ਚੰਡੀਗੜ੍ਹ:ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਹੋ ਰਹੀ ਹੈ। ਇਹ ਬੈਠਕ ਵੀਡੀਓ ਕਾਨਫਰੰਸ ਰਾਹੀਂ ਹੋ ਰਹੀ ਹੈ, ਜਿਸ ਵਿੱਚ ਪੰਜ ਸੂਬਿਆਂ ’ਚ ਹੋਈ ਕਾਂਗਰਸੀ ਦੀ ਹਾਰ ਬਾਬਤ ਚਰਚਾ ਕੀਤੀ ਜਾ ਸਕਦੀ ਹੈ। ਕਾਂਗਰਸ ਨੇ ਕੇਰਲ ਅਤੇ ਅਸਾਮ 'ਤੇ ਜਿੱਤ ਦੀਆਂ ਉਮੀਦਾਂ ਜਤਾਈਆਂ ਸਨ। ਜਿਸ ਦੇ ਮੱਦੇਨਜ਼ਰ ਪਾਰਟੀ ਵੱਲੋਂ ਇਹਨਾਂ ਰਾਜਾਂ ਵਿੱਚ ਸਭ ਤੋਂ ਵਧੇਰੇ ਪ੍ਰਚਾਰ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਅਸਾਮ ’ਚ ਕਾਂਗਰਸ 126 ਸੀਟਾਂ ਵਿਚੋਂ ਸਿਰਫ 29 ਸੀਟਾਂ ’ਤੇ ਹੀ ਕਾਬਜ ਹੋ ਸਕੀ। ਕੇਰਲ ਵਿੱਚ ਖੱਬੇ ਡੈਮੋਕਰੇਟਿਕ ਫਰੰਟ (ਐਲਡੀਐਫ) ਨੇ ਰਾਜ ਦੀਆਂ 140 ਸੀਟਾਂ ਵਿਚੋਂ 97 ਸੀਟਾਂ ਜਿੱਤੀਆਂ ਹਨ, ਜਦੋਂਕਿ ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂਡੀਐਫ) ਨੇ ਸਿਰਫ 47 ਸੀਟਾਂ ਜਿੱਤੀਆਂ ਸਨ। ਚੋਣਾਂ ’ਚ ਹੋਈ ਹਾਰ ਇਲਾਵਾਂ ਸੂਤਰਾਂ ਮੁਤਾਬਿਕ ਇਹ ਵੀ ਆਸ ਲਗਾਈ ਜਾ ਰਹੀ ਹੈ ਕਿ 2022 ’ਚ ਹੋਣ ਵਾਲੀਆਂ ਚੋਣਾਂ ਸਬੰਧੀ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ: ਨਵਜੋਤ ਸਿੱਧੂ ਨੂੰ ਲੈ ਕੇ ਚਰਚਾ ਸੰਭਵ - ਨਵਜੋਤ ਸਿੰਘ ਸਿੱਧੂ
ਕਾਂਗਰਸ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸ ਰਾਹੀਂ ਬੈਠਕ ਹੋ ਰਹੀ ਹੈ। ਇਸ ਬੈਠਕ ਵਿੱਚ 5 ਸੂਬਿਆਂ ’ਚ ਹੋਈ ਕਾਂਗਰਸ ਦੀ ਹਾਰ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਬਾਰੇ ਵੀ ਚਰਚਾ ਹੋ ਸਕਦੀ ਹੈ।
ਇਹ ਵੀ ਪੜੋ: ਕੋਰੋਨਾ ਇਲਾਜ 'ਚ ਪਲਾਜ਼ਮਾ ਥੈਰੇਪੀ ਲਾਜ਼ਮੀ, ਜਾਣੋ ਵਕੈਸੀਨੇਸ਼ਨ ਮਗਰੋਂ ਕਿੰਨੇ ਦਿਨਾਂ ਬਾਅਦ ਡੋਨੇਟ ਕਰ ਸਕਦੇ ਹੋ ਪਲਾਜ਼ਮਾ
ਉਥੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲਗਾਤਾਰ ਘੇਰਦੇ ਨਜਰ ਆ ਰਹੇ ਹਨ ਜਿਸ ਕਾਰਨ ਆਸ ਲਗਾਈ ਜਾ ਰਹੀ ਹੈ ਕਿ ਕਾਂਗਰਸ ਵਰਕਿੰਗ ਕਮੇਟੀ ’ਚ ਸਿੱਧੂ ਬਾਰੇ ਵੀ ਚਰਚਾ ਹੋ ਸਕਦੀ ਹੈ। ਬੇਅਦਬੀ ਮਾਮਲੇ ਨੂੰ ਲੈ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਖਫਾ ਨਜ਼ਰ ਆ ਰਹੇ ਹਨ, ਜਿਸ ਕਾਰਨ ਉਹ ਟਵੀਟ ਤੇ ਟਵੀਟ ਕਰ ਆਪਣੇ ਹੀ ਸਰਕਾਰ ’ਤੇ ਸਵਾਲ ਖੜੇ ਕਰ ਰਹੇ ਹਨ।
ਇਹ ਵੀ ਪੜੋ: 26 ਦਿਨਾਂ ਬਾਅਦ ਥੋੜੀ ਰਾਹਤ, ਨਵੇਂ ਕੋਰੋਨਾ ਸੰਕਰਮਣ ਦੀ ਗਿਣਤੀ ਡਿੱਗ ਕੇ ਪਹੁੰਚੀ 13,336