ਨਵੀਂ ਦਿੱਲੀ: ਟੂਲਕਿੱਟ ਮਾਮਲੇ ’ਚ ਦੋਸ਼ੀ ਜਲਵਾਯੂ ਬਚਾਓ ਸਮਜਾਸੇਵੀ ਦਿਸ਼ਾ ਰਵੀ ਦੀ ਜ਼ਮਾਨਤ ਅਰਜ਼ੀ ’ਤੇ ਪਟਿਆਲਾ ਹਾਊਸ ਕੋਰਟ ’ਚ ਵਾਧੂ ਸ਼ੈਸ਼ਨ ਜੱਜ ਧਰਮਿੰਦਰ ਰਾਣਾ ਦੀ ਅਦਾਲਤ ’ਚ ਸੁਣਵਾਈ ਹੋਈ। ਕੋਰਟ ਨੇ ਮੰਗਲਵਾਰ ਤੱਕ ਇਸ ਮਾਮਲੇ ’ਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।
ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਭਾਰਤ ’ਚ ਬੈਨ ਕੀਤੇ ਹੋਏ ਸੰਗਠਨ ਸਿੱਖ ਫ਼ਾਰ ਜਸਟਿਸ ਨੇ 26 ਜਨਵਰੀ ਨੂੰ ਇੰਡੀਆ ਗੇਟ, ਲਾਲ ਕਿਲ੍ਹੇ ’ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਦਿੱਲੀ ਪੁਲਿਸ ਨੇ ਅਦਾਲਤ ਸਾਹਮਣੇ ਕਿਹਾ ਕਿ ਇਹ ਸੰਗਠਨ ਕੈਨੇਡਾ ਤੋਂ ਚਲਾਇਆ ਜਾ ਰਿਹਾ ਹੈ ਅਤੇ ਸੰਗਠਨ ਦਾ ਮੁਖੀ ਚਾਹੁੰਦਾ ਸੀ ਕਿ ਕੋਈ ਵਿਅਕਤੀ ਇੰਡੀਆ ਗੇਟ, ਲਾਲ ਕਿਲ੍ਹੇ ’ਤੇ ਝੰਡਾ ਲਹਿਰਾਏ।
ਦਿੱਲੀ ਪੁਲਿਸ ਨੇ ਕੋਰਟ ’ਚ ਕਿਹਾ ਕਿ ਸਰਵਜਨਕ ਡੋਮੇਨ ’ਚ ਉਪਲਬੱਧ ਟੂਲਕਿੱਟ ਕਿਸੀ ਤਰ੍ਹਾਂ ਸ਼ੋਸ਼ਲ ਮੀਡੀਆ ’ਤੇ ਲੀਕ ਹੋ ਗਿਆ। ਦਿੱਲੀ ਪੁਲਿਸ ਨੇ ਕਿਹਾ ਕਿ ਖ਼ਾਲਿਸਤਾਨ ਦੇ ਸਬੰਧ ਭਾਰਤ ਵਿਰੋਧੀ ਗਤੀਵਿਧੀਆਂ, ਜੋ ਕਿ ਵੈਨਕੂਵਰ ਤੋਂ ਹੋ ਰਹੀਆਂ ਹਨ। ਕਿਸਾਨ ਅੰਦੋਲਨ ਦੌਰਾਨ ਸੰਸਥਾ ਕਿਸਾਨ ਏਕਤਾ ਕੰਪਨੀ ਵੈਨਕੂਵਰ ਦੀ ਇਕ ਸੰਸਥਾ ਦੇ ਸੰਪਰਕ ’ਚ ਸੀ।
ਦਿੱਲੀ ਪੁਲਿਸ ਨੇ ਕਿਹਾ ਕਿ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣਾ ਇੱਕ ਬਹੁਤ ਵੱਡਾ ਅਪਰਾਧ ਹੈ। ਦਿਸ਼ਾ ਚਾਹੁੰਦੀ ਤਾਂ ਇਹ ਟੂਲਕਿੱਟ ਐਡਿਟ ਕਰ ਸਕਦੀ ਸੀ।
