ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ

By

Published : Sep 22, 2021, 12:01 AM IST

Aries horoscope (ਮੇਸ਼)

Aries horoscope (ਮੇਸ਼)

ਤੁਸੀਂ ਇੱਕਲੇ ਹੋ ਸਕਦੇ ਹੋ, ਪਰ ਜ਼ਰੂਰੀ ਤੌਰ 'ਤੇ ਤਨਹਾ ਨਹੀਂ। ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣਨਾ, ਅਤੇ ਆਪਣੀ ਅਸਲ ਆਤਮ ਰਚਨਾਤਮਕਤਾ ਨੂੰ ਪ੍ਰਗਟ ਕਰਨਾ ਚਾਹ ਸਕਦੇ ਹੋ। ਸ਼ਾਮ ਅਜਿਹੇ ਪਿਆਰੇ ਨਾਲ ਬਿਤਾਓ ਜੋ ਤੁਹਾਡੀ ਚੁੱਪੀ ਵਿੱਚ ਵੀ ਤੁਹਾਡੀ ਆਵਾਜ਼ ਸੁਣ ਸਕੇ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)

ਅੱਜ, ਤੁਸੀਂ ਆਨੰਦ ਅਤੇ ਤਕਲੀਫ ਦਾ ਨਾਲ-ਨਾਲ ਅਨੁਭਵ ਕਰ ਸਕਦੇ ਹੋ। ਦੁਪਹਿਰ ਵਿੱਚ ਘਰ ਦੇ ਕੰਮ ਤੁਹਾਨੂੰ ਥਕਾ ਸਕਦੇ ਹਨ। ਦਿਨ ਦੇ ਬਾਅਦ ਵਾਲੇ ਭਾਗ ਵਿੱਚ, ਤੁਸੀਂ ਕੇਵਲ ਆਪਣੀ ਦ੍ਰਿੜਤਾ ਅਤੇ ਮਾਨਸਿਕ ਤਾਕਤ ਦੇ ਆਧਾਰ 'ਤੇ ਜੋ ਚਾਹੁੰਦੇ ਹੋ ਉਹ ਹਾਸਿਲ ਕਰ ਪਾਓਗੇ। ਤੁਹਾਡੇ ਜੀਵਨ ਸਾਥੀ ਦੇ ਸਨੇਹ ਅਤੇ ਸੰਗਤ ਵਿੱਚ ਆਨੰਦ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।

Gemini Horoscope (ਮਿਥੁਨ)

Gemini Horoscope (ਮਿਥੁਨ)

ਇੱਕ ਬਹੁਤ ਹੀ ਲਾਭਦਾਇਕ ਅਤੇ ਗਤੀਸ਼ੀਲ ਦਿਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਕੰਮ 'ਤੇ ਸੰਭਾਵਿਤ ਤਰੱਕੀ ਦੇ ਨਾਲ ਤੁਹਾਡੀਆਂ ਜ਼ੁੰਮੇਦਾਰੀਆਂ ਵਧਣਗੀਆਂ। ਫੇਰ ਵੀ, ਆਪਣੀ ਸਫਲਤਾ ਨੂੰ ਆਪਣੇ ਮਨ 'ਤੇ ਹਾਵੀ ਨਾ ਹੋਣ ਦਿਓ।

Cancer horoscope (ਕਰਕ)

Cancer horoscope (ਕਰਕ)

ਅੱਜ, ਤੁਸੀਂ ਆਪਣੇ ਨਜ਼ਦੀਕੀਆਂ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰੋਗੇ। ਤੁਹਾਡੀ ਵਚਨਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਜਾਵੇਗੀ। ਤੁਸੀਂ ਆਪਣੇ ਭਵਿੱਖ ਨੂੰ ਮਨ ਵਿੱਚ ਰੱਖੋਗੇ, ਅਤੇ ਇਹ ਪੜਾਅ ਤੁਹਾਡੇ ਆਤਮ-ਵਿਸ਼ਵਾਸ ਨੂੰ ਵੀ ਸੁਧਾਰੇਗਾ।

Leo Horoscope (ਸਿੰਘ)

Leo Horoscope (ਸਿੰਘ)

