ਹੈਦਰਾਬਾਦ: ਆਏ ਦਿਨ ਸ਼ੋਸਲ ਮੀਡੀਆ 'ਤੇ ਹੈਰਾਨੀਜਨਕ ਵੀਡੀਓ ਸ਼ੇਅਰ ਹੁੰਦੇ ਰਹਿੰਦੇ ਹਨ, ਜਿਹਨਾਂ ਨੂੰ ਦੇਖ ਕੇ ਡਰ ਵੀ ਲੱਗਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ। ਇਸ ਤਰ੍ਹਾਂ ਹੀ ਇੱਕ ਵੀਡੀਓ ਕਾਫੀ ਚਰਚਾ ਵਿੱਚ ਚੱਲ ਰਿਹਾ ਹੈ।
ਤੁਸੀਂ ਸੱਪ ਤਾਂ ਦੇਖੇ ਹੀ ਹੋਣਗੇ ਪਰ ਬਹੁਤ ਘੱਟ ਲੋਕ ਹੋਣਗੇ ਜੋ ਜਾਣਦੇ ਹੋਣਗੇ ਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਭਾਵੇਂ ਦੁਨੀਆਂ ਵਿੱਚ ਸੱਪਾਂ ਦੀਆਂ 2000 ਤੋਂ ਵੱਧ ਪ੍ਰਜਾਤੀਆਂ ਹਨ ਪਰ ਸਿਰਫ਼ 100 ਦੇ ਕਰੀਬ ਸੱਪ ਹੀ ਅਜਿਹੇ ਹਨ, ਜੋ ਜ਼ਹਿਰੀਲੇ ਅਤੇ ਖ਼ਤਰਨਾਕ ਹਨ। ਹਾਲਾਂਕਿ ਹਰ ਕੋਈ ਉਨ੍ਹਾਂ ਦੀ ਪਛਾਣ ਕਰਨ ਦੇ ਯੋਗ ਨਹੀਂ ਹੁੰਦਾ। ਜਿਸ ਕਾਰਨ ਲੋਕ ਕਿਸੇ ਵੀ ਸੱਪ ਨੂੰ ਦੇਖ ਕੇ ਡਰ ਜਾਂਦੇ ਹਨ ਅਤੇ ਉਥੋਂ ਭੱਜਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਸੱਪਾਂ ਨੂੰ ਫੜਨ ਦਾ ਹੁਨਰ ਵੀ ਰੱਖਦੇ ਹਨ ਪਰ ਸੱਪਾਂ ਨੂੰ ਫੜਨਾ ਇੰਨਾ ਆਸਾਨ ਨਹੀਂ ਹੈ। ਇਸ ਲਈ ਬਹੁਤ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਡੀ ਜਾਨ ਵੀ ਜਾ ਸਕਦੀ ਹੈ।
ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ ਬਹੁਤ ਹੀ ਧਿਆਨ ਨਾਲ ਸੱਪ ਨੂੰ ਫੜ ਰਹੀ ਹੈ।