ਪੰਜਾਬ

punjab

ETV Bharat / bharat

ਉਤਰਾਖੰਡ ਦੇ 10ਵੇਂ ਮੁੱਖ ਮੰਤਰੀ ਬਣੇ ਤੀਰਥ ਸਿੰਘ ਰਾਵਤ, ਪੀਐਮ ਮੋਦੀ ਨੇ ਦਿੱਤੀ ਵਧਾਈ - ਪ੍ਰਸ਼ਾਸ਼ਨਿਕ ਅਤੇ ਲੀਡਰ ਵਜੋਂ ਅਗਵਾਈ ਕਰਨ

ਤੀਰਥ ਸਿੰਘ ਰਾਵਤ ਉਤਰਾਖੰਡ ਦੇ 10ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਬੇਬੀ ਰਾਣੀ ਮੋਰਿਆ ਨੇ ਉਨ੍ਹਾਂ ਨੂੰ ਅਹੁਦੇ ਦੀ ਗੋਪਨੀਅਤਾ ਦੀ ਸਹੁੰ ਚੁਕਾਈ। ਪ੍ਰਧਾਨ ਮੰਤਰੀ ਮੋਦੀ ਨੇ ਸੀਐੱਮ ਬਣਨ ਮੌਕੇ ਤੀਰਥ ਸਿੰਘ ਰਾਵਤ ਨੂੰ ਵਧਾਈ ਦਿੱਤੀ ਹੈ।

ਤਸਵੀਰ
ਤਸਵੀਰ

By

Published : Mar 10, 2021, 9:08 PM IST

ਦੇਹਰਾਦੂਨ: ਤੀਰਥ ਸਿੰਘ ਰਾਵਤ ਉਤਰਾਖੰਡ ਦੇ 10ਵੇਂ ਮੁੱਖ ਮੰਤਰੀ ਬਣ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਤੀਰਥ ਸਿੰਘ ਰਾਵਤ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ਼ ਜਤਾਇਆ ਕਿ ਤੀਰਥ ਸਿੰਘ ਰਾਵਤ ਦੀ ਅਗਵਾਈ ’ਚ ਉਤਰਾਖੰਡ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਛੂਹੇਗਾ।

ਤੀਰਥ ਦੀ ਅਗਵਾਈ ’ਤੇ ਭਰੋਸਾ

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਤੀਰਥ ਸਿੰਘ ਨੂੰ ਵਧਾਈ ਦਿੱਤੀ। ਆਪਣੇ ਟਵੀਟ ’ਚ ਉਨ੍ਹਾਂ ਲਿਖਿਆ ਕਿ ਤੀਰਥ ਸਿੰਘ ਕੋਲ ਵੱਡੇ ਪੱਧਰ ’ਤੇ ਪ੍ਰਸ਼ਾਸ਼ਨਿਕ ਅਤੇ ਲੀਡਰ ਵਜੋਂ ਅਗਵਾਈ ਕਰਨ ਦਾ ਤਜ਼ੁਰਬਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਤੀਰਥ ਸਿੰਘ ਦੀ ਅਗਵਾਈ ’ਚ ਉਤਰਾਖੰਡ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।

ਪੀਐਮ ਮੋਦੀ ਨੇ ਦਿੱਤੀ ਵਧਾਈ

ਦਰਅਸਲ, ਉਤਰਾਖੰਡ ’ਚ ਤ੍ਰਿਵੇਂਦਰ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਤੀਰਥ ਸਿੰਘ ਰਾਵਤ ਨੂੰ ਪ੍ਰਦੇਸ਼ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਭਾਜਪਾ ਪਾਰਟੀ ਦੀ ਅਗਵਾਈ ’ਚ ਤੀਰਥ ਸਿੰਘ ਰਾਵਤ ਦਾ ਨਾਮ ਸਲਟ ਉਪ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਤੈਅ ਕੀਤਾ ਗਿਆ ਹੈ।

ਉਤਰਾਖੰਡ ਦੇ 2022 ’ਚ ਵਿਧਾਨ ਸਭਾ ਚੋਣਾਂ ਹਨ, ਇਸ ਨੂੰ ਧਿਆਨ ’ਚ ਰੱਖਦਿਆਂ ਵੱਡਾ ਫੇਰ ਬਦਲ ਕਰਦਿਆਂ ਨਵੇਂ ਸੀਐੱਮ ਦਾ ਨਾਮ ਤੈਅ ਕੀਤਾ ਗਿਆ ਹੈ। ਭਾਜਪਾ ਨੇ ਹਮੇਸ਼ਾ ਮੁੱਖ ਮੰਤਰੀ ਤੈਅ ਕਰਦਿਆਂ ਹੈਰਾਨ ਕੀਤਾ ਹੈ।

ਦਿਲਚਸਪ ਗੱਲ ਇਹ ਹੈ ਕਿ ਪੌੜੀ ਤੋਂ ਉਤਰਾਖੰਡ ਨੂੰ ਚੌਥਾ ਮੁੱਖ ਮੰਤਰੀ ਮਿਲਿਆ ਹੈ। ਭੁਵਨ ਚੰਦਰ ਖੰਡੂਰੀ, ਰਮੇਸ਼ ਪੋਖਰਿਆਲ 'ਨਿੰਸ਼ਕ', ਤ੍ਰਿਵੇਂਦਰ ਸਿੰਘ ਰਾਵਤ ਸਾਰੇ ਹੀ ਪੌੜੀ ਜ਼ਿਲ੍ਹੇ ਨਾਲ ਸਬੰਧਿਤ ਹਨ।

ਉਤਰਾਖੰਡ ਦਾ ਇਤਿਹਾਸ ’ਚ ਪਹਿਲੀ ਵਾਰ ਠਾਕੁਰ ਨੂੰ ਮੁੱਖ ਮੰਤਰੀ (ਤ੍ਰਿਵੇਂਦਰ ਸਿੰਘ ਰਾਵਤ) ਬਣਾਇਆ ਗਿਆ ਸੀ। ਇੱਥੇ ਇਹ ਵੀ ਦੇਖਿਆ ਗਿਆ ਹੈ ਕਿ ਜੇਕਰ ਮੁੱਖ ਮੰਤਰੀ ਠਾਕੁਰ ਹੁੰਦਾ ਹੈ ਤਾਂ ਪ੍ਰਦੇਸ਼ ਸਕੱਤਰ ਬ੍ਰਾਹਮਣ ਅਤੇ ਜੇਕਰ ਮੁੱਖ ਮੰਤਰੀ ਬ੍ਰਾਹਮਣ ਤਾਂ ਪ੍ਰਦੇਸ਼ ਸਕੱਤਰ ਠਾਕੁਰ। ਵਰਤਮਾਨ ’ਚ ਪ੍ਰਦੇਸ਼ ਪ੍ਰਧਾਨ ਬ੍ਰਾਹਮਣ ਹੈ ਤਾਂ ਭਾਜਪਾ ਦੀ ਕੌਮੀ ਇਕਾਈ ਨੇ ਠਾਕੁਰ ਨੂੰ ਹੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ।

ABOUT THE AUTHOR

...view details