਹੇਗਾ। ਪਹਿਲਾਂ ਤੋਂ ਨਿਰਧਾਰਤ ਕੰਮ ਲਈ ਤੁਹਾਡੀਆਂ ਕੋਸ਼ਿਸ਼ਾਂ ਵਧੇਰੇ ਹੋਣਗੀਆਂ। ਤੁਹਾਡਾ ਵਿਵਹਾਰ ਨਿਰਪੱਖ ਰਹੇਗਾ। ਅੱਜ ਤੁਹਾਨੂੰ ਧਾਰਮਿਕ ਅਤੇ ਸ਼ੁਭ ਕੰਮਾਂ ਵਿੱਚ ਵਿਅਸਤ ਰਹਿਣ ਦੀ ਜ਼ਿਆਦਾ ਸੰਭਾਵਨਾ ਰਹੇਗੀ। ਅੱਜ ਤੁਹਾਡੇ ਵਿੱਚ ਵਧੇਰੇ ਗੁੱਸਾ ਰਹੇਗਾ, ਇਸ ਲਈ ਸਾਵਧਾਨ ਰਹੋ।

Virgo horoscope (ਕੰਨਿਆ)

Virgo horoscope (ਕੰਨਿਆ)

ਵਿੱਤੀ ਪੱਖੋਂ, ਤੁਸੀਂ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ। ਤੁਹਾਡੇ ਮਨ ਨੂੰ ਨਹੀਂ, ਬਲਕਿ ਦਿਲ ਨੂੰ ਵੱਡੇ ਫੈਸਲੇ ਲੈਣ ਦਿਓ। ਤੁਹਾਡੀਆਂ ਕੀਮਤੀ ਚੀਜ਼ਾਂ ਪ੍ਰਤੀ ਸੁਚੇਤ ਰਹੋ। ਨਵੇਂ ਪ੍ਰੋਜੈਕਟਾਂ ਅਤੇ ਕਾਨੂੰਨੀ ਜ਼ੁੰਮੇਵਾਰੀਆਂ ਬਾਰੇ ਗੱਲ ਕਰਦਿਆਂ, ਜੋ ਤੁਸੀਂ ਕਰਨ ਦਾ ਫੈਸਲਾ ਕਰਦੇ ਹੋ ਉਸ ਬਾਰੇ ਸੁਚੇਤ ਰਹੋ ਕਿਉਂਕਿ ਇਸ ਦਾ ਤੁਹਾਡੇ 'ਤੇ ਗਹਿਰਾ ਪ੍ਰਭਾਵ ਹੋ ਸਕਦਾ ਹੈ।

Libra Horoscope (ਤੁਲਾ)

Libra Horoscope (ਤੁਲਾ)

ਅੱਜ ਆਪਣੀ ਗੱਲ ਖੁੱਲ੍ਹ ਕੇ ਕਹਿਣ ਅਤੇ ਦੁਨੀਆਂ ਨੂੰ ਇਹ ਦਿਖਾਉਣ ਲਈ ਉੱਤਮ ਦਿਨ ਹੈ ਕਿ ਤੁਸੀਂ ਕਿੰਨੇ ਪ੍ਰਤਿਭਾਸ਼ਾਲੀ ਹੋ। ਜੋ ਲੋਕ ਕੱਪੜੇ ਖਰੀਦਣ ਵਿੱਚ ਆਨੰਦ ਮਹਿਸੂਸ ਕਰਦੇ ਹਨ, ਅੱਜ ਤੁਹਾਨੂੰ ਉਹਨਾਂ ਨੂੰ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਤੁਹਾਡੇ ਲਈ ਕੀ, ਕੌਣ ਮਾਈਨੇ ਰੱਖਦਾ ਹੈ ਉਸ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਹੋ ਸਕਦਾ ਹੈ ਕਿ ਅੱਜ ਦਾ ਪੂਰਾ ਦਿਨ ਤੁਸੀਂ ਆਪਣੇ ਆਪ ਨੂੰ ਦਿਨ ਵਿੱਚ ਸੁਪਨੇ ਦੇਖਦੇ ਪਾਓਂ, ਪਰ ਸਮੁੱਚੇ ਤੌਰ ਤੇ, ਤੁਹਾਡੇ ਲਈ ਸਭ ਕੁੱਝ ਨਿਰਵਿਘਨ ਜਾਂਦਾ ਦਿਖਾਈ ਦੇ ਰਿਹਾ ਹੈ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)

