ਨਵੀਂ ਦਿੱਲੀ: ਤੀਸ ਹਜ਼ਾਰੀ ਕੋਰਟ (Tis Hazari Court) ਨੇ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ(Red Fort Violence) ਨੂੰ ਲੈ ਕੇ ਦਿੱਲੀ ਪੁਲਿਸ (Delhi Police) ਵੱਲੋਂ ਦਾਇਰ ਚਾਰਜਸ਼ੀਟ ਨੂੰ ਨੋਟਿਸ ’ਚ ਲਿਆ ਹੈ। ਮੇਟ੍ਰੋਪੋਲਿਟਨ ਮੈਜੀਸਟ੍ਰੇਟ ਗਜੇਂਦਰ ਨਾਗਰ ਨੇ ਦੀਪ ਸਿੱਧੂ(Deep Sidhu) ਸਣੇ ਸਾਰੇ ਮੁਲਜ਼ਮਾਂ ਨੂੰ 29 ਜੂਨ ਨੂੰ ਕੋਰਟ ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
ਲਾਲ ਕਿਲ੍ਹੇ ’ਤੇ ਕਬਜ਼ੇ ਦੀ ਸਾਜਿਸ਼
ਚਾਰਜਸ਼ੀਟ ਚ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕਬਜ਼ੇ ਦੀ ਸਾਜਿਸ਼ ਬਣਾਈ ਗਈ ਸੀ ਅਤੇ ਲਾਲ ਕਿਲ੍ਹੇ ਨੂੰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦੀ ਯੋਜਨਾ ਸੀ। ਚਾਰਜਸ਼ੀਟ ਚ ਕਿਹਾ ਗਿਆ ਹੈ ਕਿ ਗਣਰਾਜ ਦਿਹਾੜੇ ਦੇ ਦਿਨ ਹਿੰਸਾ ਫੈਲਾਉਣ ਨੂੰ ਸੋਚੀ ਸਮਝੀ ਸਾਜਿਸ਼ ਸੀ। ਇਸ ਹਿੰਸਾ ਦੇ ਜਰੀਏ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਗਈ ਸੀ।
ਕਿਹੜੇ-ਕਿਹੜੇ ਕਾਨੂੰਨਾਂ ਦੇ ਤਹਿਤ ਲਗਾਏ ਗਏ ਹਨ ਇਲਜ਼ਾਮ
ਦਿੱਲੀ ਪੁਲਿਸ ਨੇ ਭਾਰਤੀ ਦੰਡਾਵਲੀ ਆਰਮਜ਼ ਐਕਟ, ਪ੍ਰਿਵੇਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ, ਐਂਸ਼ੀਐਂਟ ਮਾਨੁਮੇਂਟਸ ਐਂਡ ਆਰਕੀਯੋਲਾਜੀਕਲ ਸਾਈਟਸ ਐਂਡ ਰਿਮੇਂਮ ਐਕਟ, ਐਪੀਡੇਮਿਕ ਡਿਸੀਜ਼ ਐਕਟ ਅਤੇ ਡਿਜਾਸਟਰ ਮੈਨੇਜਮੇਂਟ ਐਕਟ ਦੇ ਤਹਿਤ ਇਲਜ਼ਾਮ ਲਗਾਏ ਹੈ। ਕੋਰਟ ਨੇ ਉਨ੍ਹਾਂ ਇਲਜ਼ਾਮਾਂ ਨੂੰ ਧਿਆਨ ’ਚ ਨਹੀਂ ਲਿਆ ਸੀ ਜਿਨ੍ਹਾਂ ਮਾਮਲਿਆਂ ਚ ਆਗਿਆ ਨਹੀਂ ਲਈ ਗਈ ਸੀ। ਉਨ੍ਹਾਂ ਚ ਆਰਮਜ਼ ਐਕਟ, ਐਪੀਡੇਮਿਕ ਐਕਟ ਅਤੇ ਡਿਸਾਸਟਰ ਮੈਨੇਜਮੇਂਟ ਐਕਟ ਦੇ ਕੁਝ ਇਲਜ਼ਾਮ ਸ਼ਾਮਲ ਹੈ। ਦੱਸ ਦਈਏ ਕਿ ਪਿਛਲੇ 17 ਜੂਨ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਚ ਚਾਰਜਸ਼ੀਟ ਦਾਖਿਲ ਕੀਤਾ ਸੀ।