ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ - ਪੜਾਈ, ਪ੍ਰੇਮ, ਵਿਆਹ, ਵਪਾਰ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ

By

Published : Sep 13, 2021, 1:28 AM IST

Aries horoscope (ਮੇਸ਼)

Aries horoscope (ਮੇਸ਼)

ਅੱਜ ਤੁਸੀਂ ਆਪਣੀ ਦਿੱਖ ਜਾਂ ਆਪਣੀਆਂ ਸਮਰੱਥਾਵਾਂ ਦੇ ਲਈ - ਹਰ ਕਿਸੇ ਦੇ ਧਿਆਨ ਦਾ ਕੇਂਦਰ ਹੋਵੋਗੇ। ਤੁਹਾਨੂੰ ਮੌਕੇ ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਰੀਚਾਰਜ ਕਰਨਾ ਚਾਹੀਦਾ ਹੈ। ਤੁਸੀਂ ਤੁਹਾਡੇ ਵੱਲੋਂ ਪ੍ਰਾਪਤ ਕੀਤੀ ਊਰਜਾ ਨਾਲ ਬਹੁਤ ਕੁਝ ਹਾਸਿਲ ਕਰ ਸਕਦੇ ਹੋ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)

ਅੱਜ ਬਹੁਤ ਜ਼ਿਆਦਾ ਸਖਤ ਬਣਨਾ ਜਾਂ ਮੰਗਾਂ ਕਰਨਾ ਚੰਗਾ ਨਹੀਂ ਹੈ। ਤੁਹਾਨੂੰ ਅਪਵਾਦਾਂ, ਬਹਿਸਾਂ, ਜਾਂ ਲੜਾਈਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਟਾਲ ਨਹੀਂ ਸਕਦੇ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਹੀ ਉਹ ਹੋਵੋਗੇ ਜਿਸ ਨੂੰ ਪਿੱਛੇ ਹਟਣਾ ਪਵੇਗਾ। ਸ਼ਰਮਿੰਦਗੀ ਹੋਣ ਅਤੇ ਆਤਮ-ਸਨਮਾਨ ਨੂੰ ਖੋਣ ਤੋਂ ਰੋਕਿਆ ਨਹੀਂ ਜਾ ਸਕਦਾ।

Gemini Horoscope (ਮਿਥੁਨ)

Gemini Horoscope (ਮਿਥੁਨ)

ਕਿਸਮਤ ਤੁਹਾਡੇ 'ਤੇ ਸੰਭਾਵਿਤ ਤੌਰ ਤੇ ਮਿਹਰਬਾਨ ਹੋਣ ਵਾਲੀ ਹੈ। ਤੁਸੀਂ ਆਮ ਤੌਰ ਤੇ ਸ਼ਰਮੀਲੇ ਹੋ, ਹਾਲਾਂਕਿ, ਅੱਜ ਦਾ ਦਿਨ ਬਾਕੀ ਦਿਨਾਂ ਵਾਂਗ ਨਹੀਂ ਹੈ। ਤੁਸੀਂ ਸਰਗਰਮ ਰਹੋਗੇ ਅਤੇ ਸੰਭਾਵਿਤ ਤੌਰ ਤੇ ਆਪਣੀਆਂ ਭਾਵਨਾਵਾਂ ਨੂੰ ਬਿਨ੍ਹਾਂ ਕਿਸੇ ਝਿਜਕ ਦੇ ਪ੍ਰਕਟ ਕਰੋਗੇ। ਇਹ ਸੰਭਾਵਿਤ ਬਦਲਾਅ ਤੁਹਾਡੀ ਈਰਖਾ ਨੂੰ ਬਹੁਤ ਘੱਟ ਕਰੇਗਾ।

Cancer horoscope (ਕਰਕ)

Cancer horoscope (ਕਰਕ)

ਤੁਸੀਂ ਬੇਲੋੜੀਆਂ ਘਟਨਾਵਾਂ ਅਤੇ ਸਥਿਤੀਆਂ ਦਾ ਸਾਹਮਣਾ ਕਰ ਸਕਦੇ ਹੋ। ਇਸ ਦੇ ਨਤੀਜੇ ਵਜੋਂ, ਤੁਸੀਂ ਉਦਾਸ ਮਹਿਸੂਸ ਕਰੋਗੇ। ਫੇਰ ਵੀ ਤੁਸੀਂ ਆਪਣੀ ਕੁਸ਼ਲਤਾ ਦੇ ਨਾਲ ਇਸ ਵਿੱਚੋਂ ਬਾਹਰ ਨਿਕਲ ਜਾਓਗੇ। ਪੜ੍ਹਾਈ ਵਿੱਚ ਮਿਹਨਤ ਕਰੋ। ਯਾਦ ਰੱਖੋ ਕਿ ਸਫਲਤਾ ਵਿੱਚ ਕਿਸਮਤ ਇੱਕ ਪ੍ਰਤੀਸ਼ਤ ਅਤੇ ਕੋਸ਼ਿਸ਼ 99 ਪ੍ਰਤੀਸ਼ਤ ਭੂਮਿਕਾ ਨਿਭਾਉਂਦੀ ਹੈ।

