ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ - ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ

By

Published : May 24, 2022, 12:14 AM IST

Aries horoscope (ਮੇਸ਼)

Aries horoscope (ਮੇਸ਼)

ਅੱਜ ਤੁਸੀਂ ਗੁੰਝਲਦਾਰ ਚੀਜ਼ਾਂ ਅਤੇ ਸੁੰਦਰਤਾ ਦੀ ਪ੍ਰਸ਼ੰਸਾ ਕਰੋਗੇ। ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਇਹਨਾਂ ਸੁੰਦਰ ਚੀਜ਼ਾਂ ਸੰਬੰਧੀ ਨਵਾਂ ਉੱਦਮ ਸ਼ੁਰੂ ਕਰਨਾ ਚਾਹ ਸਕਦੇ ਹੋ। ਹਾਲਾਂਕਿ ਫੈਸਲਾ ਲੈਣਾ, ਮੁਸ਼ਕਿਲ ਕੰਮ ਹੋ ਸਕਦਾ ਹੈ। ਵਿਕਲਪ ਤਲਾਸ਼ੋ ਅਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਤੱਤ ਜਾਣਨ ਲਈ ਉਡੀਕ ਕਰੋ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)

ਅੱਜ ਆਪਣੇ ਆਪ ਨਾਲ ਕੁਝ ਚੰਗਾ ਸਮਾਂ ਬਿਤਾਉਣਾ ਵਧੀਆ ਗੱਲ ਹੈ। ਅੱਜ ਦੇ ਲਈ ਖਾਸ ਤਰੀਕੇ ਨਾਲ ਤਰੋ-ਤਾਜ਼ਾ ਹੋਵੋ ਅਤੇ ਆਰਾਮ ਕਰੋ। ਅੱਜ ਦੇ ਤੁਹਾਡੇ ਦਿਨ ਵਿੱਚ ਸਵਾਦਿਸ਼ਟ ਭੋਜਨ ਅਤੇ ਮਨੋਰੰਜਨ ਲਈ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਸ਼ਾਮਿਲ ਹੋ ਸਕਦਾ ਹੈ। ਤੁਸੀਂ ਕੁਝ ਮਸਾਲੇਦਾਰ, ਮਜ਼ੇਦਾਰ ਅਤੇ ਬਹੁਤ ਸਵਾਦਿਸ਼ਟ ਬਣਾ ਸਕਦੇ ਹੋ, ਇਸ ਲਈ, ਜਿੰਨਾ ਹੋ ਸਕੇ ਆਪਣੇ ਆਪ ਨਾਲ ਲਾਡ-ਪਿਆਰ ਕਰੋ।

Gemini Horoscope (ਮਿਥੁਨ)

Gemini Horoscope (ਮਿਥੁਨ)

ਤੁਸੀਂ ਅੱਜ ਚੁਲਬੁਲੇ ਅਤੇ ਜੋਸ਼ ਵਿੱਚ ਹੋ। ਤੁਸੀਂ ਚੀਜ਼ਾਂ ਨੂੰ ਸਕਾਰਾਤਮਕ ਤਰੀਕੇ ਨਾਲ ਦੇਖੋਗੇ ਜੋ ਤੁਹਾਨੂੰ ਸਫਲਤਾ ਦੇ ਵੱਲ ਵਧਣ ਵਿੱਚ ਮਦਦ ਕਰੇਗਾ। ਅੱਜ ਤੁਸੀਂ ਆਜ਼ਾਦ ਸੋਚ ਲਾਗੂ ਕਰ ਪਾਓਗੇ, ਇਸ ਲਈ, ਆਪਣੀ ਪਸੰਦ ਦੀਆਂ ਚੀਜ਼ਾਂ ਚੁਣੋ। ਅੱਜ ਤੁਹਾਡਾ ਰੁਟੀਨ ਵਿਅਸਤ ਰਹਿ ਸਕਦਾ ਹੈ, ਹਾਲਾਂਕਿ, ਇਹ ਸ਼ਾਂਤ ਅਤੇ ਫਲਦਾਇਕ ਨਤੀਜੇ ਦੇਵੇਗਾ।

Cancer horoscope (ਕਰਕ)

Cancer horoscope (ਕਰਕ)

