ਸੋਨੀਪਤ:ਪੀਐੱਮ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ (Three Farm Laws Repealed) ਲੈਣ ਦੇ ਐਲਾਨ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਅੱਜ ਯਾਨੀ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ (Farmers Meeting at Singhu Border) ਹੋਵੇਗੀ। ਜਾਣਕਾਰੀ ਮੁਤਾਬਿਕ ਇਹ ਬੈਠਕ ਅੱਜ ਸਵੇਰ 11 ਵਜੇ ਸਿੱਘੂ ਬਾਰਡਰ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਮੁਖ ਆਗੂਆਂ ਦੀ 9 ਮੈਂਬਰੀ ਕਮੇਟੀ ਦੀ ਬੈਠਕ ਹੋਈ। ਬੈਠਕ ਚ ਕਿਸਾਨਾਂ ਦੀ ਮੁੱਖ ਮੰਗਾਂ ’ਤੇ ਵਿਚਾਰ ਹੋਵੇਗਾ ਨਾਲ ਹੀ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ’ਤੇ ਵੀ ਗੱਲ ਹੋਵੇਗੀ।
ਦੱਸ ਦਈਏ ਕਿ ਇਹ ਬੈਠਕ ਸ਼ਨੀਵਾਰ ਨੂੰ ਹੋਣ ਵਾਲੀ ਸੀ, ਪਰ ਕਿਸੇ ਕਾਰਨ ਕਿਸਾਨ ਲੀਡਰਾਂ ਨੇ ਸੰਯੁਕਤ ਬੈਠਕ ਨੂੰ ਰੱਦ (Farmers Joint Meeting Postponed) ਕਰ ਦਿੱਤਾ ਗਿਆ ਸੀ। ਜਾਣਕਾਰੀ ਦੇ ਮੁਤਾਬਿਕ ਸਿੱਘੂ ਬਾਰਡਰ ’ਤੇ ਕਿਸਾਨ ਨੇਤਾਵਾਂ ਦੀ ਬੈਠਕ (Farmers Meeting at singhu Border) ਚ ਮੁੱਖ ਤੌਰ ਨਾਲ ਕਾਨੂੰਨ ਵਾਪਸ ਹੋਣ ’ਤੇ ਸਿੱਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰ ਹਟਾਉਣ ਦੇ ਮੁੱਦੇ ’ਤੇ ਵੀ ਵਿਚਾਰ ਹੋਵੇਗਾ। ਉੱਥੇ ਇਸ ਬੈਠਕ ਚ ਸਭ ਤੋਂ ਅਹਿਮ ਮੁੱਦਾ ਐਮਐਸਪੀ ਦੀ ਮੰਗ ਨੂੰ ਲੈ ਕੇ ਅੱਗੇ ਦੀ ਰਣਨੀਤੀ ਤਿਆਰ ਕਰਨਾ ਹੋਵੇਗਾ।
ਇਸ ਬੈਠਕ ਦੇ ਮੁੱਖ ਏਜੰਡੇ: ਸਿੰਘੂ ਬਾਰਡਰ ’ਤੇ ਹੋਣ ਵਾਲੀ ਬੈਠਕ ਦਾ ਸਭ ਤੋਂ ਅਹਿਮ ਮੁੱਦਾ ਐਮਐਸਪੀ ’ਤੇ ਕਾਨੂੰਨ (Law on MSP) ਬਣਾਉਣ ਦੀ ਮੰਗ ਹੈ। ਇਸਦੇ ਨਾਲ ਹੀ ਦੂਜਾ ਮੁੱਦਾ ਬਿਜਲੀ ’ਤੇ ਆਰਡੀਨੈਂਸ ਦੀ ਵਾਪਸੀ (Electricity Ordinance Withdraw) ਹੈ। ਤੀਜਾ ਮੁੱਦਾ ਪਰਾਲੀ ਦੇ ਮਾਮਲਿਆਂ ਦੀ ਵਾਪਸੀ। ਚੌਥਾ ਮੁੱਦਾ ਕਿਸਾਨ ਅੰਦੋਲਨ ਦੇ ਮਾਮਲਿਆਂ ਦੀ ਵਾਪਸੀ ਅਤੇ ਪੰਜਵਾ ਮੁੱਦਾ ਅੰਦੋਲਨ ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਲਾਉਣ ਦੀ ਮੰਗ ਹੋਵੇਗੀ।
ਕਾਬਿਲੇਗੌਰ ਹੈ ਕਿ ਪੀਐੱਮ ਮੋਦੀ ਨੇ ਸ਼ੁਕਰਵਾਰ ਨੂੰ ਦੇਸ਼ ਦੇ ਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਮੈ ਅੱਜ ਦੇਸ਼ਵਾਸੀਆਂ ਤੋਂ ਮੁਆਫੀ ਮੰਗਦੇ ਹੋਏ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਤਪੱਸਿਆ ਚ ਕੋਈ ਕਮੀ ਰਹਿ ਗਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਭਰਾਵਾਂ ਨੂੰ ਸਮਝਾ ਨਹੀਂ ਪਾਏ। ਅੱਜ ਗੁਰੂਨਾਨਕ ਦੇਵ ਦਾ ਪਵਿੱਤਰ ਦਿਨ ਹੈ। ਇਹ ਸਮਾਂ ਕਿਸੇ ’ਤੇ ਇਲਜਾਮ ਦੇਣ ਦਾ ਸਮਾਂ ਨਹੀਂ ਹੈ। ਅੱਜ ਪੂਰੇ ਦੇਸ਼ ਨੂੰ ਇਹ ਦੱਸਣ ਆਇਆ ਹਾਂ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ (Farm Laws To Be Cancelled) ਕੀਤਾ ਹੈ। ਜਿਸ ਤੋਂ ਬਾਅਦ ਕਿਸਾਨ ਇਸ ਬੈਠਕ ਚ ਅਹਿਮ ਮੁੱਦਿਆਂ ’ਤੇ ਚਰਚਾ ਕਰ ਅੱਗੇ ਦੀ ਰਣਨੀਤੀ ਬਣਾਉਣਗੇ।
ਇਹ ਵੀ ਪੜੋ:ਖੇਤੀ ਕਾਨੂੰਨ, ਕਿਸਾਨੀ ਅੰਦੋਲਨ ਅਤੇ ਸਿਆਸਤ