Leo Horoscope (ਸਿੰਘ)

Leo Horoscope (ਸਿੰਘ)

ਆਪਣੇ ਆਪ ਨੂੰ ਮੁੜ ਖੋਜਣਾ ਅਤੇ ਤਰੋ ਤਾਜ਼ਾ ਕਰਨਾ - ਇਹ ਉਹ ਸ਼ਬਦ ਹਨ ਜੋ ਅੱਜ ਪੂਰਾ ਦਿਨ ਤੁਹਾਡੇ ਵਿਵੇਕ ਨੂੰ ਦਿਸ਼ਾ ਦੇਣਗੇ। ਆਪਣੇ ਆਪ ਦਾ ਨਵੀਕਰਨ ਹਮੇਸ਼ਾ ਕਿਸੇ ਨਵੀਂ ਚੀਜ਼ ਦੇ ਨਾਲ ਹੋਣਾ ਜ਼ਰੂਰੀ ਨਹੀਂ ਹੈ; ਮੁੜ ਕੇ ਦੇਖਣਾ ਓਨਾ ਹੀ ਗਿਆਨ ਦੇਣ ਵਾਲਾ ਹੋ ਸਕਦਾ ਹੈ।

Virgo horoscope (ਕੰਨਿਆ)

Virgo horoscope (ਕੰਨਿਆ)

ਵਪਾਰ ਅਤੇ ਆਨੰਦ ਵਿੱਚ ਵਧੀਆ ਸੰਤੁਲਨ ਬਣੇਗਾ। ਤੁਸੀਂ ਪਾਰਟੀ ਦਾ ਆਨੰਦ ਮਾਣੋਗੇ ਜੋ ਅੱਜ ਕਦੇ ਨਾ ਖਤਮ ਹੁੰਦੀ ਦਿਖਾਈ ਦੇਵੇਗੀ। ਤੁਹਾਡਾ ਖਰਚ ਸੁਸਤੀ ਵਿੱਚ ਤੁਹਾਡੇ ਵੱਲੋਂ ਬਿਤਾਏ ਸਮੇਂ ਦੇ ਸਿੱਧਾ ਅਨੁਪਾਤਕ ਹੋਵੇਗਾ। ਹਾਲਾਂਕਿ, ਤੁਹਾਨੂੰ ਸੋਚ ਸਮਝ ਕੇ ਖਰਚਣ ਅਤੇ ਇਸ ਬਾਰੇ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Libra Horoscope (ਤੁਲਾ)

Libra Horoscope (ਤੁਲਾ)

ਜੁੜੋ ਅਤੇ ਪ੍ਰਕਟ ਕਰੋ, ਇਹ ਉਹ ਦੋ ਚੀਜ਼ਾਂ ਹਨ ਜਿਸ ਦਾ ਅੱਜ ਕੰਮ 'ਤੇ ਤੁਹਾਨੂੰ ਟੀਚਾ ਰੱਖਣਾ ਚਾਹੀਦਾ ਹੈ। ਭਾਵੇਂ ਇਹ ਫੋਨ 'ਤੇ, ਲਿਖਿਤ, ਜਾਂ ਬੈਠਕਾਂ ਵਿੱਚ ਵਪਾਰਕ ਗੱਲਬਾਤ ਹੋਵੇ ਤੁਸੀਂ ਦੋਨੋਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਲੋਕਾਂ ਨੂੰ ਸਮਝਾਉਣਾ ਅੱਜ ਇੱਕ ਸਮੱਸਿਆ ਨਹੀਂ ਹੈ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)

ਰਿਸ਼ਤੇ ਜੀਵਨ ਦਾ ਮੂਲ ਹਨ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਨਜ਼ਦੀਕੀਆਂ ਦੇ ਨੇੜੇ ਹੁੰਦੇ ਹੋਏ ਉਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਕਰਵਾਉਂਦੇ ਹੋ। ਅੱਜ ਕਿਸੇ ਨੂੰ ਖਾਸ ਮਹਿਸੂਸ ਕਰਵਾਓ। ਜੇ ਕੋਈ ਗਲਤਫਹਿਮੀਆਂ ਹਨ ਤਾਂ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਆਪਣੇ ਦੋਸਤਾਂ ਜਾਂ ਪਰਿਵਾਰ ਦੇ ਜੀਆਂ 'ਤੇ ਹਾਵੀ ਨਾ ਹੋਵੋ।

Sagittarius Horoscope (ਧਨੁ)

Sagittarius Horoscope (ਧਨੁ)