ਅੱਜ ਕਿਸੇ ਵਿਅਕਤੀ ਦੀ ਸੰਗਤ ਦੇ ਆਧਾਰ 'ਤੇ ਬਹੁਤ ਕੁੱਝ ਕਿਹਾ ਜਾ ਸਕਦਾ ਹੈ। ਸਮੇਂ ਦੇ ਨਾਲ, ਸਮਾਜਿਕ ਵਿਅਕਤੀ ਬਣਨ ਦੇ ਤੁਹਾਡੇ ਕੁਦਰਤੀ ਸਹਿਜ-ਗਿਆਨ ਦੀ ਵਰਤੋਂ ਕਰਦੇ ਹੋਏ, ਤੁਸੀਂ ਨਜ਼ਦੀਕੀ ਦੋਸਤਾਂ ਦਾ ਵਧੀਆ ਨੈਟਵਰਕ ਬਣਾ ਲਿਆ ਹੈ ਜਿੰਨ੍ਹਾਂ 'ਤੇ ਤੁਸੀਂ ਕਿਸੇ ਵੀ ਸਥਿਤੀ ਵਿੱਚ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ।

Virgo horoscope (ਕੰਨਿਆ)

Virgo horoscope (ਕੰਨਿਆ)

ਤੁਹਾਡੇ ਵਿਚਲਾ ਰਚਨਾਤਮਕ ਵਿਅਕਤੀ ਅੱਜ ਮੰਚ 'ਤੇ ਰੌਣਕ ਲਗਾਏਗਾ। ਤੁਹਾਡੇ ਵਿੱਚ ਮਨੋਰੰਜਨ ਕਰਨ ਵਾਲੇ ਵਿਅਕਤੀ ਅਤੇ ਕਮੇਡੀਅਨ ਦੀਆਂ ਉੱਤਮ ਸਮਰੱਥਾਵਾਂ ਹਨ, ਅਤੇ ਲੋਕ ਸ਼ਾਮ ਨੂੰ ਤੁਹਾਡੇ ਚੁਟਕਲਿਆਂ 'ਤੇ ਬਹੁਤ ਖੁਸ਼ ਮਹਿਸੂਸ ਕਰਨਗੇ। ਹਾਲਾਂਕਿ, ਤੁਸੀਂ ਬਾਕੀ ਜ਼ਰੂਰੀ ਮਾਮਲਿਆਂ ਅਤੇ ਜ਼ੁੰਮੇਦਾਰੀਆਂ ਲਈ ਵੀ ਕੁਝ ਊਰਜਾ ਬਚਾਉਣ ਲਈ ਵਧੀਆ ਕਰੋਗੇ।

Libra Horoscope (ਤੁਲਾ)

Libra Horoscope (ਤੁਲਾ)

ਤੁਹਾਨੂੰ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਹੱਲ ਮਿਲ ਜਾਣਗੇ। ਤੁਸੀਂ ਛੋਟੀਆਂ-ਮੋਟੀਆਂ ਚੀਜ਼ਾਂ ਅਤੇ ਮੁੱਦਿਆਂ 'ਤੇ ਤਣਾਅ ਲਓਗੇ। ਅੱਜ ਤੁਸੀਂ ਯਕੀਨਨ ਤੌਰ ਤੇ ਵੱਖ-ਵੱਖ ਸਰੋਤਾਂ ਤੋਂ ਕਮਾਈ ਕਰ ਪਾਓਗੇ। ਜੇ ਤੁਸੀਂ ਆਪਣੇ ਮਨ ਨੂੰ ਥੋੜ੍ਹਾ ਸੰਤੁਲਿਤ ਰੱਖੋਗੇ ਤਾਂ ਤੁਸੀਂ ਆਪਣੇ ਕੰਮ 'ਤੇ ਉੱਤਮ ਨਤੀਜੇ ਹਾਸਿਲ ਕਰੋਗੇ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)

ਮੋਟਾਪੇ ਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਖਾਣ-ਪੀਣ ਦੀਆਂ ਵਧੀਆ ਆਦਤਾਂ ਪਾਓ ਅਤੇ ਰੋਜ਼ਾਨਾ ਕਸਰਤ ਕਰੋ। ਸਹੀ ਤਰ੍ਹਾਂ ਭੋਜਨ ਨਾ ਖਾਣਾ ਅਤੇ ਗ਼ਲਤ ਜੀਵਨਸ਼ੈਲੀ ਤੁਹਾਡੇ ਵਿੱਚ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਵਧੀਆ ਭੋਜਨ ਖਾਓ, ਖੁਸ਼ ਰਹੋ।

Sagittarius Horoscope (ਧਨੁ)

Sagittarius Horoscope (ਧਨੁ)

