ਪੰਜਾਬ

punjab

ETV Bharat / bharat

ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ, ਸ਼ਾਮ 4 ਵਜੇ ਚੁੱਕਣਗੇ ਸਹੁੰ - new Chief Minister of Uttarakhand

ਤੀਰਥ ਸਿੰਘ ਰਾਵਤ ਨੂੰ ਉਤਰਾਖੰਡ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ। ਤ੍ਰਿਵੇਂਦਰ ਸਿੰਘ ਰਾਵਤ ਨੇ ਕੱਲ੍ਹ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤੀਰਥ ਸਿੰਘ ਰਾਵਤ ਅੱਜ ਸ਼ਾਮ 4 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ, ਸ਼ਾਮ 4 ਵਜੇ ਚੁੱਕਣਗੇ ਸਹੁੰ
ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ, ਸ਼ਾਮ 4 ਵਜੇ ਚੁੱਕਣਗੇ ਸਹੁੰ

By

Published : Mar 10, 2021, 12:30 PM IST

ਨਵੀਂ ਦਿੱਲੀ: ਉੱਤਰਾਖੰਡ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ, ਇੱਕ ਨਵੇਂ ਮੁੱਖ ਮੰਤਰੀ ਦਾ ਐਲਾਨ ਕੀਤਾ ਗਿਆ ਹੈ। ਤੀਰਥ ਸਿੰਘ ਰਾਵਤ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਤੀਰਥ ਸਿੰਘ ਰਾਵਤ ਅੱਜ ਸ਼ਾਮ 4 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਗੜ੍ਹਵਾਲ ਤੋਂ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਫਰਵਰੀ 2013 ਤੋਂ ਦਸੰਬਰ 2015 ਤੱਕ ਉਤਰਾਖੰਡ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਚੌਬੱਤਖਲ ਤੋਂ ਵਿਧਾਇਕ (2012-2017) ਵੀ ਰਹਿ ਚੁੱਕੇ ਹਨ।

ਇਸ ਵੇਲੇ ਤੀਰਥ ਸਿੰਘ ਰਾਵਤ ਭਾਜਪਾ ਦੇ ਕੌਮੀ ਸਕੱਤਰ ਦੇ ਨਾਲ ਨਾਲ ਗੜ੍ਹਵਾਲ ਲੋਕ ਸਭਾ ਤੋਂ ਸੰਸਦ ਮੈਂਬਰ ਹਨ। ਪਉੜੀ ਸੀਟ ਤੋਂ ਭਾਜਪਾ ਉਮੀਦਵਾਰ ਤੋਂ ਇਲਾਵਾ, ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਿਮਾਚਲ ਪ੍ਰਦੇਸ਼ ਦਾ ਚੋਣ ਇੰਚਾਰਜ ਵੀ ਬਣਾਇਆ ਗਿਆ ਸੀ।

ABOUT THE AUTHOR

...view details