ਅੱਜ ਤੁਹਾਡਾ ਦਿਨ ਚਿੜਚਿੜਾਹਟ ਅਤੇ ਗੁੱਸਾ ਲੈ ਕੇ ਆ ਸਕਦਾ ਹੈ, ਜੋ ਤੁਹਾਡੀ ਕਿਸਮਤ ਨੂੰ ਬਦਕਿਸਮਤੀ ਵਿੱਚ ਵੀ ਬਦਲ ਸਕਦਾ ਹੈ। ਕਿਸੇ ਵੀ ਕਿਸਮ ਦੇ ਵਿਵਾਦਾਂ ਤੋਂ ਦੂਰ ਰਹਿਣਾ ਬਿਹਤਰ ਹੈ ਜੋ ਸਮੱਸਿਆ ਪੈਦਾ ਕਰ ਸਕਦੇ ਹਨ। ਪਰ ਸ਼ਾਮ ਤੱਕ, ਤੁਹਾਡੀ ਕਿਸਮਤ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਸੀਂ ਸ਼ਾਂਤੀ ਅਤੇ ਆਰਾਮ ਦੀ ਉਮੀਦ ਕਰ ਸਕਦੇ ਹੋ।

Sagittarius Horoscope (ਧਨੁ)

Sagittarius Horoscope (ਧਨੁ)

ਤੁਹਾਡਾ ਦਿਨ ਉਮੀਦ ਅਤੇ ਖੁਸ਼ੀ ਭਰਿਆ ਲੱਗ ਰਿਹਾ ਹੈ। ਛਾਣਬੀਣ ਦੀ ਮੰਗ ਕਰ ਰਹੇ ਕੰਮ ਜਲਦੀ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ। ਤੁਸੀਂ ਤਰਕਸ਼ੀਲ ਵਿਚਾਰ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਖਤਮ ਕਰਨ ਵਿੱਚ ਵੀ ਮਦਦ ਕਰ ਸਕਦੇ ਹੋ।

Capricorn Horoscope (ਮਕਰ )

Capricorn Horoscope (ਮਕਰ )

ਹੋ ਸਕਦਾ ਹੈ ਕਿ ਪਿਛਲੇ ਕੁਝ ਮਹੀਨੇ ਮੁਸ਼ਕਿਲ ਭਰੇ ਰਹੇ ਹੋਣ ਜਿੱਥੇ ਤੁਸੀਂ ਪਰਿਵਾਰ ਅਤੇ ਦੋਸਤਾਂ ਨਾਲ ਮਜ਼ਾ ਕਰਨ ਤੋਂ ਖੁੰਝ ਗਏ ਹੋਵੋ। ਤੁਹਾਡਾ ਸਮਰਪਣ ਅਤੇ ਮਿਹਨਤ ਤੁਹਾਨੂੰ ਅਜਿਹੇ ਮੁਕਾਮ 'ਤੇ ਲੈ ਆਏ ਹਨ ਜਿਸ 'ਤੇ ਪਹੁੰਚਣ ਦਾ ਤੁਸੀਂ ਸੁਪਨਾ ਦੇਖ ਰਹੇ ਸੀ। ਇਹ ਤੁਹਾਡੇ ਦੁਆਰਾ ਆਰਾਮ ਨਾਲ ਬੈਠਣ, ਲਾਭ ਚੁੱਕਣ ਅਤੇ ਤੁਹਾਨੂੰ ਮਿਲ ਰਹੀ ਤਵੱਜੋ ਦਾ ਆਨੰਦ ਲੈਣ ਦਾ ਸਮਾਂ ਹੈ।

Aquarius Horoscope (ਕੁੰਭ)

Aquarius Horoscope (ਕੁੰਭ)

ਅੱਜ ਅਜਿਹਾ ਦਿਨ ਪ੍ਰਤੀਤ ਹੋ ਰਹੀਆਂ ਹੈ ਜਿਸ ਵਿੱਚ ਤੁਹਾਨੂੰ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨਾ ਆਸਾਨ ਲੱਗੇਗਾ। ਤੁਹਾਨੂੰ ਅਜਿਹੇ ਲੋਕ ਵੀ ਮਿਲ ਸਕਦੇ ਹਨ ਜੋ ਆਪਣੀਆਂ ਜ਼ੁੰਮੇਦਾਰੀਆਂ ਆਸਾਨੀ ਨਾਲ ਤੁਹਾਡੇ ਮੋਢਿਆਂ 'ਤੇ ਪਾਉਣਗੇ। ਸੁਚੇਤ ਰਹੋ ਕਿ ਤੁਸੀਂ ਚਿੜੋ ਨਾ, ਕਿਉਂਕਿ ਇਹ ਤੁਹਾਡੇ ਲਈ ਤੁਹਾਡੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਣ ਦਾ ਸੁਨਹਿਰਾ ਮੌਕਾ ਹੈ।

Pisces Horoscope (ਮੀਨ)

Pisces Horoscope (ਮੀਨ)

ਆਪਣੇ ਵਿੱਤੀ ਸੌਦਿਆਂ 'ਤੇ ਨਜ਼ਰ ਰੱਖੋ ਕਿਉਂਕਿ ਤੁਹਾਡੇ ਸਿਤਾਰੇ ਅੱਜ ਤੁਹਾਡੇ ਹੱਕ ਵਿੱਚ ਨਹੀਂ ਹਨ। ਪੈਸੇ ਨਾਲ ਸੰਬੰਧਿਤ ਮਾਮਲਿਆਂ ਵਿੱਚ ਤੁਹਾਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ABOUT THE AUTHOR

...view details