ਅਹਿਮਦਾਬਾਦ: ਪੰਜਾਬ ਤੋਂ ਅਹਿਮਦਾਬਾਦ ਆਪਣਾ ਇਲਾਜ ਕਰਵਾਉਣ ਆਏ ਦਿਵਿਆਂਗ ਪਿਤਾ ਆਪਣੀ ਧੀ ਤੋਂ ਵੱਖ ਹੋ ਗਏ ਹਨ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੀ ਧੀ ਦੇ ਗੁੰਮਸ਼ੁਦਾ ਹੋਣ ਦੀ ਜਾਣਕਾਰੀ ਦੇ ਰਹੇ ਹਨ।
ਪੀੜਤ ਕੁਲਦੀਪ ਸਿੰਘ ਆਪਣੀ ਵਾਇਰਲ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਾਸੀ ਹਨ। ਉਨ੍ਹਾਂ ਨੂੰ ਲਕਵੇ ਦੀ ਬੀਮਾਰੀ ਹੈ ਜਿਸ ਕਰਕੇ ਉਹ ਚਲ ਫਿਰ ਨਹੀਂ ਸਕਦੇ। ਇਸ ਲਈ ਉਹ ਆਪਣਾ ਇਲਾਜ ਕਰਵਾਉਣ ਲਈ ਆਪਣੀ ਧੀ ਟੀਨਾ ਨਾਲ ਆਏ ਸੀ। ਇਸ ਦੌਰਾਨ ਉਨ੍ਹਾਂ ਦੀ ਧੀ ਕਿਤੇ ਫੋਟੋ ਕੋਪੀ ਕਰਵਾਉਣ ਲਈ ਗਈ ਸੀ ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਈ।