ਪੰਜਾਬ

punjab

ETV Bharat / bharat

ਕਿਸਾਨ ਸੰਸਦ ਦਾ ਤੀਜਾ ਦਿਨ, ਸਟੇਜ ਦੇ ਸੰਚਾਲਨ ਨੂੰ ਸੰਭਾਲ ਰਹੀਆਂ ਔਰਤਾਂ

ਦਿੱਲੀ ਦੇ ਜੰਤਰ ਮੰਤਰ ’ਤੇ ਕਿਸਾਨ ਸੰਸਦ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਮੰਚ ਦਾ ਪੂਰਾ ਸੰਚਾਲਨ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ।

ਕਿਸਾਨ ਸੰਸਦ ਦਾ ਤੀਜਾ ਦਿਨ, ਸਟੇਜ ਦੇ ਸੰਚਾਲਨ ਨੂੰ ਸੰਭਾਲ ਰਹੀਆਂ ਔਰਤਾਂ
ਕਿਸਾਨ ਸੰਸਦ ਦਾ ਤੀਜਾ ਦਿਨ, ਸਟੇਜ ਦੇ ਸੰਚਾਲਨ ਨੂੰ ਸੰਭਾਲ ਰਹੀਆਂ ਔਰਤਾਂ

By

Published : Jul 26, 2021, 3:41 PM IST

ਨਵੀਂ ਦਿੱਲੀ: ਦਿੱਲੀ ਦੇ ਜੰਤਰ ਮੰਤਰ ’ਤੇ ਕਿਸਾਨ ਸੰਸਦ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਦੀ ਵੱਡੀ ਗੱਲ ਇਹ ਹੈ ਕਿ ਮੰਚ ਦਾ ਪੂਰਾ ਸੰਚਾਲਨ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ। ਨਾ ਸਿਰਫ ਮੰਚ ਦਾ ਸੰਚਾਲਨ ਬਲਕਿ ਨਾਮਜ਼ਦ ਸੰਸਦ ਮੈਂਬਰਾਂ ਦੀ ਭੂਮਿਕਾ ਵੀ ਔਰਤਾਂ ਦੁਆਰਾ ਹੀ ਨਿਭਾਈ ਜਾ ਰਹੀ ਹੈ।

ਕਿਸਾਨ ਸੰਸਦ ਦਾ ਤੀਜਾ ਦਿਨ, ਸਟੇਜ ਦੇ ਸੰਚਾਲਨ ਨੂੰ ਸੰਭਾਲ ਰਹੀਆਂ ਔਰਤਾਂ

ਜੰਤਰ ਮੰਤਰ ’ਤੇ ਅੱਜ ਕਿਸਾਨ ਸੰਸਦ ਦਾ ਤੀਜਾ ਦਿਨ ਹੈ। ਕਿਸਾਨ ਸੰਸਦ ਦੇ ਤੀਜੇ ਦਿਨ ਮੰਚ ਦਾ ਸੰਚਾਲਨ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ। ਸੁਹਾਸਿਨੀ ਅਲੀ ਅਤੇ ਸੁਮਨ ਹੁੱਡਾ ਸਪੀਕਰ ਅਤੇ ਡਿਪਟੀ ਸਪੀਕਰ ਦੀ ਜਿੰਮਵਾਰੀ ਨਿਭਾ ਰਹੀ ਹੈ। ਨਾਮਜ਼ਦ ਔਰਤ ਸਾਂਸਦਾਂ ਦੁਆਰਾ 3 ਖੇਤੀ ਕਾਨੂੰਨ ਅਤੇ ਅਨਾਜ ਮੰਡੀ ਤੋਂ ਜੁੜੇ ਸਵਾਲ ਚੁੱਕੇ ਜਾ ਰਹੇ ਹਨ ਜਿਨ੍ਹਾਂ ਦਾ ਜਵਾਬ ਕਿਸਾਨਾਂ ਵੱਲੋਂ ਨਾਮਜ਼ਦ ਮਹਿਲਾ ਸਾਂਸਦ ਦੁਆਰਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜੋ: ਅੱਜ ਜੰਤਰ ਮੰਤਰ 'ਤੇ ਕਿਸਾਨੀ ਸੰਸਦ ਦਾ ਮਹਿਲਾਵਾਂ ਕਰਨਗੀਆਂ ਆਯੋਜਨ

ਮੰਚ ਤੇ ਕਿਸੇ ਵੀ ਪੁਰਸ਼ ਨੂੰ ਆਉਣ ਦੀ ਆਗਿਆ ਨਹੀਂ ਹੈ ਅਤੇ ਫਿਲਹਾਲ ਦੇ ਸਮੇਂ ਸਦਨ ਦੀ ਪੂਰੀ ਕਾਰਵਾਈ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਔਰਤਾਂ ਦੇ ਸਹਿਯੋਗ ਦੇ ਲਈ ਪੁਰਸ਼ ਵਾਲੰਟੀਅਰ ਹਨ ਜੋ ਮਹਿਲਾਵਾਂ ਦਾ ਮਾਗਰਦਰਸ਼ਨ ਕਰ ਰਹੇ ਹਨ।

ABOUT THE AUTHOR

...view details