ਤੁਸੀਂ ਬੇਫਿਕਰ, ਬਚਪਨ ਦੇ ਦਿਨਾਂ ਵਿੱਚ ਵਾਪਸ ਜਾਣਾ ਚਾਹੋਗੇ। ਇੱਥੋਂ ਤੱਕ ਕਿ ਤੁਸੀਂ ਸ਼ਹਿਰ ਦੇ ਬਾਹਰੀ ਭਾਗਾਂ ਵਿੱਚ ਅਚਾਨਕ ਹੋਈ ਆਨੰਦਮਈ ਯਾਤਰਾ ਕਰਕੇ ਵੀ ਇਸ ਦਾ ਅਭਿਆਸ ਕਰ ਸਕਦੇ ਹੋ। ਇਸ ਤੋਂ ਇਲਾਵਾ, ਕਿਸੇ ਪੁਰਾਣੇ ਦੋਸਤ ਨੂੰ ਮਿਲਣਾ, ਆਪਣੇ ਬੀਤੇ ਸਮੇਂ ਨੂੰ ਫਿਰ ਤੋਂ ਜਿਉਣਾ ਸੋਨੇ 'ਤੇ ਸੁਹਾਗੇ ਵਾਂਗ ਹੈ।

Capricorn Horoscope (ਮਕਰ )

Capricorn Horoscope (ਮਕਰ )

ਅੱਜ ਕੰਮ 'ਤੇ ਤੁਹਾਡਾ ਧੰਨਵਾਦ ਕੀਤੇ ਜਾਣ ਦੀ ਸੰਭਾਵਨਾ ਹੈ, ਅਤੇ ਜ਼ਿਆਦਾਤਰ ਮਾਮਲਿਆਂ ਦੇ ਉਲਟ, ਤੁਹਾਡੇ ਸਹਿਕਰਮੀ ਤੁਹਾਡੀ ਸਫਲਤਾ ਤੋਂ ਈਰਖਾ ਨਹੀਂ ਕਰਨਗੇ। ਉਹ, ਤੁਹਾਨੂੰ ਦਿਲੋਂ ਸਮਰਥਨ ਦੇਣਗੇ। ਤੁਹਾਡੇ ਵਿੱਚੋਂ ਜੋ ਲੋਕ ਨੌਕਰੀਆਂ ਬਦਲਣ ਦਾ ਸੋਚ ਰਹੇ ਹਨ, ਥੋੜ੍ਹਾ ਸਮਾਂ ਇੰਤਜ਼ਾਰ ਕਰੋ, ਹੋ ਸਕਦਾ ਹੈ ਕਿ ਇਹ ਸਹੀ ਸਮਾਂ ਨਾ ਹੋਵੇ।

Aquarius Horoscope (ਕੁੰਭ)

Aquarius Horoscope (ਕੁੰਭ)

ਜੇ ਰੱਬ ਨੇ ਤੁਹਾਨੂੰ ਦਰਦ ਦਿੱਤਾ ਹੈ ਤਾਂ ਉਹ ਤੁਹਾਨੂੰ ਖੁਸ਼ੀ ਦੀ ਬਖਸ਼ਿਸ਼ ਵੀ ਦੇਵੇਗਾ। ਤੁਸੀਂ ਦਿਨ ਦੀ ਸ਼ੁਰੂਆਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਲੰਬੀ ਸੂਚੀ ਨਾਲ ਕਰੋਗੇ, ਪਰ ਚੰਗੀ ਕਿਸਮਤ ਨਾਲ ਤੁਸੀਂ ਉਹਨਾਂ ਨੂੰ ਇੱਕ-ਇੱਕ ਕਰਕੇ ਖਤਮ ਕਰ ਪਾਓਗੇ। ਇਹ ਤੁਹਾਨੂੰ ਥਕਾ ਦੇਵੇਗਾ, ਇਸ ਲਈ ਦਿਨ ਦੇ ਆਖਿਰੀ ਭਾਗ 'ਤੇ ਗਰਮ ਪਾਣੀ ਨਾਲ ਨਹਾਓ, ਬੈਠੋ ਅਤੇ ਆਰਾਮ ਕਰੋ।

Pisces Horoscope (ਮੀਨ)

Pisces Horoscope (ਮੀਨ)

ਤੁਸੀਂ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਵਿਵਸਥਿਤ ਅਤੇ ਯੋਜਨਾਬੱਧ ਬਣਾਉਣ ਲਈ ਸਖਤ ਮਿਹਨਤ ਕਰੋਗੇ। ਹਾਲਾਂਕਿ, ਗ੍ਰਹਿਆਂ ਦੀ ਮੰਦਭਾਗੀ ਸਥਿਤੀ ਦੇ ਕਾਰਨ, ਹੋ ਸਕਦਾ ਹੈ ਕਿ ਅੱਜ ਤੁਸੀਂ ਚੀਜ਼ਾਂ ਨੂੰ ਪ੍ਰਭਾਵੀ ਤਰੀਕੇ ਨਾਲ ਹੱਲ ਨਾ ਕਰ ਪਾਓ। ਤੁਹਾਨੂੰ ਸੰਤੋਖੀ ਰਹਿਣ ਅਤੇ ਚੀਜ਼ਾਂ ਜਿਸ ਤਰ੍ਹਾਂ ਹਨ ਉਸ ਤਰ੍ਹਾਂ ਰੱਖਣ ਅਤੇ ਬਦਲਾਅ ਅਤੇ ਤਰੱਕੀ ਦੀਆਂ ਭਾਵਨਾਵਾਂ 'ਤੇ ਰੋਕ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ABOUT THE AUTHOR

...view details