ਕਰਨਾਟਕ : ਭਾਰਤੀ ਜਨਤਾ ਪਾਰਟੀ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਨਲਿਨ ਕੁਮਾਰ ਕਟੀਲ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ ਕੋਪੱਲ ਜ਼ਿਲ੍ਹੇ ਵਿਚ ਯਲਬੁਰਗਾ ਦੇ ਜੋ ਲੋਕ ਭਗਵਾਨ ਤੇ ਹਨੂੰਮਾਨ ਦੇ ਭਜਨ ਗਾਉਂਦੇ ਹਨ, ਉਨ੍ਹਾਂ ਨੂੰ ਇਥੇ ਰਹਿਣਾ ਚਾਹੀਦਾ ਹੈ ਤੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨੂੰ ਪਿਆਰ ਕਰਨ ਵਾਲਿਆਂ ਨੂੰ ਇਥੇ ਨਹੀਂ ਰਹਿਣਾ ਚਾਹੀਦਾ। ਦਰਅਸਲ, ਕਤੀਲ ਮੰਗਲਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ।
ਕਟੀਲ ਨੇ ਕਿਹਾ ਕਿ ਮੈਂ ਯਲਬੁਰਗਾ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਅੰਜਨੇਯਾ ਦੀ ਪੂਜਾ ਕਰਦੇ ਹੋ ਜਾਂ ਟੀਪੂ ਸੁਲਤਾਨ ਦੇ ਭਜਨ ਗਾਉਂਦੇ ਹੋ ? ਕੀ ਤੁਸੀਂ ਟੀਪੂ ਦੇ ਗੁਣ ਗਾਉਣ ਵਾਲਿਆਂ ਨੂੰ ਜੰਗਲ ਵਿਚ ਨਹੀਂ ਭੇਜੋਗੇ? ਭਾਜਪਾ ਆਗੂ ਨੇ ਇਹ ਬਿਆਨ ਕੋਪੱਲ ਜ਼ਿਲ੍ਹੇ 'ਚ ਦਿੱਤਾ, ਜੋ ਕਿ ਮਿਥਿਹਾਸਕ ਮਾਨਤਾਵਾਂ ਅਨੁਸਾਰ ਰਾਮਾਇਣ 'ਚ ਵਰਣਿਤ 'ਕਿਸ਼ਕਿੰਧਾ ਖੇਤਰ', ਬਾਂਦਰ ਰਾਜ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਸਥਾਨ ਹਨੂੰਮਾਨ ਦਾ ਜਨਮ ਸਥਾਨ ਹੈ।