ਉਤਰ ਪ੍ਰਦੇਸ਼ : ਹੁਣ ਤੱਕ ਤੁਸੀਂ ਸੋਨਾ, ਚਾਂਦੀ, ਰੁਪਏ ਅਤੇ ਸਾਮਾਨ ਆਦਿ ਦੀ ਚੋਰੀ ਸੁਣੀ ਹੋਵੇਗੀ ਪਰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਚੋਰਾਂ ਨੇ ਨਿੰਬੂ ਚੋਰੀ ਕਰ ਲਏ ਹਨ। ਮਹਿੰਗੇ ਭਾਅ ਕਾਰਨ ਨਿੰਬੂ ਇਸ ਸਮੇਂ 300 ਰੁਪਏ ਦੀ ਕੀਮਤ ਨੂੰ ਛੂਹ ਰਹੇ ਹਨ। ਜਿਸ ਕਾਰਨ ਚੋਰਾਂ ਨੇ ਨਿੰਬੂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਕਸ਼ਯਪ ਦੀ ਸਬਜ਼ੀ ਮੰਡੀ ਵਿੱਚ ਇਕ ਦੁਕਾਨ ਹੈ ਜਿੱਥੇ ਉਹ ਸਿਰਫ਼ ਨਿੰਬੂ, ਹਰੀ ਮਿਰਚ, ਪਿਆਜ਼ ਅਤੇ ਲਸਣ ਵੇਚਦਾ ਹੈ।
ਵਪਾਰੀ ਦਾ ਕਹਿਣਾ ਹੈ ਕਿ ਦੇਰ ਰਾਤ ਚੋਰਾਂ ਨੇ ਉਸ ਦੇ ਗੋਦਾਮ ਵਿੱਚ ਛਾਪਾ ਮਾਰ ਕੇ ਮਹਿੰਗੇ ਨਿੰਬੂ ਅਤੇ ਹੋਰ ਸਬਜ਼ੀਆਂ ਚੋਰੀ ਕਰ ਲਈਆਂ। ਇਨ੍ਹੀਂ ਦਿਨੀਂ ਖੁੱਲ੍ਹੇ ਬਾਜ਼ਾਰ 'ਚ ਨਿੰਬੂ ਦੀ ਕੀਮਤ 300 ਰੁਪਏ ਤੱਕ ਪਹੁੰਚ ਗਈ ਹੈ। ਜਿਸ ਕਾਰਨ ਨਿੰਬੂ ਦੀ ਮੰਗ ਵੀ ਵਧ ਗਈ ਹੈ। ਚੋਰਾਂ ਨੇ ਗੋਦਾਮ 'ਚ ਛਾਪਾ ਮਾਰ ਕੇ 60 ਕਿਲੋ ਨਿੰਬੂ, 40 ਕਿਲੋ ਪਿਆਜ਼ ਅਤੇ 38 ਕਿਲੋ ਲਸਣ ਚੋਰੀ ਕਰ ਲਿਆ।