ਹੈਦਰਾਬਾਦ ਡੈਸਕ:ਚੰਦਰਯਾਨ 3 ਅੱਜ ਚੰਨ ਉੱਤੇ ਸਾਫਟ ਲੈਂਡਿੰਗ ਕਰਨ ਵਿੱਚ ਸਫ਼ਸ ਹੋ ਚੁੱਕਾ ਹੈ। ਇਸ ਦੇ ਨਾਲ ਹੀ, ਭਾਰਤ ਨੇ ਦੁਨੀਆਂ ਭਰ ਵਿੱਚ ਇਤਿਹਾਸ ਰਚਿਆ ਹੈ। ਇਸ ਖੁਸ਼ੀ ਅਤੇ ਇਤਿਹਾਸਿਕ ਭਰੇ ਪਲ ਪਿਛੇ ਇਸਰੋ ਤੇ ਹੋਰ ਸੰਸਥਾਨਾਂ ਤੇ ਵਿਗਿਆਨੀਆਂ ਦਾ ਅਹਿਮ ਰੋਲ ਰਿਹਾ ਹੈ। ਆਓ ਉਨ੍ਹਾਂ ਬਾਰੇ ਜਾਣਦੇ ਹਾਂ।
ਐਮ ਸ਼ੰਕਰਨ, ਡਾਇਰੈਕਟਰ ਯੂਆਰ ਰਾਓ ਸੈਟੇਲਾਈਟ ਸੈਂਟਰ (ਯੂਆਰਐਸਸੀ):ਸਭ ਤੋਂ ਪਹਿਲਾਂ ਗੱਲ ਐਮ ਸ਼ੰਕਰਨ ਦੀ ਕਰਦੇ ਹਾਂ ਜੋ ਯੂਆਰ ਰਾਓ ਸੈਟੇਲਾਈਟ ਸੈਂਟਰ (ਯੂਆਰਐਸਸੀ) ਦੇ ਮੁਖੀ ਹਨ ਅਤੇ ਉਨ੍ਹਾਂ ਦੀ ਟੀਮ ਇਸਰੋ ਲਈ ਭਾਰਤ ਦੇ ਸਾਰੇ ਉਪਗ੍ਰਹਿ ਬਣਾਉਣ ਲਈ ਜ਼ਿੰਮੇਵਾਰ ਸੀ। ਐਮ ਸ਼ੰਕਰਨ ਚੰਦਰਯਾਨ-1, ਮੰਗਲਯਾਨ ਅਤੇ ਚੰਦਰਯਾਨ-2 ਉਪਗ੍ਰਹਿ ਬਣਾਉਣ ਵਿਚ ਸ਼ਾਮਲ ਸਨ। ਇਹ ਯਕੀਨੀ ਬਣਾਉਣਾ ਉਨ੍ਹਾਂ ਦਾ ਕੰਮ ਸੀ ਕਿ ਚੰਦਰਯਾਨ-3 ਉਪਗ੍ਰਹਿ ਕਾਫ਼ੀ ਗਰਮ ਅਤੇ ਠੰਡੇ-ਟੈਸਟ ਕੀਤੇ ਗਏ ਅਤੇ ਉਨਹਾਂ ਲੈਂਡਰ ਦੀ ਤਾਕਤ ਨੂੰ ਪਰਖਣ ਲਈ ਚੰਦਰਮਾ ਦੀ ਸਤ੍ਹਾ ਦੀ ਪ੍ਰਤੀਕ੍ਰਿਤੀ ਬਣਾਉਣ ਵਿੱਚ ਮਦਦ ਕੀਤੀ।
ਇਸ ਸਮੇਂ ਐਮ ਸ਼ੰਕਰਨ ਸੰਚਾਰ, ਨੈਵੀਗੇਸ਼ਨ, ਰਿਮੋਟ ਸੈਂਸਿੰਗ, ਮੌਸਮ ਦੀ ਭਵਿੱਖਬਾਣੀ ਅਤੇ ਇੱਥੋਂ ਤੱਕ ਕਿ ਹੋਰ ਗ੍ਰਹਿਆਂ ਦੀ ਖੋਜ ਵਿੱਚ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਪਗ੍ਰਹਿ ਬਣਾਉਣ ਵਾਲੀ ਟੀਮ ਦਾ ਮਾਰਗਦਰਸ਼ਨ ਕਰ ਰਹੇ ਹਨ।ਉਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ। ਇਸ ਤੋਂ ਬਾਅਦ ਉਹ ਇਸਰੋ ਦੇ ਸੈਟੇਲਾਈਟ ਸੈਂਟਰ ਨਾਲ ਜੁੜ ਗਏ ਜਿਸ ਨੂੰ ਯੂਆਰਐਸਸੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਸਾਲ 2017 ਵਿੱਚ ਇਸਰੋ ਦੇ ਪ੍ਰਦਰਸ਼ਨ ਉੱਤਮਤਾ ਪੁਰਸਕਾਰ ਅਤੇ 2017 ਅਤੇ 2018 ਵਿੱਚ ਇਸਰੋ ਟੀਮ ਐਕਸੀਲੈਂਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਐਸ ਸੋਮਨਾਥ, ਚੇਅਰਮੈਨ, ਇਸਰੋ:ਏਰੋਸਪੇਸ ਇੰਜੀਨੀਅਰ ਸ਼੍ਰੀਧਾਰਾ ਪਨੀਕਰ ਸੋਮਨਾਥ ਜਾਂ ਐਸ ਸੋਮਨਾਥ ਨੇ ਚੰਦਰਯਾਨ-3 ਨੂੰ ਪੰਧ ਵਿਚ ਉਤਾਰਨ ਵਾਲੇ ਰਾਕੇਟ, ਲਾਂਚ ਵਹੀਕਲ ਮਾਰਕ-3 ਜਾਂ ਬਾਹੂਬਲੀ ਰਾਕੇਟ ਦੇ ਡਿਜ਼ਾਈਨ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਤੀਜੇ ਚੰਦਰ ਮਿਸ਼ਨ ਤੋਂ ਪਹਿਲਾਂ, ਸੋਮਨਾਥ ਇਸਰੋ ਦੁਆਰਾ ਕੀਤੇ ਗਏ ਕਈ ਮਿਸ਼ਨਾਂ ਦਾ ਹਿੱਸਾ ਸਨ। ਸੋਮਨਾਥ ਨੇ ਗ੍ਰੈਜੂਏਸ਼ਨ ਤੋਂ ਬਾਅਦ 1985 ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪੋਲਰ ਸੈਟੇਲਾਈਟ ਲਾਂਚ ਵਹੀਕਲ ਪ੍ਰੋਜੈਕਟ ਦੇ ਪਹਿਲੇ ਪੜਾਵਾਂ ਦੌਰਾਨ ਵੀ ਉਹ ਸ਼ਾਮਲ ਸਨ। ਉਨ੍ਹਾਂ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਅਤੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ - ਇਸਰੋ ਲਈ ਰਾਕੇਟ ਤਕਨਾਲੋਜੀਆਂ ਦੇ ਵਿਕਾਸ ਲਈ ਪ੍ਰਾਇਮਰੀ ਕੇਂਦਰਾਂ ਦੇ ਡਾਇਰੈਕਟਰ ਵਜੋਂ ਸੇਵਾ ਕੀਤੀ। ਇਸ ਸਮੇਂ ਸੋਮਨਾਥ ਚੰਦਰਯਾਨ-3 ਤੋਂ ਇਲਾਵਾ ਸੂਰਜ ਅਤੇ ਗਗਨਯਾਨ (ਭਾਰਤ ਦਾ ਪਹਿਲਾ ਮਨੁੱਖ ਮਿਸ਼ਨ) ਵਰਗੇ ਹੋਰ ਮਹੱਤਵਪੂਰਨ ਮਿਸ਼ਨਾਂ ਜਿਵੇਂ ਆਦਿਿਤਆ-ਐਲ1 ਦੀ ਅਗਵਾਈ ਕਰ ਰਹੇ ਹਨ।