ਨਵੀ ਦਿੱਲੀ:ਭਾਰਤ ਦੇ ਵਿਆਹਾਂ 'ਚ ਨੱਚਣ ਗਾਉਣ ਤੋਂ ਬਿਨ੍ਹਾਂ ਵਿਆਹ ਅਧੂਰੇ ਹੀ ਜਾਪਦੇ ਹਨ। ਪਰ ਸਮੇਂ ਦੇ ਬਦਲਣ ਨਾਲ ਹੁਣ ਸਿਰਫ਼ ਦੋਸਤ ਅਤੇ ਰਿਸ਼ਤੇਦਾਰ ਹੀ ਨਹੀਂ, ਬਲਕਿ ਲਾੜਾ-ਲਾੜੀ ਵੀ ਆਪਣੇ ਵਿਆਹ ਵਿੱਚ ਨੱਚਦੇ ਹਨ, ਜਦੋਂ ਲਾੜਾ 'ਤੇ ਲਾੜੀ ਨੱਚਦੇ ਹਨ, ਤਾਂ ਉਹ ਦ੍ਰਿਸ਼ ਦੇਖਣਯੋਗ ਹੁੰਦਾ ਹੈ।
ਅਜਿਹੀ ਹੀ ਇੱਕ ਲਾੜੇ ਲਾੜੀ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵੀਡਿਓ 'ਚ ਨਵ-ਵਿਆਹੀਆਂ ਜੋੜਾ ਇਕੱਠੇ ਨੱਚਦਾ ਦਿਖਾਈ ਦੇ ਰਿਹਾ ਸੀ। ਇਸ ਜੋੜੇ ਨੂੰ ਨੱਚਦੇ ਦੇਖ ਕੇ ਲੋਕ ਬਹੁਤ ਹੱਸ ਰਹੇ ਸਨ।