ਚੰਡੀਗੜ੍ਹ:ਦੇਸ਼ ਦੀ ਰਾਜਨੀਤੀ ਵਿਚ ਕਿਸੇ ਸਮੇਂ ਪਾਰਟੀ ਦਾ ਅਹਿਮ ਰੋਲ ਹੁੰਦਾ ਸੀ ਪਰ ਸਮੇਂ ਨਾਲ ਹੁਣ ਪਾਰਟੀ ਨਾਲੋਂ ਚਿਹਰਾ ਵਧੇਰੇ ਆਪਣੀ ਭੂਮਿਕਾ ਨਿਭਾ ਰਿਹਾ ਹੈ। ਇਕ ਨਿੱਜੀ ਚੈਨਲ ਨੇ ਸਰਵੇ (Survey) ਕੀਤਾ ਹੈ ਕਿ ਦੇਸ਼ ਵਿਚ ਕਿਹੜੇ ਮੁੱਖ ਮੰਤਰੀ ਨੂੰ ਲੋਕਾਂ ਦੁਆਰਾ ਵਧੇਰੇ ਪ੍ਰਸੰਦ ਕੀਤਾ ਜਾ ਰਿਹਾ ਹੈ।
ਨਿੱਜੀ ਚੈਨਲ ਨੇ 11 ਮੁੱਖ ਮੰਤਰੀਆਂ ਉਤੇ ਸਰਵੇ ਕੀਤਾ ਹੈ। ਜਿਸ ਵਿਚੋਂ 9 ਮੁੱਖ ਮੰਤਰੀ (CM) ਦੇਸ਼ ਦੀਆਂ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਹਨ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਸਿਰਫ 29 ਫੀਸਦੀ ਲੋਕਾਂ ਦਾ ਸਾਥ ਮਿਲਿਆ ਹੈ।