ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਵਿਸ਼ੇਸ਼ ਸੈੱਲ ਦੁਆਰਾ ਗ੍ਰਿਫ਼ਤਾਰ ਕੀਤੇ ਗਏ, ਗੁਰਜੋਤ ਸਿੰਘ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸਨੇ ਪੁਲਿਸ ਨੂੰ ਦੱਸਿਆ ਹੈ,ਗੁਰਜੋਤ ਸਿੰਘ ਪੰਜਾਬ ਦੇ ਤਰਨਤਾਰਨ ਦਾ ਵਸਨੀਕ ਹੈ। ਉਸਨੇ ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸਦੇ ਪਿਤਾ ਫੌਜ ਵਿੱਚ ਨੌਕਰੀ ਕਰ ਰਹੇ ਸਨ, ਅਤੇ ਉਨ੍ਹਾਂ ਦਾ ਜਨਮ ਸੰਨ 1998 ਵਿੱਚ ਮਹਾਰਾਸ਼ਟਰ ਵਿੱਚ ਹੋਇਆ ਸੀ, ਤੇ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ, ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੀਆਂ ਵੀਡਿਓ ਵੇਖਦਾ ਸੀ। ਉਹ ਕਈ ਵਾਰ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਵੀ ਆਇਆ ਸੀ। 26 ਜਨਵਰੀ ਨੂੰ ਰੱਖੀ ਗਈ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਦਾਨ ਇਕੱਤਰ ਕਰਨ ਤੋਂ ਬਾਅਦ, ਉਹ ਟਰੈਕਟਰ 'ਤੇ ਸਿੰਘੂ ਬਾਰਡਰ ਪਹੁੰਚ ਗਿਆ।
26 ਜਨਵਰੀ ਨੂੰ ਦੋਸ਼ੀ ਲਾਲ ਕਿਲ੍ਹੇ 'ਤੇ ਇਸ ਤਰ੍ਹਾਂ ਪਹੁੰਚਿਆ,
26 ਜਨਵਰੀ ਨੂੰ ਸਵੇਰੇ 8 ਵਜੇ ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਸ਼ੁਰੂ ਹੋਈ। ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋ ਬਜ਼ੁਰਗ ਵਿਅਕਤੀਆਂ ਸਮੇਤ ਗੁਰਪ੍ਰੀਤ ਦੇ ਟਰੈਕਟਰ 'ਤੇ ਸਵਾਰ ਸੀ। ਨਿਹੰਗਾਂ ਨੇ ਮੁਕਬਰਾ ਚੌਕ ਨੇੜੇ ਬੈਰੀਕੇਡਾਂ ਨੂੰ ਤੋੜਿਆ। ਜਿੱਥੋਂ ਉਹ ਟਰੈਕਟਰ 'ਤੇ ਅੱਗੇ ਗਏ। ਲਾਲ ਕਿਲ੍ਹੇ ਪਹੁੰਚ ਕੇ ਉਹਨਾਂ ਨੇ ਟਰੈਕਟਰ ਛੱਡ ਦਿੱਤਾ। ਉੱਥੋਂ ਉਹ ਪੈਦਲ ਲਾਲ ਕਿਲ੍ਹੇ ਦੇ ਅੰਦਰ ਚਲੇ ਗਏ। ਉਸ ਸਮੇਂ ਲਾਲ ਕਿਲ੍ਹਾ ਬੰਦ ਸੀ,ਜਦੋਂ ਨਿਹੰਗ ਨੇ ਜ਼ਬਰਦਸਤੀ ਇਹ ਦਰਵਾਜ਼ਾ ਖੋਲ੍ਹਿਆ ਤਾਂ ਉਹ ਅੰਦਰ ਵੜ ਗਿਆ।
ਮੁਲਜ਼ਮ ਨਿਸ਼ਾਨ ਸਾਹਿਬ ਨੂੰ ਲਹਿਰਾਉਣ ਵਿੱਚ ਸ਼ਾਮਲ ਸੀ
ਜਦੋਂ ਉਹ ਅੰਦਰ ਗਿਆ, ਤਾਂ ਉਸਨੂੰ ਗੁਰਜੰਟ, ਜਾਜਵੀਰ ਅਤੇ ਬੂਟਾ ਮਿਲਿਆ, ਅੰਦਰ ਜਾਂ ਕੇ ਗੁਰਜੰਟ ਨੇ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਤੇ ਬਾਹਰ ਨਿਕਲਦਿਆਂ ਹੀ ਗੁਰਜੋਤ ਨੇ ਮੀਡੀਆ ਨੂੰ ਇੱਕ ਇੰਟਰਵਿਊ ਦਿੱਤਾ ਸੀ। ਉਸਨੇ ਕਿਹਾ ਸੀ, ਕਿ ਉਹ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾ ਕੇ ਵਾਪਸ ਪਰਤਿਆ ਹੈ। ਇਸ ਤੋਂ ਬਾਅਦ ਜਸਵੀਰ ਨਾਲ ਸਿੰਘੂ ਬਾਰਡਰ ਤੇ ਮੋਟਰਸਾਈਕਲ ਤੇ ਲਿਫ਼ਟ ਲੈ ਕੇ ਵਾਪਸ ਪਰਤਿਆ। ਉਸਨੂੰ ਪਤਾ ਲੱਗਿਆ, ਕਿ ਉਸਦੀ ਵੀਡੀਓ ਟੀ.ਵੀ ਚੈਨਲ 'ਤੇ ਚੱਲ ਰਹੀ ਹੈ, ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਤੋਂ ਬਾਅਦ, ਉਸਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ ਅਤੇ 27 ਜਨਵਰੀ ਨੂੰ ਆਪਣੇ ਪਿੰਡ ਚਲਾ ਗਿਆ। ਉਸ ਤੋਂ ਬਾਅਦ ਲਗਾਤਾਰ ਫ਼ਰਾਰ ਰਿਹਾ ਸੀ।
ਇਹ ਵੀ ਪੜ੍ਹੋ:-ਸਿੱਧੂ ਦੀ ਹਾਈ ਕਮਾਨ ਅੱਗੇ ਮੁੜ ਪੇਸ਼ੀ