ਨਵੀਂ ਦਿੱਲੀ:ਪ੍ਰਧਾਨਮੰਤਰੀ ਦਫਤਰ ਨੇ ਐਤਵਾਰ ਨੂੰ ਦੱਸਿਆ ਕਿ ਹਸਪਤਾਲਾਂ ਚ ਆਕਸੀਜਨ ਦੀ ਉਪਲੱਬਧਤਾ ਵਧਾਉਣ ਦੇ ਲਈ ਪੀਐੱਮ ਕੇਅਰਸ ਫੰਡ ਤੋਂ ਨਿੱਜੀ ਸਿਹਤ ਸਹੁਲਤਾਂ ’ਚ 551 ਪ੍ਰੇਸ਼ਰ ਸਵਿੰਗ ਐਡਜਾਪਰਸ਼ਨ ਮੈਡੀਕਲ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦੇ ਲਈ ਫੰਡ ਦੇ ਅਲਾਟਮੇਂਟ ਦੀ ਮੰਜੂਰੀ ਦਿੱਤੀ ਗਈ ਹੈ। ਪ੍ਰਧਾਨਮੰਤਰੀ ਦੇ ਹਸਪਤਾਲਾਂ ਚ ਆਕਸੀਜਨ ਦੀ ਉਪਲੱਬਧਾ ਵਧਾਉਣ ਦੇ ਨਿਰਦੇਸ਼ ਦੀ ਦਿਸ਼ਾ ਚ ਇਹ ਕਦਮ ਚੁੱਕਿਆ ਗਿਆ ਹੈ।
ਪੀਐਮਓ ਨੇ ਦੱਸਿਆ ਕਿ ਪੀਐਮ ਨੇ ਨਿਰਦੇਸ਼ ਦਿੱਤਾ ਹੈ ਕਿ ਇਨ੍ਹਾਂ ਪਲਾਂਟ ਨੂੰ ਜਲਦ ਤੋਂ ਜਲਦ ਕਾਰਜਸ਼ੀਲ ਬਣਾਇਆ ਜਾਣਾ ਚਾਹੀਦਾ ਹੈ। ਇਹ ਸਮਰਪਿਤ ਆਕਸੀਜਨ ਸਯੰਤਰ ਵੱਖ ਵੱਖ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਜਿਲ੍ਹਾ ਮੁਖ ਦਫਤਰਾਂ ਚ ਬਣੇ ਸਰਕਾਰੀ ਹਸਪਤਾਲਾਂ ਚ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਦੀ ਖਰੀਦ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਜਰੀਏ ਕੀਤੀ ਜਾਵੇਗੀ।
ਪੀਐਮਓ ਦੇ ਮੁਤਾਬਿਕ ਜਿਲ੍ਹਾ ਮੁਖਦਫਤਰ ਦੇ ਸਰਕਾਰੀ ਹਸਪਤਾਲਾਂ ਚ ਪੀਐਸਏ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਦੇ ਪਿੱਛੇ ਮੁੱਖ ਉਦੇਸ਼ ਸਰਵਜਨਕ ਸਿਹਤ ਪ੍ਰਣਾਲੀ ਨੂੰ ਹੋਰ ਵੀ ਮਜਬੂਤ ਕਰਨਾ ਹੈ ਅਤੇ ਇਹ ਨਿਸ਼ਚਿਤ ਕਰਨਾ ਹੈ ਕਿ ਉਨ੍ਹਾਂ ਚ ਹਰ ਇਕ ਹਸਪਤਾਲ ਚ ਕੈਪਟਿਵ ਆਕਸੀਜਨ ਉਤਪਾਦਨ ਦੀ ਸਹੁਲਤ ਹੋਵੇ।