ਹੋ ਸਕਦਾ ਹੈ ਕਿ ਤੁਹਾਡਾ ਪਰਿਵਾਰ ਤੁਹਾਡੀ ਮਦਦ ਨਾ ਕਰੇ, ਇਸ ਲਈ, ਤੁਹਾਡੀਆਂ ਕੋਸ਼ਿਸ਼ਾਂ ਵਿਅਰਥ ਜਾ ਸਕਦੀਆਂ ਹਨ। ਤੁਹਾਡੇ ਬੱਚੇ ਵੀ ਤੁਹਾਨੂੰ ਨਿਰਾਸ਼ ਕਰ ਸਕਦੇ ਹਨ। ਤੁਸੀਂ ਆਪਣੇ ਪਰਿਵਾਰ ਨਾਲ ਮਤਭੇਦ ਦਾ ਸਾਹਮਣਾ ਕਰ ਸਕਦੇ ਹੋ। ਗੁਆਂਢੀਆਂ ਪ੍ਰਤੀ ਸੁਚੇਤ ਰਹੋ ਅਤੇ ਆਪਣੀਆਂ ਸਥਿਤੀਆਂ ਦਾ ਸਾਹਮਣਾ ਸਦਭਾਵਨਾ ਅਤੇ ਆਤਮ-ਵਿਸ਼ਵਾਸ ਨਾਲ ਕਰੋ।

Leo Horoscope (ਸਿੰਘ)

Leo Horoscope (ਸਿੰਘ)

ਅੱਜ ਤੁਸੀਂ ਆਪਣੇ ਆਪ ਵਿੱਚ ਉੱਚ ਆਤਮ-ਵਿਸ਼ਵਾਸ ਪਾਓਗੇ। ਅੱਜ ਤੁਸੀਂ ਕੰਮ 'ਤੇ ਮਜ਼ਬੂਤ ਪਕੜ ਨਾਲ ਜ਼ਰੂਰੀ ਫੈਸਲੇ ਲਓਗੇ। ਅੱਜ ਤੁਹਾਡਾ ਕੰਮ ਨਿਰਵਿਘਨ ਤਰੀਕੇ ਨਾਲ ਚੱਲੇਗਾ ਅਤੇ ਤੁਸੀਂ ਸਫਲਤਾ ਪਾਓਗੇ।

Virgo horoscope (ਕੰਨਿਆ)

Virgo horoscope (ਕੰਨਿਆ)

ਨਿੱਜੀ ਚਿੰਤਾ ਪੇਸ਼ੇਵਰਤਾ 'ਤੇ ਭਾਰੀ ਪਵੇਗੀ। ਅੱਜ ਆਪਣੀਆਂ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕਰਕੇ ਇਹਨਾਂ ਵਿੱਚੋਂ ਨਿਕਲਣ ਦਾ ਰਸਤਾ ਬਣਾਓ। ਭਾਵਨਾਤਮਕ ਪੱਖੋਂ ਅਟਕੇ ਨਾ ਰਹੋ, ਖਾਸ ਤੌਰ ਤੇ ਸ਼ਾਮ ਨੂੰ।

Libra Horoscope (ਤੁਲਾ)

Libra Horoscope (ਤੁਲਾ)

ਤੁਹਾਡੇ ਵਿਚਲਾ ਅੰਦਰਲਾ ਕਲਾਕਾਰ ਬਾਹਰ ਆਵੇਗਾ, ਅਤੇ ਤੁਸੀਂ ਆਪਣੀਆਂ ਕਲਪਨਾ ਸ਼ਕਤੀਆਂ ਵੀ ਦਿਖਾਓਗੇ। ਅੱਜ ਤੁਸੀਂ ਰੁਚੀ ਦੇ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕਰ ਪਾਓਗੇ। ਤੁਹਾਡੇ ਵਿੱਚੋਂ ਜੋ ਲੋਕ ਰੁਚੀ ਦੇ ਖੇਤਰ ਵਿੱਚ ਮੌਜੂਦ ਹਨ ਉਹ ਆਪਣੇ ਆਪ ਨੂੰ ਅੱਗੇ ਵਧਦੇ ਪਾਉਣਗੇ। ਅੱਜ ਤੁਹਾਡੇ ਲਈ ਬਹੁਤ ਵਧੀਆ ਅਤੇ ਸਫਲ ਦਿਨ ਰਹਿਣ ਵਾਲਾ ਹੈ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)

ਅੱਜ ਕੰਮ ਦਾ ਬਹੁਤ ਬੋਝ ਰਹੇਗਾ। ਅੱਜ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੰਮ ਅਤੇ ਜੁੰਮੇਵਾਰੀਆਂ ਨਾਲ ਘਿਰਿਆ ਪਾ ਸਕਦੇ ਹੋ। ਤੁਹਾਡੀ ਸ਼ਾਮ ਹਲਕੀ-ਫੁਲਕੀ ਅਤੇ ਸ਼ਾਂਤ ਰਹਿ ਸਕਦੀ ਹੈ। ਦੋਸਤਾਂ ਨਾਲ ਬਿਤਾਇਆ ਸਮਾਂ ਤੁਹਾਨੂੰ ਤਰੋ-ਤਾਜ਼ਾ ਕਰ ਸਕਦਾ ਹੈ।