ਅੱਜ ਤੁਸੀਂ ਖ਼ੁਦ ਦੇ ਜੱਜ ਬਣੋਗੇ। ਝਾਤ ਮਾਰ ਕੇ, ਤੁਸੀਂ ਵੱਖ-ਵੱਖ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰੋਗੇ ਜੋ ਤੁਹਾਡੇ ਜੀਵਨ ਵਿੱਚ ਮੁਸ਼ਕਿਲਾਂ ਲੈ ਕੇ ਆਏ ਹਨ। ਇਸ ਤੱਥ ਦੇ ਬਾਵਜੂਦ ਕਿ ਇਸ ਦੇ ਲਈ ਥੋੜ੍ਹਾ ਸਮਾਂ ਲੋੜੀਂਦਾ ਹੋ ਸਕਦਾ ਹੈ, ਅੰਤ ਵਿੱਚ, ਤੁਹਾਨੂੰ ਉਹ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਅਤੇ ਤੁਸੀਂ ਉਸ ਲਈ ਉਚਿਤ ਉੱਤਰ ਤਲਾਸ਼ਣ ਦੀ ਕੋਸ਼ਿਸ਼ ਕਰੋਗੇ।

Capricorn Horoscope (ਮਕਰ)

Capricorn Horoscope (ਮਕਰ )

ਅੱਜ ਤੁਹਾਡੇ 'ਤੇ ਸੰਭਾਵਤ ਤੌਰ 'ਤੇ ਕੰਮ ਦਾ ਬੋਝ ਰਹਿ ਸਕਦਾ ਹੈ। ਹਾਲਾਂਕਿ, ਤੁਸੀਂ ਕੋਈ ਉਹ ਨਹੀਂ ਹੋ ਜੋ ਅਜਿਹੇ ਦਬਾਵਾਂ ਤੋਂ ਪ੍ਰਭਾਵਿਤ ਹੋ ਜਾਂਦੇ ਹੋ। ਅਸਲ ਵਿੱਚ, ਜਦੋਂ ਤੁਸੀਂ ਕੋਈ ਟੀਚਾ ਤੈਅ ਕਰਦੇ ਹੋ ਅਤੇ ਇਸ ਵੱਲ ਕੰਮ ਕਰਦੇ ਹੋ ਤਾਂ ਤੁਸੀਂ ਕਿਤੇ ਵੀ ਰੁਕਦੇ ਨਹੀਂ ਹੋ। ਤੁਸੀਂ ਬਹੁਤ ਸੰਭਾਵਿਤ ਤੌਰ 'ਤੇ ਸਫਲ ਹੋਵੋਗੇ।

Aquarius Horoscope (ਕੁੰਭ)

Aquarius Horoscope (ਕੁੰਭ)

ਅੱਜ ਤੁਸੀਂ ਆਪਣੇ ਰਫਤਾਰ ਵਧਾਓਗੇ ਅਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਚੀਜ਼ ਕਰਨ ਦੀ ਕੋਸ਼ਿਸ਼ ਕਰੋਗੇ, ਪਰ ਤੁਸੀਂ ਕੰਮ ਸਮੇਂ 'ਤੇ ਪੂਰੇ ਨਹੀਂ ਕਰ ਪਾਓਗੇ। ਉਮੀਦ ਨਾ ਛੱਡੋ ਕਿਉਂਕਿ ਕੱਲ ਇੱਕ ਵੱਖਰਾ ਦਿਨ ਹੋਵੇਗਾ। ਆਰਾਮ ਕਰਨ ਅਤੇ ਸ਼ਾਂਤ ਹੋਣ ਲਈ ਆਪਣੇ ਆਪ ਨੂੰ ਥੋੜ੍ਹਾ ਸਮਾਂ ਦਿਓ।

Pisces Horoscope (ਮੀਨ)

Pisces Horoscope (ਮੀਨ)

ਤੁਹਾਡੇ ਖ਼ਰਚੇ ਵੱਧ ਹੋਣਗੇ, ਪਰ ਚੰਗੀ ਖਬਰ ਇਹ ਹੀ ਕਿ ਤੁਹਾਡੀਆਂ ਲੋੜਾਂ ਅਤੇ ਤੁਹਾਡੀਆਂ ਜ਼ਰੂਰਤਾਂ ਦੇ ਵਿਚਕਾਰ ਇੱਕ ਰੇਖਾ ਬਣਾਕੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਤੋਂ ਬਚਿਆ ਜਾ ਸਕਦਾ ਹੈ। ਹੁਣ ਥੋੜ੍ਹਾ ਕਾਬੂ ਰੱਖਣਾ ਬਾਅਦ ਵਿੱਚ ਤੁਹਾਡੀਆਂ ਬੱਚਤਾਂ ਨੂੰ ਵਧਾਉਣ ਵਿੱਚ ਲੰਬੇ ਸਮੇਂ ਲਈ ਮਦਦ ਕਰੇਗਾ।

ABOUT THE AUTHOR

...view details