ਹੈਦਰਾਬਾਦ : ਦਿੱਗਜ ਬੈਡਮਿੰਟਨ ਖਿਡਾਰੀ ਨੰਦੀ ਨਾਟੇਕਰ ਦਾ ਬੁੱਧਵਾਰ ਨੂੰ ਦੇਹਾਂਤ ਹੋਣ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। 88 ਸਾਲਾ ਨੰਦੂ ਨਾਟੇਕਰ ਨੇ ਆਪਣੇ ਕਰੀਅਰ ਵਿਚ 100 ਤੋਂ ਜ਼ਿਆਦਾ ਕੌਮੀ ਅਤੇ ਕੌਮਾਂਤਰੀ ਖ਼ਿਤਾਬ ਆਪਣੇ ਨਾਲ ਕੀਤੇ ਹਨ।
ਨੰਦੂ ਨਾਟੇਕਰ ਨੂੰ ਇਸ ਲਈ ਮਿਲੀ ਸੀ ਮਕਬੂਲੀਅਤ
ਦਿੱਗਜ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਬੁੱਧਵਾਰ ਨੂੰ ਦੇਹਾਂਤ ਹੋਣ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। 88 ਸਾਲਾ ਨੰਦੂ ਨਾਟੇਕਰ ਨੇ ਆਪਣੇ ਕਰੀਅਰ ਵਿਚ 100 ਤੋਂ ਜ਼ਿਆਦਾ ਕੌਮੀ ਅਤੇ ਕੌਮਾਂਤਰੀ ਖ਼ਿਤਾਬ ਆਪਣੇ ਨਾਲ ਕੀਤੇ ਹਨ।
ਇਹ ਹੈ ਰਿਕਾਰਡ ਨੇ ਮਰਹੂਮ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦੇ ਨਾਮ
ਨਾਟੇਕਰ ਨੂੰ 1961 ਵਿਚ ਅਰਜੁਨ ਪੁਰਸਕਾਰ ਨਾਲ ਨਿਵਾਜਿਆ ਗਿਆ। ਨਾਟੇਕਰ ਨੇ 15 ਸਾਲ ਤੋਂ ਜ਼ਿਆਦਾ ਆਪਣੇ ਕਰੀਅਰ ਦੌਰਾਨ 1954 ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਟਰ ਫ਼ਾਈਨਲ ਵਿਚ ਜਗਾ ਬਣਾਈ ਅਤੇ 1956 ਵਿਚ ਸੇਲਾਂਗਰ ਕੌਮਾਂਤਰੀ ਟੂਰਨਾਮੈਂਟ ਜਿੱਤ ਕੇ ਕੌਮਾਂਤਰੀ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖ਼ਿਡਾਰੀ ਬਣੇ। ਉਨ੍ਹਾਂ ਨੇ 1951 ਤੋਂ 1963 ਵਿਚਾਲੇ ਥਾਪਸ ਕੱਪ ਵਿਚ ਭਾਰਤ ਟੀਮ ਦੀ ਅਗਵਾਈ ਕਰਦੇ ਹੋਏ ਆਪਣੇ 16 ਵਿਚੋਂ 12 ਵਿਅਕਤੀਗਤ ਅਤੇ 16 ਵਿਚੋਂ 8 ਜੋੜੀਦਾਰ ਮੁਕਾਬਲੇ ਜਿੱਤੇ। ਉਨ੍ਹਾਂ ਨੂੰ ਜਮੈਕਾ ਵਿਚ 1965 ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਅਗਵਾਈ ਕੀਤੀ।