Sagittarius Horoscope (ਧਨੁ)

Sagittarius Horoscope (ਧਨੁ)

ਅੱਜ ਤੁਹਾਡੇ ਲਈ ਵਿਵਾਦਪੂਰਨ ਅਤੇ ਚਿੰਤਾਜਨਕ ਦਿਨ ਰਹਿ ਸਕਦਾ ਹੈ। ਉਹਨਾਂ ਲੋਕਾਂ ਦੇ ਨਜ਼ਦੀਕ ਰਹਿਣ ਤੋਂ ਬਚੋ ਜੋ ਆਪਣੇ ਵਿਚਾਰ ਤੁਹਾਡੇ 'ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਸੀਂ ਉਹਨਾਂ ਦੇ ਵਿਚਾਰ ਸਬਰ ਨਾਲ ਸੁਣਦੇ ਅਤੇ ਅਪਣਾਉਂਦੇ ਹੋ ਤਾਂ ਵਿਵਾਦ ਸੁਲਝ ਸਕਦੇ ਹਨ।

Capricorn Horoscope (ਮਕਰ)

Capricorn Horoscope (ਮਕਰ)

ਤੁਹਾਡਾ ਰੁਟੀਨ ਵਿਅਸਤ ਰਹੇਗਾ ਅਤੇ ਦਿਨ ਦੇ ਅੰਤ 'ਤੇ ਤੁਸੀਂ ਮਾਨਸਿਕ ਅਤੇ ਸਰੀਰਿਕ ਤੌਰ ਤੇ ਥੱਕ ਸਕਦੇ ਹੋ। ਬਾਹਰ ਮੁਕਾਬਲੇਬਾਜ਼ੀ ਭਰੀ ਦੁਨੀਆ ਹੈ, ਇਸ ਲਈ, ਬਹੁਤ ਸਾਵਧਾਨ ਰਹੋ। ਤੁਹਾਡੇ ਵਿਰੋਧੀ ਤੁਹਾਨੂੰ ਹਰਾਉਣ ਲਈ ਛੋਟੇ ਤੋਂ ਛੋਟਾ ਮੌਕਾ ਤਲਾਸ਼ ਰਹੇ ਹਨ। ਹੁਸ਼ਿਆਰ ਬਣੋ ਅਤੇ ਤੁਹਾਨੂੰ ਹੇਠਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿਓ।

Aquarius Horoscope (ਕੁੰਭ)

Aquarius Horoscope (ਕੁੰਭ)

ਜਦੋਂ ਪੜ੍ਹਾਈ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉੱਤਮ ਨਤੀਜੇ ਪਾਓਗੇ। ਤੁਹਾਨੂੰ ਆਪਣੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕਾਂ ਲਈ ਪ੍ਰੇਰਕ ਦੇ ਵਜੋਂ ਪੇਸ਼ ਆਉਣਾ ਚਾਹੀਦਾ ਹੈ। ਆਪਣੀ ਛਵੀ ਪ੍ਰਤੀ ਸੁਚੇਤ ਰਹੋ, ਜ਼ਿਆਦਾ-ਉਤਸ਼ਾਹੀ ਨਾ ਬਣੋ। ਲੋਕਾਂ ਪ੍ਰਤੀ ਨਿਮਰ ਅਤੇ ਦਇਆਵਾਨ ਰਵਈਆ ਅਪਣਾਓ।

Pisces Horoscope (ਮੀਨ)

Pisces Horoscope (ਮੀਨ)

ਜੋ ਲੋਕ ਅਣਥੱਕ ਅਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ, ਅੱਜ ਉਹਨਾਂ ਲਈ ਵਧੀਆ ਦਿਨ ਹੈ। ਅੱਜ ਤੁਸੀਂ ਕੰਮ 'ਤੇ ਨਵੀਨਤਾ ਅਤੇ ਰਚਨਾਤਮਕਤਾ ਲੈ ਕੇ ਆਓਗੇ। ਰੱਬ ਦੀਆਂ ਰਹਿਮਤਾਂ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਣਗੀਆਂ, ਇਸ ਲਈ ਮਿਹਨਤ ਨਾਲ ਕੰਮ ਕਰੋ ਅਤੇ ਅਸਫਲਤਾਵਾਂ 'ਤੇ ਨਿਰਾਸ਼ ਨਾ ਹੋਵੋ।

ABOUT THE AUTHOR

...view details