ਹੈਦਰਾਬਾਦ: ਅਕਸਰ ਹੀ ਸੁਣਿਆ ਜਾਂਦਾ ਹੈ ਕਿ ਕੁੱਤੇ ਮਨੁੱਖਾਂ ਲਈ ਸਭ ਤੋਂ ਵਫ਼ਾਦਾਰ ਜਾਨਵਰ ਹੁੰਦੇ ਹਨ, ਇਸ ਲਈ ਸੋਸ਼ਲ ਮੀਡੀਆ 'ਤੇ ਕੁੱਤੇ ਅਤੇ ਮਾਲਕ ਦੇ ਆਪਸੀ ਪਿਆਰ ਨਾਲ ਜੁੜੀਆਂ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਜੇਕਰ ਵਫਾਦਾਰੀ ਦੀ ਗੱਲ ਕਰੀਏ ਤਾਂ ਬਿੱਲੀਆਂ ਵੀ ਇਸ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹਨ। ਹੁਣ ਇਸ ਪਾਲਤੂ ਬਿੱਲੀ ਨੂੰ ਦੇਖੋ, ਜੋ ਆਪਣੇ ਮਾਲਕ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਸ ਦੇ ਮਰਨ ਤੋਂ ਬਾਅਦ ਵੀ ਉਹ ਉਸ ਤੋਂ ਦੂਰ ਨਹੀਂ ਜਾਣਾ ਚਾਹੁੰਦੀ ਅਤੇ ਇਹ ਬਿੱਲੀ ਆਪਣੇ ਮਾਲਕ ਦੀ ਕਬਰ ਕੋਲ ਹੀ ਬੈਠੀ ਰਹਿੰਦੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਸਰਬੀਆ ਦੇ ਸ਼ੇਖ ਮੁਆਮਰ ਜ਼ੁਕੋਰਲੀ ਦੀ ਪਾਲਤੂ ਬਿੱਲੀ ਦੀ, ਜੋ ਅੱਜ ਵੀ ਆਪਣੇ ਮਾਲਕ ਦੇ ਉੱਠਣ ਦੀ ਉਡੀਕ ਕਰ ਰਹੀ ਹੈ।
ਮਾਲਕ ਦੀ ਕਬਰ ਦੇ ਆਸਪਾਸ ਹੀ ਬੈਠੀ ਦਿਖਾਈ ਦਿੰਦੀ ਹੈ ਬਿੱਲੀ
ਜਾਣਕਾਰੀ ਮੁਤਾਬਿਕ 6 ਨਵੰਬਰ, 2021 ਨੂੰ ਜ਼ੁਕੋਰਲੀ ਦੀ ਮੌਤ ਤੋਂ ਬਾਅਦ ਹਰ ਰੋਜ਼ ਇਹ ਬਿੱਲੀ ਉਸ ਦੀ ਕਬਰ ਦੇ ਆਸਪਾਸ ਹੀ ਬੈਠੀ ਦਿਖਾਈ ਦਿੰਦੀ ਹੈ, ਜਿਸ ਕਾਰਨ ਇਹ ਬਿੱਲੀ ਸੁਰਖੀਆਂ ਬਣੀ ਸੀ। ਹੁਣ ਇੱਕ ਟਵਿੱਟਰ ਉਪਭੋਗਤਾ ਦੁਆਰਾ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਦਿਖਾਇਆ ਗਿਆ ਹੈ ਕਿ ਬਿੱਲੀ ਜ਼ੁਕੋਰਲੀ ਦੀ ਬਰਫ਼ ਨਾਲ ਢਕੀ ਕਬਰ ਦੇ ਉੱਪਰ ਬੈਠੀ ਹੈ। ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਉਸਦੀ ਬਿੱਲੀ ਅਜੇ ਵੀ ਇੱਥੇ ਹੈ।"