ਨਵੀਂ ਦਿੱਲੀ: ਸਾਗਰ ਪਹਿਲਵਾਨ ਦੇ ਕਤਲ ਮਾਮਲੇ ’ਚ ਪੁਲਿਸ ਨੇ ਸੁਸ਼ੀਲ ਪਹਿਲਵਾਨ ਨੂੰ 6 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਇਹ ਮਾਮਲਾ ਹੁਣ ਕ੍ਰਾਈਮ ਬ੍ਰਾਂਚ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਲਈ ਰਿਮਾਂਡ 'ਤੇ ਜਾਂਚ ਵੀ ਕ੍ਰਾਈਮ ਬ੍ਰਾਂਚ ਰਾਹੀਂ ਕੀਤੀ ਜਾਏਗੀ। ਪੁਲਿਸ ਸੁਸ਼ੀਲ ਨੂੰ ਕਤਲ ਕੇਸ ਵਿੱਚ ਹੀ ਨਹੀਂ ਬਲਕਿ ਫਰਾਰ ਹੋਣ ਦੌਰਾਨ ਮਦਦ ਕਰਨ ਵਾਲਿਆਂ ਦੀ ਵੀ ਜਾਂਚ ਕਰੇਗੀ। ਇਸ ਤੋਂ ਇਲਾਵਾ ਉਹਨਾਂ ਸਾਥੀਆਂ ਦੀ ਵੀ ਭਾਲ ਕੀਤੀ ਜਾਵੇਗੀ ਜੋ ਸੁਸ਼ੀਲ ਦੇ ਨਾਲ ਇਸ ਘਟਨਾ ਵਿੱਚ ਮੌਜੂਦ ਸਨ।
ਸਾਗਰ ਦੇ ਕਤਲ ਮਾਮਲੇ ’ਚ ਪਹਿਲਵਾਲ ਸੁਸ਼ੀਲ ਕੁਮਾਰ ਤੋਂ ਪੁੱਛੇ ਜਾਣਗੇ ਇਹ ਸਵਾਲ ? ਇਹ ਵੀ ਪੜੋ: ਹਾਈਕਮਾਂਡ ਦੀ ਅਣਦੇਖੀ ਕਰ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਕੀਤੀ ਬੈਠਕ
ਸੁਸ਼ੀਲ 4 ਮਈ ਨੂੰ ਛਤਰਸਾਲ ਸਟੇਡੀਅਮ ਵਿਖੇ ਸਾਗਰ ਪਹਿਲਵਾਨ ਦੇ ਕਤਲ ਦਾ ਮੁੱਖ ਮੁਲਜ਼ਮ ਹੈ। ਮਾਡਲ ਟਾਊਨ ਥਾਣੇ ਵਿੱਚ ਐਫਆਈਆਰ ਦਰਜ ਹੁੰਦੇ ਹੀ ਉਹ ਫਰਾਰ ਹੋ ਗਿਆ ਸੀ। 18 ਦਿਨ ਫਰਾਰ ਰਹਿਣ ਤੋਂ ਬਾਅਦ ਸੁਸ਼ੀਲ ਨੂੰ ਐਤਵਾਰ ਸਵੇਰੇ ਉਸ ਦੇ ਸਾਥੀ ਅਜੇ ਦੇ ਨਾਲ ਮੁੰਡਕਾ ਤੋਂ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਸੀ। ਕਤਲ ਦੇ ਇਸ ਮਾਮਲੇ ਵਿੱਚ ਅਦਾਲਤ ਨੇ ਸੁਸ਼ੀਲ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਕਮਿਸ਼ਨਰ ਦੇ ਆਦੇਸ਼ 'ਤੇ ਇਸ ਮਾਮਲੇ ਦੀ ਜਾਂਚ ਕਰਾਈਮ ਬ੍ਰਾਂਚ ਨੂੰ ਤਬਦੀਲ ਕਰ ਦਿੱਤੀ ਗਈ ਹੈ।
ਸੁਸ਼ੀਲ ਤੋਂ ਪੁੱਛੇ ਜਾਣਗੇ ਇਹ ਸਵਾਲ
ਕ੍ਰਾਈਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਕਿ ਕਤਲ ਦੇ ਇਸ ਮਾਮਲੇ ਵਿੱਚ ਸੁਸ਼ੀਲ ਨੂੰ ਉਦੋਂ ਤੋਂ ਪੁੱਛਿਆ ਜਾਵੇਗਾ ਜਦੋਂ ਸਾਗਰ ਨਾਲ ਉਸਦਾ ਵਿਵਾਦ ਚੱਲ ਰਿਹਾ ਸੀ। ਉਸਨੇ ਸਾਗਰ ਨੂੰ ਕੁੱਟਣ ਲਈ ਅਸੋਦਾ ਗਿਰੋਹ ਤੋਂ ਮਦਦ ਕਿਉਂ ਲਈ। ਉਹ ਇਨ੍ਹਾਂ ਗੈਂਗਸਟਰਾਂ ਨੂੰ ਕਿਵੇਂ ਜਾਣਦਾ ਹੈ। ਉਸ ਜੁਰਮ ਵਿੱਚ ਉਸਦੇ ਨਾਲ ਸ਼ਾਮਲ ਲੋਕ ਕੌਣ ਸਨ ? ਉਸਨੇ ਘਟਨਾ ਦੇ ਦੌਰਾਨ ਕੁੱਟਮਾਰ ਦੀ ਵੀਡੀਓ ਕਿਉਂ ਬਣਾਈ ? ਉਸ ਨੇ ਕੁੱਟਮਾਰ ਵਿਚ ਵਰਤੀ ਗਈ ਸੋਟੀ ਨੂੰ ਕਿੱਥੇ ਲੁਕੋਇਆ ਸੀ। ਕਿਸਨੇ ਉਸਦੀ ਫਰਾਰ ਹੋਣ ਦੌਰਾਨ ਮਦਦ ਕੀਤੀ ਸੀ।
ਪੁਲਿਸ ਟੀਮ ਉਸਨੂੰ ਛਤਰਸਾਲ ਸਟੇਡੀਅਮ ਵੀ ਲੈ ਕੇ ਜਾਵੇਗੀ ਜਿੱਥੇ ਇਹ ਘਟਨਾ ਵਾਪਰੀ ਸੀ ਉਥੇ ਜਾ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਰੀ ਘਟਨਾ ਕਿਵੇਂ ਵਾਪਰੀ। ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਹ ਛਤਰਸਾਲ ਸਟੇਡੀਅਮ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਿਹਾ ਸੀ। ਕੀ ਉਸਨੇ ਲੋਕਾਂ ਨੂੰ ਧਮਕਾਉਣ ਲਈ ਪਹਿਲਵਾਨਾਂ ਦੀ ਵਰਤੋਂ ਕੀਤੀ? ਰਿਮਾਂਡ ਦੌਰਾਨ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਸੁਸ਼ੀਲ ਤੋਂ ਲਏ ਜਾਣਗੇ।
ਸੁਸ਼ੀਲ ਖ਼ਿਲਾਫ਼ ਪੁਲਿਸ ਕੋਲ ਅਹਿਮ ਸਬੂਤ
ਪੁਲਿਸ ਦੇ ਸੂਤਰ ਕਹਿੰਦੇ ਹਨ ਕਿ ਉਨ੍ਹਾਂ ਕੋਲ ਸੁਸ਼ੀਲ ਦੀ ਇਸ ਘਟਨਾ ਵਿੱਚ ਸ਼ਾਮਲ ਹੋਣ ਦੇ ਮਹੱਤਵਪੂਰਣ ਸਬੂਤ ਹਨ। ਕਤਲ ਦਾ ਸਭ ਤੋਂ ਵੱਡਾ ਸਬੂਤ ਉਹ ਵੀਡੀਓ ਹੈ ਜਿਸ ਵਿੱਚ ਸਾਗਰ ਨੂੰ ਕੁੱਟਿਆ ਜਾ ਰਿਹਾ ਹੈ। ਇਸ ਵੀਡੀਓ ਦੀ ਜਾਂਚ ਲਈ ਪੁਲਿਸ ਨੂੰ ਐਫਐਸਐਲ ਵੀ ਮਿਲਿਆ ਹੈ। ਉਥੋਂ ਖਬਰਾਂ ਆਈਆਂ ਹਨ ਕਿ ਇਹ ਵੀਡੀਓ ਸਹੀ ਹੈ ਅਤੇ ਕੋਈ ਛੇੜਛਾੜ ਨਹੀਂ ਹੋਈ ਹੈ।
ਇਸ ਘਟਨਾ ਦੇ 2 ਚਸ਼ਮਦੀਦ ਗਵਾਹ ਸੋਨੂੰ ਮਾਹਲ ਅਤੇ ਅਮਿਤ ਹਨ ਜੋ ਕੁੱਟਮਾਰ ਦੌਰਾਨ ਜ਼ਖਮੀ ਹੋਏ ਸਨ। ਸੁਸ਼ੀਲ ਦੀ ਘਟਨਾ ਵਾਲੀ ਥਾਂ 'ਤੇ ਮੌਜੂਦਗੀ ਦੇ ਸਬੂਤ ਪੁਲਿਸ ਕੋਲ ਵੀ ਹਨ। ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪ੍ਰਿੰਸ ਨੇ ਸੁਸ਼ੀਲ ਦਾ ਨਾਮ ਵੀ ਲਿਆ ਸੀ।
ਇਹ ਵੀ ਪੜੋ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੇਂਦਰ ਨੂੰ ਲਲਕਾਰ