ਦਿਸ਼ਾ ਰਵੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਏਐੱਸਜੀ ਐੱਸਵੀ ਰਾਜੂ ਨੂ ਪੁੱਛਿਆ, '26 ਜਨਵਰੀ ਦੀ ਹਿੰਸਾ ਦੇ ਨਾਲ ਟੂਲਕਿੱਟ ਦੇ ਸਬੰਧ ’ਚ ਤੁਸੀਂ ਕੀ ਸਬੂਤ ਇੱਕਠੇ ਕੀਤੇ ਹਨ।' ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹਾਲੇ ਜਾਰੀ ਹੈ, ਹਾਲੇ ਵੀ ਕੁਝ ਸਬੂਤ ਇੱਕਠਾ ਕਰਨੇ ਬਾਕੀ ਹਨ।
ਉੱਥੇ ਹੀ ਦਿਸ਼ਾ ਰਵੀ ਦੇ ਵਕੀਲ ਸਿਧਾਰਥ ਅਗਰਵਾਲ ਨੇ ਕਿਹਾ, ' ਮੇਰੀ ਮੁਵਕਿੱਲ ਦਾ ਖ਼ਾਲਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਿੱਖ ਫ਼ਾਰ ਜਸਟਿਸ ਜਾਂ ਪੀਜੇਐੱਫ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ’ਚ ਸ਼ਾਮਲ ਨਹੀਂ ਹੈ।'
ਗੌਰਤਲੱਬ ਹੈ ਕਿ ਅਦਾਲਤ ਨੇ ਕਿਸਾਨ ਪ੍ਰਦਰਸ਼ਨ ਨਾਲ ਸਬੰਧਿਤ ਟੂਲਕਿੱਟ ਸ਼ੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਜਲਵਾਯੂ ਬਚਾਓ ਸਮਜਾਸੇਵੀ ਦਿਸ਼ਾ ਰਵੀ ਨੂੰ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਸੀ।
ਟੂਲਕਿੱਟ ’ਚ ਟਵਿੱਟਰ ਜ਼ਰੀਏ ਕਿਸੇ ਵੀ ਅਭਿਆਨ ਨੂੰ ਟਰੇਂਡ ਕਰਵਾਉਣ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ ਅਤੇ ਸਮੱਗਰੀ ਹੁੰਦੀ ਹੈ। ਦਿੱਲੀ ਪੁਲਿਸ ਦੇ 'ਸਾਈਬਰ ਕ੍ਰਾਈਮ ਸੈੱਲ' ਨੇ ਭਾਰਤ ਸਰਕਾਰ ਵਿਰੁੱਧ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਯੁੱਧ ਸ਼ੁਰੂ ਕਰਨ ਦੇ ਟੀਚੇ ਨਾਲ ਟੂਲਕਿੱਟ ਦਾ ਖ਼ਾਲਿਸਤਾਨ ਸਮਰਥਕ ਨਿਰਮਾਤਾਵਾਂ ਦੇ ਖ਼ਿਲਾਫ਼ ਚਾਰ ਫ਼ਰਵਰੀ ਨੂੰ ਮੁੱਢਲੀ ਸ਼ਿਕਾਇਤ ਦਰਜ ਕੀਤੀ ਸੀ।
ਪੁਲਿਸ ਨੇ ਦੱਸਿਆ ਕਿ ਦਸਤਾਵੇਜ਼ 'ਟੂਲਕਿੱਟ' ਦਾ ਟੀਚਾ ਭਾਰਤ ਸਰਕਾਰ ਵਿਰੁੱਧ ਗਲਤ ਸੋਚ ਅਤੇ ਧਾਰਨਾ ਪੈਦਾ ਕਰਨਾ। ਸਮਾਜ ’ਚ ਧਾਰਮਿਕ ਅਤੇ ਸੰਪ੍ਰਦਾਵਾਂ ਵਿਚਾਲੇ ਅਸਮਾਜਿਕ ਮਾਹੌਲ ਪੈਦਾ ਕਰਨਾ ਹੈ।