ਨਵਸਾਰੀ:ਕੋਰੋਨਾ ਮਹਾਂਮਾਰੀ ਦੌਰਾਨ ਤਾਲਾਬੰਦੀ ਨੇ ਲੱਖਾਂ ਲੋਕਾਂ ਨੂੰ ਨੌਕਰੀਆਂ ਤੋਂ ਬਾਹਰ ਕੱਢ ਦਿੱਤਾ ਹੈ। ਜਿਸ ਦੌਰਾਨ ਲੋਕਾਂ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਸੰਘਰਸ਼ ਕੀਤਾ ਹੈ। ਅਜਿਹਾ ਹੀ ਇੱਕ ਖਿਡਾਰੀ ਇਸਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਜਿਸਨੇ 2018 ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ਵਿੱਚ ਦੇਸ਼ ਦੀ ਮਦਦ ਕਰਕੇ ਭਾਰਤ ਦੀ ਪ੍ਰਸਿੱਧੀ ਖੱਟੀ ਸੀ। ਪਰ ਹੁਣ ਉਸਨੂੰ ਸਬਜ਼ੀਆਂ ਵੇਚਣ ਅਤੇ ਕਿਰਤ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਖਿਡਾਰੀ ਗੁਜਰਾਤ ਦੇ ਨਵਸਾਰੀ ਦੇ ਇੱਕ ਨੇਤਰਹੀਣ ਕ੍ਰਿਕਟਰ ਨਰੇਸ਼ ਤੁਮਡਾ, ਜੋ ਵਿਸ਼ਵ ਕੱਪ ਜੇਤੂ ਟੀਮ ਦੀ ਪਲੇਇੰਗ ਇਲੈਵਨ ਦਾ ਹਿੱਸਾ ਸੀ। ਜਿਸ ਨੂੰ ਕੋਵਿਡ ਕਾਲ ਕਾਰਨ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਇਸ ਖਿਡਾਰੀ ਦੱਸਿਆ ਹੈ, ਕਿ “ਮੈਂ ਕਿਰਤ ਦਾ ਕੰਮ ਕਰਕੇ ਰੋਜ਼ਾਨਾ 250 ਰੁਪਏ ਕਮਾਉਂਦਾ ਹਾਂ। ਮੈਂ ਮੁੱਖ ਮੰਤਰੀ ਨੂੰ ਤਿੰਨ ਵਾਰ ਨੌਕਰੀ ਲਈ ਬੇਨਤੀ ਕੀਤੀ। ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਲਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ, ਕਿ ਮੈਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕਾਂ। ਕ੍ਰਿਕਟਰ ਨਰੇਸ਼ ਤੁਮਡਾ ਨੇ ਕਿਹਾ ਕਿ ਜਦੋਂ ਅਸੀਂ ਵਿਸ਼ਵ ਕੱਪ ਜਿੱਤ ਕੇ ਦਿੱਲੀ ਵਾਪਸ ਆਏ ਤਾਂ ਸਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ ਸੀ।
ਇਸ ਤੋਂ ਇਲਾਵਾਂ ਕ੍ਰਿਕਟਰ ਨਰੇਸ਼ ਤੁਮਡਾ ਨੇ ਕਿਹਾ ਕਿ “ਅਸੀਂ ਕੇਂਦਰੀ ਮੰਤਰੀਆਂ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇ। ਜਦੋਂ ਅਸੀਂ ਵਿਸ਼ਵ ਕੱਪ ਜਿੱਤਿਆ ਸੀ ਤਾਂ ਮੈਂ ਬਹੁਤ ਖੁਸ਼ ਸੀ। ਮੈ ਸੋਚਿਆ ਸੀ, ਕਿ ਮੈਨੂੰ ਸਰਕਾਰੀ ਨੌਕਰੀ ਮਿਲੇਗੀ। ਪਰ ਅੱਜ ਤੱਕ ਮੈਨੂੰ ਕੋਈ ਵੀ ਸਰਕਾਰ ਨੌਕਰੀ ਨਹੀਂ ਮਿਲੀ। ਜਿਸ ਕਰਕੇ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ, ਮੈਨੂੰ ਰੋਜ਼ੀ -ਰੋਟੀ ਲਈ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ।
ਇਹ ਵੀ ਪੜ੍ਹੋ:-ਇਨ੍ਹਾਂ ਤਸਵੀਰਾਂ ’ਚ ਟੋਕੀਓ ਓਲੰਪਿਕ ਦੇ 'ਤਗਮਾ ਜੇਤੂ', ਚਾਂਦੀ ਤੋਂ ਸ਼ੁਰੂ ਸਫਰ ਗੋਲਡ ’ਤੇ ਖਤਮ